PreetNama
ਰਾਜਨੀਤੀ/Politics

Coronavirus : ਇਕ ਅਜਿਹਾ ਦੇਸ਼, ਜਿੱਥੇ ਮਾਸਕ ਨਾ ਪਾਉਣ ‘ਤੇ ਪ੍ਰਧਾਨ ਮੰਤਰੀ ਨੂੰ ਲਾਇਆ 14 ਹਜ਼ਾਰ ਜੁਰਮਾਨਾ

ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਉਥੋਂ ਦੀਆਂ ਸਰਕਾਰਾਂ ਨੇ ਸਖ਼ਤ ਕਦਮ ਚੁੱਕੇ ਹਨ। ਇਸ ਮਾਮਲੇ ‘ਚ ਥਾਈਲੈਂਡ ਸਭ ਤੋਂ ਵੱਖ ਹੈ। ਇਸ ਦੇਸ਼ ‘ਚ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ ਤੇ ਅਜਿਹਾ ਨਾ ਕਰਨ ਵਾਲਿਆਂ ‘ਤੇ ਇੰਨਾ ਭਾਰੀ ਜੁਰਮਾਨਾ ਲਾਇਆ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਥਾਈਲੈਂਡ ਦੇ ਸਾਰੇ 48 ਸੂਬਿਆਂ ‘ਚ ਮਾਸਕ ਪਹਿਨਣਾ ਜ਼ਰੂਰੀ ਹੈ। ਜੇਕਰ ਬਿਨਾਂ ਮਾਸਕ ਦੇ ਫਡ਼੍ਹੇ ਜਾਂਦੇ ਹੋ ਤਾਂ 640 ਡਾਲਰ ਤਕ ਭਾਵ ਲਗਪਗ 47 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਸ ਨਿਯਮ ਦਾ ਬੇਹੱਦ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਮਾਸਕ ਨਾ ਪਹਿਣਨ ‘ਤੇ ਖੁਦ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਥ ਚਾਨ ਓਚਾ ਨੂੰ ਵੀ 190 ਡਾਲਰ ਭਾਵ ਲਗਪਗ 14 ਹਜ਼ਾਰ ਤੋਂ ਜ਼ਿਆਦਾ ਜੁਰਮਾਨਾ ਲਾਇਆ ਗਿਆ ਹੈ। ਬੈਂਕਾਕ ਨੇ ਗਰਵਰਨਰ ਨੇ ਫੇਸਬੁੱਕ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਨਿਯਮ ਉਲੰਘਣ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਵੀ ਜੁਰਮਾਨਾ ਲੱਗੇਗਾ।

ਦਰਅਸਲ ਥਾਈਲੈਂਡ ਵੀ ਕੋਰੋਨਾ ਦੀ ਨਵੀਂ ਲਹਿਰ ਨਾਲ ਜੂਝ ਰਿਹਾ ਹੈ। ਸਰਕਾਰ ਦੀਆਂ ਸਿਹਤ ਸੇਵਾਵਾਂ ਅਸਫਲ ਸਾਬਤ ਹੋ ਚੁੱਕੀਆਂ ਹਨ ਤੇ ਇਸ ਲਈ ਇਸ ਤਰ੍ਹਾਂ ਦੇ ਸਖ਼ਤ ਫੈਸਲਿਆਂ ਨਾਲ ਸਥਿਤੀ ਨੂੰ ਕਾਬੂ ‘ਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ਾਇਦ ਭਾਰਤ ‘ਚ ਵੀ ਮਾਸਕ ਪਹਿਣਨ ਦੇ ਨਿਯਮਾਂ ਨੂੰ ਲੈ ਕੇ ਇਸੇ ਤਰ੍ਹਾਂ ਦੀ ਸਖ਼ਤ ਵਰਤਣ ਦੀ ਜ਼ਰੂਰਤ ਹੈ।

Related posts

ਭਾਰਤ ਬਣੇਗਾ ਡਰੋਨ ਤਕਨੀਕ ਦਾ ਹੱਬ, 2023 ਤਕ 1 ਲੱਖ ਡਰੋਨ ਪਾਇਲਟਾਂ ਦੀ ਪਵੇਗੀ ਲੋੜ : ਅਨੁਰਾਗ ਠਾਕੁਰ

On Punjab

ਪਾਕਿਸਤਾਨ ਤੋਂ ਮੋਦੀ ਤੇ ਫ਼ੌਜ ਮੁਖੀ ਨੂੰ ਮਾਰਨ ਦੀ ਧਮਕੀ

On Punjab

ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਦਿੱਲੀ ‘ਚ 16 ਦਸੰਬਰ ਤੋਂ ਮਿਲੇਗਾ Free WiFi

On Punjab