PreetNama
ਸਮਾਜ/Social

Covid-19: ਤੀਜੇ ਪੜਾਅ ਲਈ ਸਰਕਾਰ ਨੇ ਖਿੱਚੀ ਤਿਆਰੀ, ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ

India coronavirus cases spike: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਦਾ ਗ੍ਰਾਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ । ਇਸ ਦੌਰਾਨ ਭਾਰਤ ਸਰਕਾਰ ਨੇ ਮਹਾਂਮਾਰੀ ਦੇ ਤੀਜੇ ਪੜਾਅ ਯਾਨੀ ਕਮਿਉਨਿਟੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰੀ ਤੇਜ਼ ਕਰ ਦਿੱਤੀ ਹੈ । ਕੋਰੋਨਾ ਵਾਇਰਸ ਦੇਸ਼ ਭਰ ਵਿੱਚ ਬੇਕਾਬੂ ਹੁੰਦਾ ਜਾ ਰਿਹਾ ਹੈ । ਐਤਵਾਰ ਨੂੰ ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1029 ਹੋ ਗਈ ਹੈ ਤੇ ਇਸ ਮਹਾਂਮਾਰੀ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ ।

ਦੇਸ਼ ਵਿੱਚ ਮਹਾਂਮਾਰੀ ਦੇ ਵੱਧਦੇ ਪ੍ਰਸਾਰ ਨੂੰ ਵੇਖਦੇ ਹੋਏ ਸਿਹਤ ਮੰਤਰਾਲੇ ਵੱਲੋਂ 40 ਹਜ਼ਾਰ ਵੈਂਟੀਲੇਟਰਾਂ ਦਾ ਆਦੇਸ਼ ਦੇ ਦਿੱਤਾ ਗਿਆ ਹੈ । ਇਸ ਵਿਚੋਂ 30 ਹਜ਼ਾਰ ਵੈਂਟੀਲੇਟਰ ਭਾਰਤ ਇਲੈਕਟ੍ਰਾਨਿਕ ਲਿਮਟਿਡ ਤੋਂ ਲਏ ਜਾਣਗੇ । ਇਸਦੇ ਨਾਲ ਹੀ ਪਬਲਿਕ ਸੈਕਟਰ ਹੈਲਥ ਐਂਟਰਪ੍ਰਾਈਜ ਐਚਐਲਐਲ ਨੂੰ 10 ਹਜ਼ਾਰ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 38 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ । ਪੰਜਾਬ ਵਿੱਚ ਸਭ ਤੋਂ ਵੱਧ ਕੋਰੋਨਾ ਪੀੜਤ ਮਰੀਜ਼ ਨਵਾਂ ਸ਼ਹਿਰ ਵਿੱਚ ਪਾਏ ਗਏ ਹਨ । ਉੱਥੇ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਰੀਜ਼ ਮਹਾਰਾਸ਼ਟਰ ਵਿੱਚ ਪਾਏ ਗਏ ਹਨ । ਮਹਾਂਰਾਸ਼ਟਰ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 186 ਹੈ ਅਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੂਜੇ ਨੰਬਰ ਤੇ ਕੇਰਲਾ ਹੈ ਜਿੱਥੇ 182 ਲੋਕ ਕੋਰੋਨਾ ਪੀੜਤ ਹਨ ।

ਇਸੇ ਤਰ੍ਹਾਂ ਕਰਨਾਟਕ ਵਿੱਚ 81, ਤੇਲਾਂਗਨਾ 67, ਰਾਜਸਥਾਨ 54, ਯੂਪੀ 65, ਗੁਜਰਾਤ 55, ਰਾਜਧਾਨੀ ਦਿੱਲੀ ਵਿੱਚ 49, ਤਾਮਿਲਨਾਡੂ 42, ਹਰਿਆਣਾ 35,ਮੱਧ ਪ੍ਰਦੇਸ਼ 39, ਜੰਮੂ ਕਸ਼ਮੀਰ 33, ਬੰਗਾਲ 18, ਆਂਦਰ ਪ੍ਰਦੇਸ਼ 19, ਲਦਾਖ 13, ਬਿਹਾਰ 11, ਚੰਡੀਗੜ੍ਹ 8, ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 9, ਛਤੀਸਗੜ੍ਹ 7, ਉਤਰਾਖੰਡ 6, ਗੋਆ 3, ਹਿਮਾਚਲ ਪ੍ਰਦੇਸ਼ 3, ਓੜੀਸ਼ਾ 3, , ਮਨੀਪੁਰ,ਮੀਜ਼ੋਰਮ ਅਤੇ ਪੁਡੂਚੇਰੀ ਵਿੱਚ ਇੱਕ-ਇੱਕ ਮਾਮਲਾ ਹੈ ।

Related posts

ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਫੈਕਲਟੀ ਨੂੰ ਸੰਮਨ

On Punjab

ਮੋਦੀ ਨੇ ਹਮਲੇ ਬਾਰੇ ਖੁਫ਼ੀਆ ਰਿਪੋਰਟ ਮਿਲਣ ਪਿੱਛੋਂ ਰੱਦ ਕੀਤਾ ਸੀ ਕਸ਼ਮੀਰ ਦੌਰਾ: ਖੜਗੇ

On Punjab

ਜੰਗਬੰਦੀ ਦੇ ਐਲਾਨ ਪਿੱਛੋਂ ਭਾਜਪਾ ਵੱਲੋਂ ਮੋਦੀ ਅਤੇ ਫ਼ੌਜ ਦੀ ਸ਼ਲਾਘਾ

On Punjab