PreetNama
ਖਾਸ-ਖਬਰਾਂ/Important News

ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਖਿਤਾਬ ਵਾਪਸ ਲੈਣ ਦੀ ਇੰਗਲੈਂਡ ਤੋਂ ਉੱਠੀ ਮੰਗ, ਜਥੇਦਾਰ ਨੂੰ ਭੇਜਿਆ ਪੱਤਰ

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਹੁਣ ਅਕਾਲੀ ਦਲ ‘ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਸਵਾਲ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਖਿਤਾਬ ਨੂੰ ਲੈ ਕੇ ਉੱਠਣ ਲੱਗੇ ਹਨ।  ਇੰਗਲੈਂਡ ਦੀ ਸੰਗਤ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਕਰ-ਏ-ਕੌਮ ਖਿਤਾਬ ਵਾਪਸ ਲਿਆ ਜਾਵੇ।

ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ – ਕੌਮੀ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਤੇ ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਪਾਪੀ ਬੁੱਚੜਾਂ ਨੂੰ ਬਣਦੀ ਸਜ਼ਾ ਨਾ ਦੇਣ ਕਾਰਨ ਅਤੇ ਵਾਰ ਵਾਰ ਸੱਤਾ ਵਿੱਚ ਹੁੰਦਿਆਂ ਹੋਇਆਂ ਵੀ ਜਥੇਦਾਰ ਜੀ ਦੇ ਕੇਸ ਦੀ ਰਿਪੋਰਟ ਨੂੰ ਹੁਣ ਤੱਕ ਦਬਾ ਕੇ ਰੱਖਣ ਦਾ ਬੱਜਰ ਗੁਨਾਹ ਕੀਤਾ ਗਿਆ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਪਿਛਲੇ ਸਮੇਂ ਵਿੱਚ ਫਕਰ-ਏ-ਕੌਮ ਦਾ ਖਿਤਾਬ ਦਿੱਤਾ ਗਿਆ ਸੀ, ਇੰਗਲੈਂਡ ਦੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਖਿਤਾਬ ਫਕਰ-ਏ-ਕੌਮ ਵਾਪਸ ਲਿਆ ਜਾਵੇ।

ਹਾਲ ਹੀ ਵਿਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਪੀ.ਐਚ.ਆਰ.ਓ) ਵੱਲੋਂ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ ਵਿਚ ਹੋਈ ਸ਼ਹਾਦਤ ਬਾਰੇ ਇਕ ਲੇਖਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਗਿਆ ਹੈ। ਇਸ ਚਿੱਠੀ ਨਾਲ ਮਨੁੱਖੀ ਹੱਕਾਂ ਦੀ ਇਸ ਸੰਸਥਾ ਨੇ ਬੀ.ਪੀ. ਤਿਵਾੜੀ ਦੀ ਰਿਪੋਰਟ ਵੀ ਨੱਥੀ ਕੀਤੀ ਹੈ ਜਿਸ ਵਿਚ ਭਾਈ ਕਾਉਂਕੇ ਨੂੰ ਪੰਜਾਬ ਪੁਲਿਸ ਵੱਲੋਂ ਗੈਰਕਾਨੂੰਨੀ ਹਿਰਾਸਤ ਵਿਚ ਰੱਖਣੀ ਦੀ ਪੁਸ਼ਟੀ ਕੀਤੀ ਗਈ ਹੈ। ਅਤੇ ਪੁਲਿਸ ਹਿਰਾਸਤ ਵਿੱਚ ਜਥੇਦਾਰ ਸਾਹਿਬ ਦੀ ਮੌਤ ਹੋਣ ਦਾ ਵੀ ਜ਼ਿਕਰ ਹੈ।

Related posts

ਡੋਨਾਲਡ ਟਰੰਪ ਸੋਸ਼ਲ ਮੀਡੀਆ ਤੋਂ ਕਰਦੇ ਹਨ ਇੰਨੀ ਕਮਾਈ, ਸੰਘੀ ਦਸਤਾਵੇਜ਼ ‘ਚ ਹੋਇਆ ਵੱਡਾ ਖੁਲਾਸਾ

On Punjab

‘ਇੰਡੀਆ’ ਗੱਠਜੋੜ ਸੱਤਾ ਵਿਚ ਆਇਆ ਤਾਂ ਕੱਚੇ ਸਰਕਾਰੀ ਮੁਲਾਜ਼ਮਾਂ ਤੇ ‘ਜੀਵਿਕਾ ਦੀਦੀਆਂ’ ਨੂੰ ਪੱਕਿਆਂ ਕਰਾਂਗੇ: ਤੇਜਸਵੀ

On Punjab

ਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾ

On Punjab