72.05 F
New York, US
May 1, 2025
PreetNama
ਫਿਲਮ-ਸੰਸਾਰ/Filmy

Dipika Chikhlia Gym video : ‘ਰਾਮਾਇਣ’ ਦੀ ‘ਸੀਤਾ’ ਨੇ ਜਿਮ ‘ਚ ਦਿਖਾਇਆ ਮਾਡਰਨ ਲੁੱਕ, ਫਿਟਨੈੱਸ ਲਈ ਜੰਮ ਕੇ ਵਹਾਉਂਦੀ ਹੈ ਪਸੀਨਾ

ਸ਼ ਦਾ ਸਭ ਤੋਂ ਮਸ਼ਹੂਰ ਧਾਰਮਿਕ ਸੀਰੀਅਲ ‘ਰਾਮਾਇਣ’ ਅੱਜ ਵੀ ਲੋਕਾਂ ਦੇ ਮਨਾਂ ‘ਚ ਤਾਜ਼ਾ ਹੈ। ਸ਼ੋਅ ਦੇ ਸਾਰੇ ਕਿਰਦਾਰਾਂ ਨੂੰ ਦਰਸ਼ਕ ਅੱਜ ਤਕ ਭੁੱਲ ਨਹੀਂ ਸਕੇ ਹਨ। ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਾਲੀਆ ਦੀ ਐਕਟਿੰਗ ਦਾ ਹਰ ਕੋਈ ਕਾਇਲ ਹੈ। ਦੀਪਿਕਾ ਨੇ ਵੀ ਇਸ ਕਿਰਦਾਰ ਲਈ ਮਿਲੇ ਪਿਆਰ ਨੂੰ ਬਰਕਰਾਰ ਰੱਖਿਆ ਹੈ। ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਦੀਪਿਕਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਨਾਲ ਜੋੜਦੀ ਰਹਿੰਦੀ ਹੈ। ਹਾਲ ਹੀ ‘ਚ ਉਸ ਨੇ ਦੱਸਿਆ ਕਿ ਉਹ ਖੁਦ ਨੂੰ ਇੰਨੀ ਫਿੱਟ ਕਿਵੇਂ ਰੱਖਦੀ ਹੈ।

‘ਰਾਮਾਇਣ’ ਦੀ ਮਾਂ ‘ਸੀਤਾ’ ਉਮਰ ਦੇ ਇਸ ਪੜਾਅ ‘ਤੇ ਆਪਣੇ-ਆਪ ਨੂੰ ਕਾਫੀ ਫਿੱਟ ਰੱਖਦੀ ਹੈ। ਦੀਪਿਕਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਦੇ ਉਹ ਜਿਮ ‘ਚ ਪਸੀਨਾ ਵਹਾਉਂਦੀ ਨਜ਼ਰ ਆਉਂਦੀ ਹੈ, ਕਦੇ ਯੋਗਾ ਦਾ ਅਭਿਆਸ ਕਰਦੀ ਹੋਈ। ਆਪਣੀ ਇੰਸਟਾ ਸਟੋਰੀ ‘ਚ ਦੀਪਿਕਾ ਚਿਖਾਲੀਆ ਪੋਲ ‘ਤੇ ਪੁਸ਼ਅੱਪ ਕਰਦੀ ਨਜ਼ਰ ਆ ਰਹੀ ਹੈ। ਦੀਪਿਕਾ ਦਾ ਫਿਟਨੈੱਸ ‘ਤੇ ਇੰਨਾ ਧਿਆਨ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋ ਰਹੇ ਹਨ।

ਹਾਲ ਹੀ ‘ਚ ਵੈਲੇਨਟਾਈਨ ਡੇਅ ਦੇ ਖਾਸ ਮੌਕੇ ‘ਤੇ ਦੀਪਿਕਾ ਨੇ ਪਤੀ ਹੇਮੰਤ ਟੋਪੀਵਾਲਾ ਨਾਲ ਆਪਣੀ ਖਾਸ ਤਸਵੀਰ ਸ਼ੇਅਰ ਕੀਤੀ ਹੈ। ਦੂਜੇ ਪਾਸੇ ਵੈਲੇਨਟਾਈਨ ਡੇਅ ‘ਤੇ ਦੀਪਿਕਾ ਦੇ ਪਤੀ ਨੇ ਉਨ੍ਹਾਂ ਨੂੰ ਇਕ ਖਾਸ ਤੋਹਫਾ ਦਿੱਤਾ, ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਇਸ ਤਸਵੀਰ ‘ਚ ਦੀਪਿਕਾ ਆਪਣੇ ਪਤੀ ਹੇਮੰਤ ਟੋਪੀਵਾਲਾ ਨਾਲ ਨਜ਼ਰ ਆ ਰਹੀ ਸੀ।

ਨਾਲ ਹੀ ਇਸ ਦੀ ਫੋਟੋ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਵੈਲੇਨਟਾਈਨ ਡੇਅ ‘ਤੇ ਉਸ ਦੇ ਪਤੀ ਨੇ ਉਸ ਨੂੰ ਕੀ ਖਾਸ ਤੋਹਫਾ ਦਿੱਤਾ ਹੈ। ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦੇ ਪਤੀ ਦੀਪਿਕਾ ਨੂੰ ਫੁੱਲ ਦਿੰਦੇ ਨਜ਼ਰ ਆ ਰਹੇ ਹਨ। ਦੀਪਿਕਾ ਆਪਣੇ ਪਤੀ ਤੋਂ ਤੋਹਫਾ ਮਿਲਣ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਇਸ ਦੌਰਾਨ ਦੀਪਿਕਾ ਨੇ ਸਾੜ੍ਹੀ ਪਾਈ ਹੋਈ ਸੀ ਅਤੇ ਉਹ ਆਪਣੇ ਪਤੀ ਦੇ ਮੋਢੇ ‘ਤੇ ਹੱਥ ਰੱਖ ਕੇ ਪਿਆਰ ਨਾਲ ਦੇਖ ਰਹੀ ਸੀ। ਇਸ ਦੇ ਨਾਲ ਹੀ ਉਸ ਦਾ ਪਤੀ ਹੇਮੰਤ ਵੀ ਉਸ ਨੂੰ ਦੇਖ ਰਿਹਾ ਹੈ। ਇਸ ਦੌਰਾਨ ਦੋਹਾਂ ਦੀ ਖੂਬਸੂਰਤ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ।

Related posts

ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਗਾਇਕ, Deep Jandu ਦੇ ਪਿਤਾ ਨੇ ਦੱਸਿਆ ਕਿਵੇਂ ਹੋਇਆ Karan Aujla ‘ਤੇ ਹਮਲਾ

On Punjab

ਕੋਰੋਨਾ ਸੰਕਟ ਨਾਲ ਲਡ਼ਣ ਲਈ ਰਿਤਿਕ ਰੌਸ਼ਨ ਤੇ ਹਾਲੀਵੁੱਡ ਸੈਲੇਬ੍ਰਿਟਜੀ ਨੇ ਮਿਲ ਕੇ ਇਕੱਠੇ ਕੀਤੇ 27 ਕਰੋਡ਼ ਰੁਪਏ

On Punjab

Aamir Khan 57th Birthday : ਆਮਿਰ ਖਾਨ ਨੇ ਮੀਡੀਆ ਨਾਲ ਸੈਲੀਬ੍ਰੇਟ ਕੀਤਾ ਆਪਣਾ 57ਵਾਂ ਜਨਮ-ਦਿਨ, ਜਸ਼ਨ ਦੀ ਵੀਡੀਓ ਵਾਇਰਲ

On Punjab