ਸਾਲ 2020 ’ਚ ਕੋਰੋਨਾ ਮਹਾਮਾਰੀ ਦੀ ਵਜ੍ਹਾ ਕਾਰਨ ਲਗਪਗ ਪੂਰੇ ਸਾਲ ਸਿਨੇਮਾਘਰ ਬੰਦ ਰਹੇ। ਸਾਲ ਦੇ ਅੰਤ ਤਕ ਸਿਨੇਮਾਘਰ ਖੁੱਲ੍ਹੇ ਵੀ ਤਾਂ ਕੋਈ ਵੀ ਵੱਡੇ ਬਜਟ ਦੀ ਫਿਲਮ ਵੱਡੇ ਪਰਦੇ ’ਤੇ ਰਿਲੀਜ਼ ਨਹੀਂ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਹਾਲਾਤ ਨਾਰਮਲ ਹੋ ਜਾਣ ਤੇ ਸਿਨੇਮਾਘਰਾਂ ’ਚ ਵੱਡੇ ਬਜਟ ਦੀਆਂ ਮੂਵੀਜ਼ ਵੀ ਰਿਲੀਜ਼ ਹੋਣਗੀਆਂ ਤੇ ਪਹਿਲੇ ਵਰਗੀ ਭੀੜ ਵੀ ਦਿਖਾਈ ਦੇਵੇਗੀ। ਇਸ ਸਾਲ ਵੱਡੇ ਪਰਦੇ ’ਤੇ ਰਿਲੀਜ਼ ਹੋਣ ਲਈ ਕਈ ਫਿਲਮਾਂ ਲਾਈਨ ’ਚ ਹਨ। ਇਨ੍ਹਾਂ ਸਭ ’ਚ ਅਮਿਤਾਭ ਬੱਚਨ ਦੀ ਫਿਲਮ ਚੇਹਰਾ ਵੀ ਸ਼ਾਮਲ ਹੈ।
ਮਹਾਮਾਰੀ ਕਾਰਨ ਰਿਲੀਜ਼ ਦਾ ਇੰਤਜ਼ਾਰ ਕਰਨ ਵਾਲੀਆਂ ਫਿਲਮਾਂ ’ਚ ‘ਚੇਹਰੇ’ ਦਾ ਨਾਂ ਵੀ ਹੈ। ਅਮਿਤਾਭ ਬੱਚਨ, ਇਮਰਾਨ ਹਾਸ਼ਮੀ, ਰਿਆ ਚੱਕਰਵਰਤੀ ਤੇ ਕ੍ਰਿਸਟਲ ਡਿਸੂਜਾ ਅਭਿਜੀਤ ਇਹ ਫਿਲਮ ਸਾਲ 2020 ’ਚ 24 ਅਪੈ੍ਰਲ ਨੂੰ ਰਿਲੀਜ਼ ਹੋਣ ਵਾਲੀ ਸੀ। ਫਿਲਮ ਦੀ ਰਿਲੀਜ਼ ਤਾਰੀਕ ਦਾ ਐਲਾਨ ਲਾਕਡਾਊਨ ਤੋਂ ਪਹਿਲਾਂ ਹੋਇਆ ਸੀ ਪਰ ਫਿਰ ਲਾਕਡਾਊਨ ਲੱਗ ਗਿਆ ਤੇ ਜ਼ਾਹਿਰ ਹੈ ਫਿਲਮ ਰਿਲੀਜ਼ ਨਹੀਂ ਹੋ ਸਕੀ। ਆਨੰਦ ਪੰਡਤ ਤੇ ਸਰਸਵਤੀ ਐਟਰਟੇਨਮੈਂਟ ਇਸ ਫਿਲਮ ਦੇ ਨਿਰਮਾਤਾ ਹਨ। ਜਦਕਿ ਰੂਮੀ ਜਾਫਰੀ ਫਿਲਮ ਦੇ ਨਿਰਦੇਸ਼ਕ ਹਨ।
ਮੀਡੀਆ, ਸ਼ੁਕੰਤਲਾ ਦੇਵੀ, ਗੁਲਾਬੋ-ਸਿਤਾਬੋ ਵਗੈਰਾ-ਵਗੈਰਾ ਅਜਿਹੇ ’ਚ ਲਾਇਆ ਜਾ ਰਿਹਾ ਸੀ ਕਿ ਸ਼ਾਇਦ ਚੇਹਰੇ ਨੂੰ ਵੀ ਡਿਜੀਟਲ ’ਤੇ ਰਿਲੀਜ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਇਸ ਦੇ ਡਿਜੀਟਲ ਰਾਈਟਸ ਐਮਾਜ਼ੋਨ ਪ੍ਰਾਈਮ ਵੀਡੀਓ ਕੋਲ ਹੈ। ਅਜਿਹੇ ’ਚ ਇਹ ਫਿਲਮ ਕਿਸੇ ਹੋਰ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਨਹੀਂ ਹੋ ਸਕਦੀ ਹੈ।
ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਫਿਲਹਾਲ ਰਿਲੀਜ਼ ਬਾਰੇ ਨਹੀਂ ਸੋਚਿਆ ਜਾ ਰਿਹਾ ਹੈ। ਫਿਲਮ ਵੱਡੇ ਪਰਦੇ ਲਈ ਬਣੀ ਹੈ ਇਸ ਲਈ ਕੋਸ਼ਿਸ਼ ਇਹੀ ਹੋਵੇਗੀ ਕਿ ਫਿਲਮ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤਾ ਜਾਵੇ।

