ਐਤਵਾਰ ਦੀ ਸਵੇਰ ਅਦਾਕਾਰ ਦਿਲੀਪ ਕੁਮਾਰ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਉਨ੍ਹਾਂ ਨੂੰ ਸਾਹ ਲੈਣ ’ਚ ਸਮੱਸਿਆ ਹੋ ਰਹੀ ਸੀ। ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸਨ। ਫੋਟੋ ’ਚ ਸ਼ਰਦ ਪਵਾਰ ਨੂੰ ਹਸਪਤਾਲ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ।
ਕੁਝ ਘੰਟੇ ਪਹਿਲਾਂ ਦਿਲੀਪ ਕੁਮਾਰ ਦੇ ਮੈਨੇਜਰ ਨੇ ਸਿਹਤ ਨਾਲ ਜੁੜੀ ਅਪਡੇਟ ਦਿੱਤੀ ਸੀ। ਇਸ ’ਚ ਲਿਖਿਆ ਸੀ, ‘ਦਿਲੀਪ ਸਾਹਬ ਨੂੰ ਨਾਨ ਕੋਵਿਡ-19 ਹਿੰਦੂਜ ਹਸਪਤਾਲ ’ਚ ਭਾਰਤੀ ਕਰਵਾਇਆ ਗਿਆ ਹੈ। ਅਜਿਹਾ ਉਨ੍ਹਾਂ ਦੇ ਕੁਝ ਟੈਸਟ ਤੇ ਜਾਂਚ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਹ ਲੈਣ ’ਚ ਸਮੱਸਿਆ ਹੋ ਰਹੀ ਸੀ। ਡਾਕਟਰ ਨਿਤਿਨ ਗੋਖਲੇ ਦੀ ਨਿਗਰਾਨੀ ’ਚ ਟੀਮ ਕੰਮ ਕਰ ਰਹੀ ਹੈ। ਕ੍ਰਿਪਾ ਕਰ ਕੇ ਸਾਹਬ ਲਈ ਪ੍ਰਾਰਥਨਾ ਕਰੋ ਤੇ ਆਪਣਾ ਧਿਆਨ ਰੱਖੋ।’