October 24, 2025
  • Home
  • Privacy Policy
  • Contact Us
FacebookTwitterYoutubeEmail

PreetNama

  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact
PreetNama
  • Home
  • ਸਿਹਤ/Health
  • Diabetes Myths & Facts : ਜ਼ਿਆਦਾ ਮਿੱਠਾ ਖਾਣ ਨਾਲ ਨਹੀਂ ਹੋਵੇਗੀ ਡਾਇਬਟੀਜ਼, ਜਾਣੋ ਅਜਿਹੀਆਂ ਹੀ 5 ਕਈ ਮਿੱਥਾਂ ਦਾ ਸੱਚ
ਸਿਹਤ/Health

Diabetes Myths & Facts : ਜ਼ਿਆਦਾ ਮਿੱਠਾ ਖਾਣ ਨਾਲ ਨਹੀਂ ਹੋਵੇਗੀ ਡਾਇਬਟੀਜ਼, ਜਾਣੋ ਅਜਿਹੀਆਂ ਹੀ 5 ਕਈ ਮਿੱਥਾਂ ਦਾ ਸੱਚ

November 1, 20211803

Diabetes Myths & Facts : ਭਾਰਤ ’ਚ 70 ਮਿਲੀਅਨ ਤੋਂ ਵੱਧ ਲੋਕ ਡਾਇਬਟੀਜ਼ ਤੋਂ ਪੀੜਤ ਹਨ, ਜਿਸ ਨਾਲ ਇਹ ਵਿਸ਼ਵ ਦੀ ਡਾਇਬਟੀਜ਼ ਰਾਜਧਾਨੀ ਬਣ ਗਿਆ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤੁਹਾਡੇ ਪਰਿਵਾਰ ’ਚ ਇਕ ਨਾ ਇਕ ਵਿਅਕਤੀ ਜ਼ਰੂਰ ਡਾਇਬਟੀਜ਼ ਤੋਂ ਪੀੜਤ ਹੋਵੇਗਾ। ਡਾਇਬਟੀਜ਼ ਦੇਸ਼ ’ਚ ਇਕ ਆਮ ਬਿਮਾਰੀ ਬਣ ਗਈ ਹੈ, ਪਰ ਇਸਦੇ ਬਾਵਜੂਦ, ਅਜਿਹੇ ਕਈ ਤੱਥ ਹਨ, ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ।

ਮਿੱਥ – ਡਾਇਬਟੀਜ਼ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ।

ਫੈਕਟ – ਮਿੱਠੇ ਖਾਦ ਪਦਾਰਥ, ਇਕ ਗਿਲਾਸ ਸੋਢਾ ਅਤੇ ਪ੍ਰੋਸੈਸਡ ਫੂਡਸ ਸਿੱਧੇ ਤੌਰ ’ਤੇ ਡਾਇਬਟੀਜ਼ ਦਾ ਜੋਖ਼ਮ ਨਹੀਂ ਵਧਾਉਂਦੇ। ਇਨ੍ਹਾਂ ਚੀਜ਼ਾਂ ਨਾਲ ਤੁਹਾਡੇ ਮੋਟਾਪੇ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਡਾਇਬਟੀਜ਼ ਹੋ ਸਕਦੀ ਹੈ। ਮਿੱਠਾ ਅਤੇ ਡਾਇਬਟੀਜ਼ ਦਾ ਸਬੰਧ ਸਿੱਧਾ ਨਹੀਂ ਹੈ।

ਡਾਇਬਟੀਜ਼ ਦਾ ਸਭ ਤੋਂ ਆਮ ਰੂਪ, ਟਾਈਪ 2 ਡਾਇਬਟੀਜ਼ ਹੈ, ਜੋ ਉਦੋਂ ਹੁੰਦੀ ਹੈ, ਜਦੋਂ ਸਰੀਰ ਇੰਸੁਲਿਨ ਦੀ ਮਾਤਰਾ ਪ੍ਰਤੀ ਰੀਸਪਾਂਸਿਵ ਨਹੀਂ ਹੁੰਦਾ ਹੈ। ਸਮੇਂ ਦੇ ਨਾਲ, ਸਰੀਰ ਨਾਰਮਲ ਬਲੱਡ ਸ਼ੂਗਰ ਦੇ ਪੱਧਰ ਨੂੰ ਬਣਾਏ ਰੱਖਣ ਲਈ ਲੋੜੀਂਦਾ ਇੰਸੁਲਿਨ ਨਹੀਂ ਬਣਾ ਪਾਉਂਦਾ। ਵੱਧ ਭਾਰ ਅਤੇ ਮੋਟਾ ਹੋਣਾ ਜਾਂ ਪਰਿਵਾਰਿਕ ਇਤਿਹਾਸ ਹੋਣ, ਡਾਇਬਟੀਜ਼ ਦਾ ਮੁੱਖ ਕਾਰਨ ਹੈ।

