PreetNama
ਫਿਲਮ-ਸੰਸਾਰ/Filmy

Exclusive : ਇਸ ਤਰੀਕ ਤੋਂ ਸੈੱਟ ‘ਤੇ ਵਾਪਸ ਆ ਰਹੀ ਐ ਸ਼ਹਿਨਾਜ਼ ਕੌਰ ਗਿੱਲ, ‘ਹੌਂਸਲਾ ਰੱਖ’ ਦਾ ਪ੍ਰਮੋਸ਼ਨ ਸਾਂਗ ਕਰੇਗੀ ਸ਼ੂਟ

ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਤੋਂ ਉਨ੍ਹਾਂ ਦੀ ਗਰਲਫ੍ਰੈਂਡ ਸ਼ਹਿਨਾਜ਼ ਕੌਰ ਗਿੱਲ ਹਾਲੇ ਤਕ ਸਦਮੇ ’ਚੋਂ ਬਾਹਰ ਨਹੀਂ ਆਈ ਹੈ। ਸਿਧਾਰਥ ਦੇ ਦੇਹਾਂਤ ਨੂੰ ਇਕ ਮਹੀਨਾ ਹੋ ਗਿਆ ਹੈ ਪਰ ਹਾਲੇ ਤਕ ਸ਼ਹਿਨਾਜ਼ ਦੀ ਇਕ ਝਲਕ ਕਿਸੇ ਨੇ ਨਹੀਂ ਦੇਖੀ ਹੈ। ਪਰ ਲੇਟੈਸਟ ਜਾਣਕਾਰੀ ਅਨੁਸਾਰ ਸ਼ਹਿਨਾਜ਼ ਜਲਦ ਹੀ ਸ਼ੂਟਿੰਗ ਕਰ ਸਕਦੀ ਹੈ। ਈਟਾਈਮਜ਼ ਦੀ ਰਿਪੋਰਟ ਅਨੁਸਾਰ 7 ਅਕਤੂਬਰ ਤੋਂ ਸ਼ਹਿਨਾਜ਼ ਸੈੱਟ ’ਤੇ ਵਾਪਸ ਆ ਰਹੀ ਹੈ ਅਤੇ ਉਹ ਆਪਣੀ ਅਪਕਮਿੰਗ ਫਿਲਮ ‘ਹੌਂਸਲਾ ਰੱਖ’ ਦਾ ਪ੍ਰਮੋਸ਼ਨ ਸਾਂਗ ਸ਼ੂਟ ਕਰੇਗੀ।

ਫਿਲਮ ਦੇ ਡਾਇਰੈਕਟਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਨਾਜ਼ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਅਨੁਸਾਰ ਇਹ ਗਾਣਾ ਪਹਿਲਾਂ 15 ਸਤੰਬਰ ਨੂੰ ਸ਼ੂਟ ਕੀਤਾ ਜਾਣਾ ਸੀ, ਪਰ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਇਸ ਹਾਲਤ ’ਚ ਨਹੀਂ ਸੀ ਕਿ ਉਹ ਸ਼ੂਟਿੰਗ ਕਰ ਸਕੇ। ਇਥੋਂ ਤਕ ਕਿ ਸ਼ਹਿਨਾਜ਼ ਨੇ ਆਪਣੀ ਫਿਲਮ ਦਾ ਟ੍ਰੇਲਰ ਤਕ ਪ੍ਰਮੋਟ ਨਹੀਂ ਕੀਤਾ। ਪਰ ਹੁਣ ਪ੍ਰੋਡਿਊਸਰ ਨੇ ਆਖ਼ਰਕਾਰ ਸ਼ਹਿਨਾਜ਼ ਨੂੰ ਸੈੱਟ ’ਤੇ ਵਾਪਸ ਲਿਆਉਣ ਲਈ ਮਨਾ ਲਿਆ ਹੈ। ਖ਼ਬਰ ਅਨੁਸਾਰ ਐਕਟਰੈੱਸ 7 ਅਕਤੂਬਰ ਨੂੰ ਸੈੱਟ ’ਤੇ ਵਾਪਸ ਆ ਰਹੀ ਹੈ ਅਤੇ ਫਿਲਮ ਦਾ ਪ੍ਰਮੋਸ਼ਨ ਸਾਂਗ ਸ਼ੂਟ ਕਰੇਗੀ।

Related posts

ਕਿਆਰਾ ਕਰ ਰਹੀ ਸਿਧਾਰਥ ਮਲਹੋਤਰਾ ਨੂੰ ਡੇਟ

On Punjab

ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ

On Punjab

ਤੀਜੀ ਵਾਰ ਮਾਂ ਬਣਨ ਦੀ ਖਬਰ ‘ਤੇ ਕਰੀਨਾ ਕਪੂਰ ਨੇ ਤੋੜੀ ਚੁੱਪ, ਸੈਫ ਅਲੀ ਖਾਨ ‘ਤੇ ਲਗਾਇਆ ਇਹ ਦੋਸ਼

On Punjab