PreetNama
ਫਿਲਮ-ਸੰਸਾਰ/Filmy

Dilip Kumar Passed Away: ‘ਟ੍ਰੈਜਡੀ ਕਿੰਗ’ ਦਲੀਪ ਕੁਮਾਰ ਸਪੁਰਦ-ਏ-ਖ਼ਾਕ, ਸਾਇਰਾ ਬਾਨੋ ਨੇ ਕਬਰਸਤਾਨ ਜਾ ਕੇ ਕੀਤਾ ਆਖਰੀ ਸਲਾਮ

ਦਲੀਪ ਕੁਮਾਰ ਨੂੰ ਮੁੰਬਈ ਦੇ ਜੁਹੂ ਕਬਰਸਿਤਾਨ ਚ ਸਪੁਰਦ-ਏ-ਖ਼ਾਕ ਕੀਤਾ ਗਿਆ। ਦਲੀਪ ਕੁਮਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਆਪਣੀ ਫਿਲਮਾਂ ‘ਚ ਆਪਣੀ ਅਦਾਕਰੀ ਨਾਲ ਸਾਰਿਆਂ ਨੂੰ ਰੁਲਾਉਣ ਵਾਲੇ ਟ੍ਰੇਜਡੀ ਕਿੰਗ ਦੇ ਨਾਂ ਤੋਂ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਦਲੀਪ ਕੁਮਾਰ ਦਾ ਦੇਹਾਂਤ 98 ਸਾਲ ਦੀ ਉਮਰ ‘ਚ ਬੁੱਧਵਾਰ ਦੀ ਸਵੇਰ 7.30 ਵਜੇ ਮੁੰਬਈ ਦੇ ਖਾਰ ਹਿੰਦੂਜਾ ਹਸਪਤਾਲ ‘ਚ ਹੋਇਆ। ਇਸ ਖ਼ਬਰ ਨੇ ਹਰ ਕਿਸੇ ਨੂੰ ਸਦਮੇ ‘ਚ ਲਾ ਦਿੱਤਾ ਹੈ। ਉੱਥੇ ਬਾਲੀਵੁੱਡ ਇੰਡਸਟਰੀ ‘ਚ ਇਸ ਸਮੇਂ ਸੋਗ ਦੀ ਲਹਿਰ ਹੈ। ਦਲੀਪ ਕੁਮਾਰ ਬੀਤੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਮੁੰਬਈ ਦੇ ਹਸਪਤਾਲ ‘ਚ ਵੀ ਦਾਖਲ ਕਰਵਾਇਆ ਗਿਆ ਸੀ। ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਸਮੇਂ-ਸਮੇਂ ‘ਤੇ ਪਤੀ ਦੀ ਹੈਲਥ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਸੀ। ਸੋਸ਼ਲ ਮੀਡੀਆ ‘ਤੇ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ।

ਦਿੱਗਜ ਅਦਾਕਾਰ ਦਲੀਪ ਕੁਮਾਰ ਦਾ ਅੰਤਿਮ ਸਸਕਾਰ ਨੂੰ ਲੈ ਕੇ ਏਐੱਨਆਈ ਨੇ ਟਵੀਟ ਕੀਤਾ ਹੈ। ਇਸ ਟਵੀਟ ‘ਚ ਦੱਸਿਆ ਗਿਆ ਹੈ ਕਿ ਅੱਜ ਯਾਨੀ ਬੁੱਧਵਾਰ ਦੀ ਸ਼ਾਮ ਲਗਪਗ 5 ਵਜੇ ਸਾਂਤਾਕਰੂਜ਼ ਸਥਿਤ ਕਬਰਸਿਤਾਨ ਵਿਖੇ ਦਲੀਪ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦਿਲੀਪ ਕੁਮਾਰ ਦੇ ਅੰਤਿਮ ਸੰਸਕਾਰ ਵਿਚ ਬਾਲੀਵੁੱਡ ਤੇ ਰਾਜਨੀਤੀ ਦਿੱਗਜ ਤੇ ਕਈ ਕਰੀਬੀ ਲੋਕ ਸ਼ਾਮਲ ਹੋਣਗੇ।

 

Related posts

ਇੰਤਜ਼ਾਰ ਖ਼ਤਮ, ਆ ਗਿਆ ਸੁਸ਼ਾਂਤ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ

On Punjab

ਅਦਾਕਾਰ ਕਰਣ ਓਬਰਾਏ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

On Punjab

ਸਦਮਾ! ਕੌਣ ਸੀ ਗਿਰੀਸ਼ ਕਰਨਾਡ, ਜਿਨ੍ਹਾਂ ਦੇ ਯੋਗਦਾਨ ‘ਤੇ ਫ਼ਿਲਮੀ ਦੁਨੀਆ ਨੂੰ ਬੇਹੱਦ ਮਾਣ

On Punjab