ਮਿੱਥ – ਡਾਇਬਟੀਜ਼ ਤੋਂ ਪੀੜਤ ਲੋਕ ਮਿੱਠਾ ਨਹੀਂ ਖਾ ਸਕਦੇ।

ਫੈਕਟ – ਡਾਇਬਟੀਜ਼ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਬਿਲਕੁੱਲ ਮਿੱਠਾ ਨਹੀਂ ਖਾ ਸਕਦੇ। ਜੇਕਰ ਤੁਸੀਂ ਕੇਕ ਦਾ ਟੁੱਕੜਾ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸਦੇ ਲਈ ਥੋੜ੍ਹੀ ਪਲਾਨਿੰਗ ਕਰਨੀ ਹੋਵੇਗੀ। ਸ਼ੂਗਰ ਤੋਂ ਪੀੜਤ ਲੋਕ ਕਦੇ ਵੀ ਚੀਨੀ ਨਹੀਂ ਖਾ ਸਕਦੇ, ਇਹ ਇਕ ਮਿੱਥ ਹੈ। ਹਰ ਵਾਰ ਜਦੋਂ ਤੁਸੀਂ ਕੁਝ ਖਾਂਦੇ ਹੋ ਤਾਂ ਕਾਰਬੋਹਾਈਡ੍ਰੇਟ ਦਾ ਧਿਆਨ ਰੱਖਣਾ ਬਲੱਡ ਸ਼ੂਗਰ ਦੇ ਲੈਵਲ ਨੂੰ ਬਣਾਏ ਰੱਖਣ ਦਾ ਇਕ ਮਹੱਤਵਪੂਰਨ ਹਿੱਸਾ ਹੈ। ਮਠਿਆਈ ਅਤੇ ਕੁਕੀਜ਼ ’ਚ ਕਾਰਬਸ ਹੁੰਦੇ ਹਨ, ਇਸ ਲਈ ਗਿਣਤੀ ਰੱਖਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਆਪਣੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਰੱਖਣ ’ਚ ਮਦਦ ਮਿਲਦੀ ਹੈ। ਤੁਸੀਂ ਦੂਸਰੇ ਕਾਰਬ ਯੁਕਤ ਫੂਡ ਦੀ ਥਾਂ ਕੇਕ ਦੇ ਇਕ ਛੋਟੇ ਟੁੱਕੜੇ ਦਾ ਸੇਵਨ ਕਰ ਸਕਦੇ ਹੋ।

ਮਿੱਥ – ਪ੍ਰੈਗਨੈਂਸੀ ਦੌਰਾਨ ਡਾਇਬਟੀਜ਼ ਹੋ ਜਾਣ ਦਾ ਮਤਲਬ ਹੈ ਕਿ ਤੁਹਾਡੇ ਬੱਚੇ ਨੂੰ ਵੀ ਡਾਇਬਟੀਜ਼ ਹੋ ਜਾਵੇਗੀ।

ਫੈਕਟ – ਲਗਪਗ 9 ਫ਼ੀਸਦੀ ਔਰਤਾਂ ਗਰਭਅਵਸਥਾ ਦੌਰਾਨ ਇੰਸੁਲਿਤ ਰੋਧਕ ਹੋ ਜਾਂਦੀਆਂ ਹਨ ਅਤੇ ਗਰਭਵਤੀ ਸ਼ੂਗਰ ਤੋਂ ਪੀੜਤ ਹੋ ਜਾਂਦੀ ਹੈ। ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਹੋਣ ਵਾਲੇ ਬੱਚੇ ਨੂੰ ਵੀ ਡਾਇਬਟੀਜ਼ ਹੋ ਜਾਵੇਗੀ। ਇਸ ਸਥਿਤੀ ਨੂੰ ਮੈਨੇਜ ਕਰਨ ਲਈ ਆਪਣੇ ਡਾਕਟਰ ਦੀ ਸਲਾਹ ਲਓ।

ਮਿੱਥ – ਡਾਇਬਟੀਜ਼ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ।

ਫੈਕਟ – ਸ਼ੂਗਰ ਸੀ ਪੀੜਤ ਲੋਕ ਵੀ ਭਾਵਨਾਵਾਂ ਕਾਰਨ ਹਾਵੀ ਹੋ ਸਕਦੇ ਹਨ। ਉਹ ਵੀ ਗੁੱਸਾ, ਉਦਾਸ ਜਾਂ ਚਿੰਤਿਤ ਮਹਿਸੂਸ ਕਰ ਸਕਦੇ ਹਨ। ਦਿਨ ’ਚ ਕਈ ਵਾਰ ਆਪਣੇ ਬਲੱਡ ਸ਼ੂਗਰ ਦੇ ਲੈਵਲ ਦੀ ਜਾਂਚ ਕਰਨਾ ਤਣਾਅ ਪੂਰਵਕ ਹੋ ਸਕਦਾ ਹੈ।

