PreetNama
ਖਾਸ-ਖਬਰਾਂ/Important News

Coronavirus: ਪਾਕਿਸਤਾਨ ਨੂੰ ਦੋਸਤੀ ਪਈ ਭਾਰੀ, ਕੀ ਚੀਨ ਫੈਲਾ ਰਿਹੈ ਕੋਰੋਨਾ ਵਾਇਰਸ…?

China Pakistan friendship: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ । ਉੱਥੇ ਹੀ ਚੀਨ ਨਾਲ ਖੁੱਲੀ ਸਰਹੱਦ ਅਤੇ ਚੀਨੀ ਨਾਗਰਿਕਾਂ ਨਾਲ ਸਮਾਜਿਕ ਮੇਲ-ਜੋਲ ਦੇ ਪ੍ਰਭਾਵ ਨੂੰ ਹੁਣ ਪਾਕਿਸਤਾਨ ਵਿੱਚ ਵੱਡੇ ਪੱਧਰ ‘ਤੇ ਕੋਰੋਨਾ ਵਾਇਰਸ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ । ਸੂਤਰਾਂ ਅਨੁਸਾਰ ਪਾਕਿਸਤਾਨ ਫੌਜ ਵਿੱਚ ਵੱਡੇ ਪੱਧਰ ‘ਤੇ ਕੋਰੋਨਾ ਦੀ ਲਾਗ ਹੋਣ ਦੀਆਂ ਖ਼ਬਰਾਂ ਹਨ । ਜਿੱਥੇ ਕੁੱਲ 230 ਫੌਜੀਆਂ ਨੂੰ ਲਾਗ ਦੀ ਸੰਭਾਵਨਾ ਦੇ ਕਾਰਨ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਹੈ, ਜਿਨ੍ਹਾਂ ਵਿਚੋਂ 40 ਸਕਾਰਾਤਮਕ ਪਾਏ ਗਏ ਹਨ. ਇਨ੍ਹਾਂ ਵਿੱਚ ਕੁਝ ਅਧਿਕਾਰੀ ਵੀ ਸ਼ਾਮਿਲ ਹਨ ।

ਸੂਤਰਾਂ ਅਨੁਸਾਰ ਗਿਲਗਿਤ-ਬਾਲਟਿਸਤਾਨ ਵਿੱਚ 28, ਡੋਮਲ ਵਿੱਚ 41, ਬਾਗ ਵਿੱਚ 9, ਰਾਵਲਾਕੋਟ ਵਿੱਚ 14, ਮੀਰਪੁਰ ਵਿੱਚ 45 ਅਤੇ ਖੈਬਰ ਪਖਤੂਨਖਵਾ ਵਿੱਚ 55 ਪਾਕਿਸਤਾਨੀ ਫੌਜੀਆਂ ਨੂੰ ਕੁਆਰੰਟੀਨ ਵਿੱਚ ਭੇਜਿਆ ਗਿਆ ਹੈ । ਇਸ ਦੇ ਨਾਲ ਹੀ ਮੁਜ਼ੱਫਰਾਬਾਦ ਵਿੱਚ 21, ਰਾਵਲਾਕੋਟ ਵਿੱਚ 9, ਕੋਟਲੀ ਵਿੱਚ 2, ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ 8 ਤੇ ਪੰਜਾਬ ਵਿੱਚ 1-1 ਕੋਰੋਨਾ ਸਕਾਰਾਤਮਕ ਪਾਇਆ ਗਿਆ ਹੈ ।

ਦੱਸ ਦੇਈਏ ਕਿ ਪਾਕਿਸਤਾਨ ਨੇ ਪੀ.ਓ.ਕੇ ਅਤੇ ਗਿਲਗਿਤ-ਬਾਲਟਿਸਤਾਨ ਵਿੱਚ ਆਪਣੇ ਕੁਆਰੰਟੀਨ ਸੈਂਟਰ ਸਥਾਪਤ ਕੀਤੇ ਹਨ । ਇਸ ਦੇ ਕਾਰਨ ਇੱਥੇ ਪੰਜਾਬ ਦੀ ਤਰ੍ਹਾਂ ਪਾਕਿਸਤਾਨ ਦੇ ਮੁੱਖ ਇਲਾਕਿਆਂ ਵਿੱਚ ਵਾਇਰਸ ਫੈਲਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ । ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 1106 ਹੋ ਗਈ ਹੈ, ਜਿਨ੍ਹਾਂ ਵਿੱਚੋਂ 8 ਲੋਕਾਂ ਦੀ ਮੌਤ ਹੋ ਗਈ ਹੈ ।

Related posts

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਭੇਜਿਆ ਨੋਟਿਸ 9 hours ago

On Punjab

PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ

On Punjab

US Shooting : ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਅੰਨ੍ਹੇਵਾਹ ਗੋਲੀਬਾਰੀ, 10 ਦੀ ਮੌਤ, ਪੁਲਿਸ ਨੇ ਸ਼ੂਟਰ ਨੂੰ ਮਾਰਿਆ

On Punjab