ਜੂਦਾ ਜੇਤੂ ਆਸਟ੍ਰੇਲੀਆ ਨੇ ਸਟੀਵ ਸਮਿਥ (76) ਅਤੇ ਸ਼ਾਨ ਮਾਰਸ਼ (ਨਾਬਾਦ 55) ਦੇ ਦਮ ਤੇ ਬੁੱਧਵਾਰ ਨੂੰ ਵਿਸ਼ਵ ਕੱਪ (ICC World Cup 2019) ਦੇ ਪਹਿਲੇ ਅਭਿਆਸ ਮੇਚ ਵਿਚ ਵੇਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਆਸਟ੍ਰੇਲੀਆਈ ਕਪਤਾਨ ਏਰੋਨ਼ ਫ਼ਿੰਚ ਨੇ ਟਾਸ ਜਿੱਤ ਕੇ ਵਿੰਡੀਜ਼ ਨੂੰ ਬੱਲੇਬਾਜ਼ ਲਈ ਸਦਿਆ । ਵਿੰਡੀਜ਼ ਦੀ ਟੀਮ 46.2 ਓਵਰਾਂ ਚ ਸਿਰਫ 229 ਓਵਰਾਂ ਚ ਸਿਰਫ 229 ਰਨਾਂ ਤੇ ਹੀ ਢੇਰ ਹੋ ਗਈ। ਆਸਟ੍ਰੇਲੀਆ ਨੇ ਇਹ ਟੀਚਾ 38.2 ਓਵਰਾਂ ਚ 3 ਵਿਕੇਟਾਂ ਗੁਆ ਕੇ ਹਾਸਲ ਕਰ ਲਿਆ।
ਸਮਿਥ ਨੇ 82 ਗੇਂਦਾਂ ਦੀ ਪਾਰੀ ਖੇਡੀ। ਮਾਰਸ਼ ਨਾਲ ਗਲੈਨ ਮੈਕਸਵੈਲ 18 ਰਨਾਂ ਤੇ ਨਾਬਾਦ ਰਹੇ। ਕਪਤਾਨ ਫ਼ਿੰਚ ਨੇ 47 ਗੇਂਦਾਂ ਤੇ 42, ਡੇਵਿਡ ਵਾਰਨਰ ਨੇ 7 ਗੇਂਦਾਂ ਤੇ 5 ਰਨ ਬਣਾਏ। ਫ਼ਿੰਚ ਨਾਲ ਪਾਰੀ ਸ਼ੁਰੂ ਕਰਨ ਆਏ ਉਸਮਾਨ ਖਵਾਜਾ 5 ਰਨਾਂ ਦੇ ਨਿਜੀ ਸਕੋਰ ਤੇ ਰਿਟਾਇਰ ਹਰਟ ਹੋ ਗਏ।