Share0
previous post
English Premier League : ਮਾਨਚੈਸਟਰ ਯੂਨਾਈਟਿਡ ਨੇ ਟਾਟੇਨਹਮ ਨੂੰ 3-0 ਨਾਲ ਹਰਾਇਆ, ਰੋਨਾਲਡੋ ਨੇ ਦਾਗਿਆ ਗੋਲ
next post
Foods to Avoid in Cold & Cough : ਠੰਢ ’ਚ ਸਰਦੀ-ਜ਼ੁਕਾਮ ਹੈ ਤਾਂ ਇਨ੍ਹਾਂ 5 ਚੀਜ਼ਾਂ ਤੋਂ ਕਰੋ ਪਰਹੇਜ਼, ਵਰਨਾ ਵੱਧ ਸਕਦੀ ਹੈ ਪਰੇਸ਼ਾਨੀ

Related posts

ਸੈਂਸਰ ਅੱਧੇ ਘੰਟੇ ‘ਚ ਕਰੇਗਾ ਹਾਰਟ ਅਟੈਕ ਦੀ ਪਛਾਣ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਹੀ ਮਰੀਜ਼ ਨੂੰ ਕਰੇਗਾ ਸਾਵਧਾਨ

On PunjabOctober 4, 2021

Sinus Symptoms: ਇਹ ਹੋ ਸਕਦੇ ਹਨ ਸਾਈਨਸ ਦੇ ਲੱਛਣ, ਇਨ੍ਹਾਂ ਨੂੰ ਨਾ ਕਰੋ ਨਜ਼ਰਅੰਦਾਜ਼

On PunjabJuly 14, 2023July 14, 2023

ਦੇਸ਼ ਦੇ 10 ਸੂਬਿਆਂ ‘ਚ ਫੈਲਿਆ ਬਰਡ ਫਲੂ, ਮੱਛੀ ਤੇ ਪਸ਼ੂ ਪਾਲਣ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀ

On PunjabJanuary 11, 2021

ਈ-ਪੇਪਰ

24 October 2025
24 October 2025
17 October 2025
17 October 2025
1 2 … 169 Next
 

Categories

  • austriala
  • auto
  • business
  • Chandighar
  • Education
  • English News
  • Epaper
  • Online Dating
  • Patiala
  • religon
  • trading
  • video
  • ਸੰਪਰਕ/
  • ਸਮਾਜ/Social
  • ਸਿਹਤ/Health
  • ਖਬਰਾਂ/News
  • ਖਾਸ-ਖਬਰਾਂ/Important News
  • ਖੇਡ-ਜਗਤ/Sports News
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ

Recent Posts

  • ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਿੱਚ ਬਿਲ ਗੇਟਸ ਕਰਨਗੇ ਅਦਾਕਾਰੀ!
  • ਮਲੇਸ਼ੀਆ ਵਿਚ ਆਸੀਆਨ ਸੰਮੇਲਨ ’ਚ ਵਰਚੁਅਲੀ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ
  • ਰੋਹਿਨੀ ਵਿਚ ਪੁਲੀਸ ਮੁਕਾਬਲੇ ’ਚ ਬਿਹਾਰ ਦੇ ਚਾਰ ਗੈਂਗਸਟਰ ਹਲਾਕ
  • ਰੋਪੜ ਰੇਂਜ ਨੂੰ ਮਿਲਿਆ ਨਵਾਂ DIG !
  • 57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀ
logo
ਪ੍ਰੀਤਨਾਮਾ ਸੱਚ ਤੇ ਨਿਰਪੱਖ ਕਲਮ ਹੈ ਜੋ ਹਮੇਸ਼ਾ ਸੱਚ ਤੇ ਕਾਇਮ ਰਹੇਗੀ ਤੇ ਪਾਠਕਾਂ ਤੱਕ ਸੱਚੀਆਂ ਖ਼ਬਰਾਂ ਪਹੁੰਚਾਉਂਦੀ ਰਹੇਗੀ ।
Contact us: Preetnamausa@gmail.com
FacebookTwitterYoutubeEmail
@ 2020 - PreetNama. Powered by GP Webs
PreetNama
FacebookTwitterYoutubeEmail
  • Home
  • ਸਮਾਜ/Social
  • ਸਿਹਤ/Health
  • ਖਾਸ-ਖਬਰਾਂ/Important
  • ਖੇਡ-ਜਗਤ/Sports
  • ਫਿਲਮ-ਸੰਸਾਰ/Filmy
  • ਰਾਜਨੀਤੀ/Politics
  • ਵਿਅੰਗ
  • ਈ-ਪੇਪਰ/EPaper
  • ਸੰਪਰਕ/Contact