PreetNama
ਰਾਜਨੀਤੀ/Politics

Delhi Coronavirus : ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟ

ਨਵੀਂ ਦਿੱਲੀ, ਜੇਐਨਐਨ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਰੋਨਾ ਪਾਜ਼ੇਵਿਟ ਹੋ ਗਈ ਹੈ। ਉਨ੍ਹਾਂ ਨੇ ਖੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਏਐਨਆਈ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਖੁਦ ਨੂੰ ਹੋਮ ਕੁਆਰੰਟਾਈਨ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਸਾਲ ਜੂਨ ‘ਚ ਵੀ ਕੋਰੋਨਾ ਨਾਲ ਸਬੰਧਿਤ ਕੁਝ ਸ਼ਿਕਾਇਤਾਂ ਹੋਈਆਂ ਸੀ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਉਸ ਸਮੇਂ ਨੈਗੇਟਿਵ ਆਈ ਸੀ। ਦਿੱਲੀ ਮੌਜੂਦਾ ਸਥਿਤੀ ‘ਚ ਸੀਐਮ ਕੇਜਰੀਵਾਲ ਕਾਫੀ ਐਕਟਿਵ ਹਨ। ਦਿੱਲੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਖਰਾਬ ਹੋ ਰਹੇ ਹਾਲਾਤ ਨੂੰ ਦੇਖਦੇ ਹੋਏ ਉਹ ਬੈਠਕਾਂ ਕਰ ਰਹੇ ਹਨ। ਕਈ ਹਸਪਤਾਲ ਤੇ ਹੋਰ ਥਾਵਾਂ ਦਾ ਉਨ੍ਹਾਂ ਨੇ ਦੌਰਾ ਵੀ ਕੀਤਾ ਹੈ। ਇਨ੍ਹਾਂ ਸਾਰਿਆਂ ਤੋਂ ਬਾਅਦ ਰਾਜਧਾਨੀ ਦਿੱਲੀ ‘ਚ ਲਗਾਤਾਰ ਕੋਰੋਨਾ ਦਾ ਸੰਕ੍ਰਮਣ ਫੈਲਦਾ ਜਾ ਰਿਹਾ ਹੈ ਤੇ ਹੁਣ ਹਰ ਦਿਨ ਰਿਕਾਰਡ ਮਾਮਲੇ ਦਰਜ ਕੀਤੇ ਜਾ ਰਹੇ ਹਨ। ਦਿੱਲੀ ‘ਚ ਬੀਤੇ ਦਿਨ ਵੀ 23 ਹਜ਼ਾਰ ਦੇ ਕਰੀਬ ਕੇਸ ਦਰਜ ਕੀਤੇ ਗਏ ਸੀ। ਉਸ ਤੋਂ ਬਾਅਦ ਇਕ ਦਿਨ ‘ਚ 25,500 ਕੇਸ ਸਾਹਮਣੇ ਆਏ ਸੀ।

Related posts

ਬਾਲੀ ਟਾਪੂ ਨੇੜੇ ਯਾਤਰੀ ਕਿਸ਼ਤੀ ਡੁੱਬਣ ਕਾਰਨ 4 ਦੀ ਮੌਤ, 30 ਤੋਂ ਵੱਧ ਲਾਪਤਾ

On Punjab

ਅਫ਼ਗਾਨਿਸਤਾਨ ‘ਚ ਖ਼ਤਰਨਾਕ ਹੈ ISIS ਖੋਰਾਸਨ, ਕਾਬੁਲ ਬਲਾਸਟ ‘ਚ ਹੈ ਇਸਦਾ ਹੱਥ; ਤਾਲਿਬਾਨ ਦਾ ਵੀ ਹੈ ਦੁਸ਼ਮਨ

On Punjab

ਕੈਨੇਡਾ: 30 ਕਰੋੜੀ ਟਰੱਕ ਲੁੱਟ ਮਾਮਲੇ ’ਚ ਦੋ ਹੋਰ ਪੰਜਾਬੀ ਗ੍ਰਿਫਤਾਰ

On Punjab