69.39 F
New York, US
August 4, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

Delhi Elections ਪ੍ਰਧਾਨ ਮੰਤਰੀ ਵੱਲੋਂ ‘ਮੋਦੀ ਕੀ ਗਾਰੰਟੀ’ ਉੱਤੇ ਜ਼ੋਰ; ਦਿੱਲੀ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ ਦਾ ਦਾਅਵਾ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦਿੱਲੀ ਵਿਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਨੇ ਹਰੇਕ ਪਰਿਵਾਰ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ ਹੈ ਤੇ ਭਾਰਤ ਦੇ ਇਤਿਹਾਸ ਵਿਚ ਇਹ ਮੱਧ ਵਰਗ ਲਈ ਸਭ ਤੋਂ ਸਾਰਥਿਕ ਬਜਟ ਹੈ।

ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਬਜਟ ਵਿਚ ਮੱਧ ਵਰਗ ਲਈ ਲਾਭਕਾਰੀ ਵਿਵਸਥਾਵਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ 12 ਲੱਖ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਅਜਿਹੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੱਧ ਵਰਗ ਆਖ ਰਿਹਾ ਹੈ ਕਿ ਇਹ ਭਾਰਤ ਦੇ ਇਤਿਹਾਸ ਵਿਚ ਮੱਧ ਵਰਗ ਲਈ ਸਭ ਤੋਂ ਮੁਆਫ਼ਕ ਬਜਟ ਹੈ।

ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਥਿਤ ਝੂਠੇ ਵਾਅਦਿਆਂ ਤੇ ਭ੍ਰਿਸ਼ਟਾਚਾਰ ਲਈ ਭੰਡਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ-ਦਾ’ ਦੀਆਂ ਨੀਤੀਆਂ ਕਰਕੇ ਫੈਕਟਰੀਆਂ ਬੰਦ ਹੋ ਗਈਆਂ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੁੱਟ ਕਰਨ ਵਾਲਿਆਂ ਦੀ ਜਵਾਬਦੇਹੀ ਨਿਰਧਾਰਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਕ ਪਾਸੇ ‘ਆਪ-ਦਾ’ ਹੈ, ਜੋ ਝੂਠੇ ਵਾਅਦੇ ਕਰਦੀ ਹੈ ਅਤੇ ਦੂਜੇ ਪਾਸੇ ‘ਮੋਦੀ ਦੀਆਂ ਗਾਰੰਟੀਆਂ’ ਹਨ।

ਸ੍ਰੀ ਮੋਦੀ ਨੇ ਲੋਕਾਂ ਨੂੰ ਬਸੰਦ ਪੰਚਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਮੌਸਮ ਬਦਲਣ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਭਾਜਪਾ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ-ਦਾ’ ਨੇ ਕੌਮੀ ਰਾਜਧਾਨੀ ਦੇ 11 ਸਾਲ ਖਰਾਬ ਕਰ ਦਿੱਤੇ ਤੇ ਡਬਲ ਇੰਜਨ ਸਰਕਾਰ ਉਨ੍ਹਾਂ ਦੇ ਵਿਕਾਸ ਤੇ ਤਰੱਕੀ ਲਈ ਵਚਨਬੱਧ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੇ ਉਲਟ ਦਿੱਲੀ ਵਿਚ ਕਿਸੇ ਦੀ ਕੋਈ ਝੁੱਗੀ ਨਹੀਂ ਢਾਹੀ ਜਾਵੇਗੀ ਤੇ ਨਾ ਕੋਈ ਲੋਕ ਭਲਾਈ ਸਕੀਮ ਬੰਦ ਹੋਵੇਗੀ। ਭਾਜਪਾ ਦੀ ਜਿੱਤ ਬਾਰੇ ਵਿਸ਼ਵਾਸ ਜ਼ਾਹਿਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਤੁਸੀਂ ਇਹ ਗੱਲ ਨੋਟ ਕਰ ਲਓ ਕਿ 8 ਫਰਵਰੀ ਨੂੰ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣੇਗੀ ਤੇ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੱਕ ਮਹਿਲਾਵਾਂ ਨੂੰ 2500 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ।’

Related posts

ISRO ਦਾ PSLV-C50 ਰਾਕੇਟ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਹੋਇਆ ਲਾਂਚ

On Punjab

ਚੰਡੀਗੜ੍ਹ ‘ਚ ਗੂੰਜੇਗੀ ਰਾਫੇਲ, ਮਿਰਾਜ ਤੇ ਚਿਨੂਕ ਦੀ ਆਵਾਜ਼, ਸ਼ਹਿਰ ‘ਚ ਪਹਿਲੀ ਵਾਰ ਹੋਵੇਗਾ ਏਅਰਫੋਰਸ ਡੇਅ ਦਾ ਫਲਾਈਪਾਸਟ ਤੇ ਪਰੇਡ

On Punjab

Interesting ! ਟਵਿਟਰ ‘ਤੇ ਸ਼੍ਰੀਲੰਕਾ ਦੇ ਦੋ ਨੇਤਾ ਖ਼ੁਦ ਨੂੰ ਦੱਸ ਰਹੇ ਹਨ ਦੇਸ਼ ਦਾ ਰਾਸ਼ਟਰਪਤੀ, ਜਾਣੋ ਕੀ ਹੈ ਪੂਰਾ ਮਾਮਲਾ

On Punjab