PreetNama
ਫਿਲਮ-ਸੰਸਾਰ/Filmy

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, 71 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ 71 ਸਾਲ ਦੀ ਉਮਰ ’ਚ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਰਾਣਾ ਸੰਜੇ ਗਾਂਧੀ ਪੀਜੀਆਈ ਹਸਪਤਾਲ ’ਚ ਦਾਖ਼ਲ ਸਨ। ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਮੁਨੱਵਰ ਰਾਣਾ ਉਰਦੂ ਸਾਹਿਤ ਦੇ ਵੱਡਾ ਨਾਂ ਸੀ। 26 ਨਵੰਬਰ 1952 ਨੂੰ ਰਾਏ ਬਰੇਲੀ ’ਚ ਪੈਦਾ ਹੋਏ ਰਾਣਾ ਨੂੰ 2014 ’ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਸਨ। ਕਿਡਨੀ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਗ੍ਰਸਤ ਰਾਣਾ ਨੂੰ ਗੰਭੀਰ ਹਾਲਤ ’ਚ ਬੀਤੇ ਮੰਗਲਵਾਰ ਨੂੰ ਆਈਸੀਯੂ ’ਚ ਦਾਖ਼ਲ ਕੀਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਡਾਇਲਸਿਸ ’ਤੇ ਸਨ। ਫੇਫੜਿਆਂ ’ਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੈਂਟੀਲੈਟਰ ’ਤੇ ਰੱਖਿਆ ਗਿਆ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਲੱਗੀ ਸੀ। ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

Related posts

ਸਾਊਦੀ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ‘ਜਮਾਲ ਖਸ਼ੋਗੀ ਰਿਪੋਰਟ’ ‘ਚ ਦੋਸ਼ ਨੂੰ ਦੱਸਿਆ ਬੇਬੁਨਿਆਦ

On Punjab

YouTube ‘ਤੇ ਧਮਾਲਾਂ ਪਾ ਰਿਹਾ ਬਲਰਾਜ ਦਾ ‘Darja Khuda ‘ ਗੀਤ

On Punjab

Kanika Kapoor Wedding: ‘ਬੇਬੀ ਡੌਲ’ ਕਨਿਕਾ ਕਪੂਰ ਅੱਜ ਬਣੇਗੀ ਦੁਲਹਨ, ਲੰਡਨ ‘ਚ ਇਸ NRI ਕਾਰੋਬਾਰੀ ਨਾਲ ਸੱਤ ਫੇਰੇ ਲਵੇਗੀ

On Punjab