PreetNama
ਸਮਾਜ/Social

Crash in Myanmar: ਮਿਆਂਮਾਰ ’ਚ ਫ਼ੌਜ ਦਾ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ; ਰਾਹਤ ਤੇ ਬਚਾਅ ਕਾਰਜ ਜਾਰੀ

ਮਿਆਂਮਾਰ ’ਚ ਫ਼ੌਜ ਦਾ ਇਕ ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ’ਚ 12 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ, ਮਿ੍ਰਤਕਾਂ ’ਚ ਸੀਨੀਅਰ ਫ਼ੌਜੀ ਅਧਿਕਾਰੀ ਵੀ ਸ਼ਾਮਲ ਸਨ। ਇਹ ਜਹਾਜ਼ ਹਾਦਸਾ ਮਾਂਡਲੇ (Mandalay) ’ਚ ਹੋਇਆ। ਸ਼ਹਿਰ ਦੇ fire department ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਹਨ। ਸਥਾਨਕ ਮੀਡੀਆ ਰਿਪੋਰਟ ਮੁਤਾਬਕ, ਮਾਂਡਲੇ ਖੇਤਰ ਦੇ Pyin Oo Lwin ’ਚ ਇਕ ਬਿਜਲੀ ਤੇ ਸਟੀਲ ਪਲਾਂਟ (steel plant) ਦੇ ਵਿਚ 16 ਸੀਟਾਂ ਵਾਲਾ ਜਹਾਜ਼ ਕਰੈਸ਼ ਹੋਇਆ ਹੈ।

ਰਾਹਤ ਤੇ ਬਚਾਅ ਕਾਰਜ ਜਾਰੀ

ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ’ਚ ਜ਼ਮੀਨ ’ਤੇ ਅੱਠ ਲੋਕ ਜ਼ਖ਼ਮੀ ਵੀ ਹੋਏ ਹਨ। ਸਥਾਨਕ ਮੀਡੀਆ ਰਿਪੋਰਟਜ਼ ਮੁਤਾਬਕ, ਜਹਾਜ਼ ਦੁਰਘਟਨਾ ’ਚ ਕਈ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਤ ਹੋਈ ਹੈ, ਜੋ ਹਾਦਸੇ ਦੇ ਸਮੇਂ ਜਹਾਜ਼ ’ਚ ਸਵਾਰ ਸਨ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਮੀਡੀਆ ਰਿਪੋਰਟ ਮੁਤਾਬਕ, ਸੂਬਾ ਪ੍ਰਸ਼ਾਸਨ ਪ੍ਰੀਸ਼ਦ ਦੇ ਸੂਚਨਾ ਦਲ ਦੇ ਮੇਜਰGeneral Zaw Min Tun ਨੇ ਦੱਸਿਆ ਕਿ ਇਸ ਜਹਾਜ਼ ਵਿਚ 16 ਲੋਕ ਸਵਾਰ ਸਨ। ਰਾਜਧਾਨੀ ਸ਼ਹਿਰ ‘ਚ ਇਹ ਹਾਦਸਾ ਕਰੀਬ 8:00 ਵਜੇ ਮਾਂਡਲੇ ਖੇਤਰ ਦੇ ਪਿਆਨ ਉ ਲਿਵਨ ‘ਚ ਦੁਰਘਟਨਾਗ੍ਰਸਤ ਹੋ ਗਿਆ।

Related posts

ਕੌਮੀ ਸਿੱਖਿਆ ਨੀਤੀ ਕਾਰਨ ਤਾਮਿਲਨਾਡੂ ’ਚ ਫਿਰ ਭੜਕਿਆ ਹਿੰਦੀ ਵਿਰੋਧ, ਮੁੱਖ ਮੰਤਰੀ ਸਟਾਲਿਨ ਹੋਏ ਲੋਹੇ-ਲਾਖੇ

On Punjab

ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਰੱਦ

On Punjab

ਸਹਾਰਨਪੁਰ ਦੇ ਡਾਕਟਰ ਨੇ ਗ੍ਰਿਫ਼ਤਾਰੀ ਦੀਆਂ ਅਫਵਾਹਾਂ ਨੂੰ ਨਕਾਰਿਆ

On Punjab