82.29 F
New York, US
April 30, 2024
PreetNama
ਸਮਾਜ/Social

Budget 2020: ਨਵਾਂ ਘਰ ਖਰੀਦਣ ਵਾਲਿਆਂ ਨੂੰ ਮਿਲੇਗੀ ਵੱਡੀ ਰਾਹਤ , ਮੱਧ ਵਰਗ ਨੂੰ ਮਿਲਣਗੇ ਇਹ ਫਾਇਦੇ….

Budget 2020: ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂ ਹੁੰਦਿਆਂ ਹੀ ਬਜਟ ਨੂੰ ਲੈਕੇ ਕਾਫੀ ਉਮੀਦਾਂ ਜਨਤਾ ਵੱਲੋਂ ਰੱਖੀਆਂ ਜਾ ਰਹੀਆਂ ਸਨ। ਵਿੱਤ ਮੰਤਰਾਲੇ ਵੱਲੋਂ ਬਜਟ ‘ਤੇ ਮੰਥਨ ਜਾਰੀ ਹੈ । ਅਟਕਲਾਂ ਲਗਾਇਆਂ ਜਾ ਰਹੀਆਂ ਹਨ ਇਸ ਵਾਰ ਦਾ ਬਜਟ ਮੱਧ ਵਰਗ ਲਈ ਕੁਝ ਖਾਸ ਲੈਕੇ ਆਏਗਾ। ਨਵਾਂ ਘਰ ਖਰੀਦਣ ਵਾਲਿਆਂ ਨੂੰ ਵੀ ਵੱਡੀ ਰਾਹਤ ਦਾ ਕੰਮ ਕਰੇਗਾ। ਇਸ ਵਾਰ ਦਾ ਮੁੱਖ ਮੁੱਦਾ ਦੇਸ਼ ਦਾ ਆਰਥਿਕ ਵਾਧਾ ਹੀ ਰਹੇਗਾ। ਜਿਸ ‘ਚ ਖਾਸ ਤੌਰ ‘ਤੇ ਟੈਕਸ ਦੇ ਬੋਝ ਨੂੰ ਘਟਾਇਆ ਜਾ ਸਕਦਾ ਹੈ।

ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਦੀ ਮੰਨੀਏ ਤਾਂ Income Tax ਤੋਂ ਵੱਡੀ ਰਾਹਤ ਦੇਣ ਦੇ ਮੰਤਵ ਨਾਲ ਵੱਖ-ਵੱਖ ਯੋਜਨਾਵਾਂ ਬਣਾ ਰਹੀ ਹੈ ਜਿਸ ਨਾਲ ਸਿਧੇ ਤੌਰ ‘ਤੇ 10 ਫੀਸਦੀ ਘੱਟ ਕਰੇਗਾ। ਨਵਾਂ ਘਰ ਖਰੀਦਣ ਵਾਲਿਆਂ ਨੂੰ ਟੈਕਸ ਇਸੇਂਟਿਵ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇੱਕ ਅਧਿਕਾਰੀ ਮੁਤਾਬਕ ਅਰਥਵਿਵਸਥਾ ‘ਚ ਰਿਅਲ ਇਸਟੇਟ ਸੈਕਟਰ ਬਹੁਤ ਮਹੱਤਤਾ ਰੱਖਦਾ ਅਤੇ ਇਕਨਾਮੀ ‘ਤੇ ਵੱਡਾ ਪ੍ਰਭਾਵ ਪਾਉਂਦਾ ਹੈ। ਇਸੇ ਕਾਰਨ ਸਰਕਾਰ ਵੱਲੋਂ ਨਵੀਂ ਨੀਤੀ ਤਿਆਰ ਕਰ ਘਰ ਖਰੀਦਣ ਵਾਲਿਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।

Related posts

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਤੇਲੂ ਰਾਮ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਲਿਫਟਿੰਗ ਘੁਟਾਲੇ ਸਬੰਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਸ਼ੂ ਨੂੰ 27 ਅਤੇ ਤੇਲੂ ਰਾਮ ਨੂੰ 25 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਵਿਜੀਲੈਂਸ ਦੀ ਟੀਮ ਨੇ ਜੱਜ ਸੁਮਿਤ ਮੱਕੜ ਦੀ ਅਦਾਲਤ ਵਿਚ ਪੇਸ਼ ਕੀਤਾ । ਵਿਜੀਲੈਂਸ ਦੇ ਵਕੀਲ ਦੀ ਤਰਫੋਂ ਭਾਰਤ ਭੂਸ਼ਣ ਆਸ਼ੂ ਦੇ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਦੌਰਾਨ ਵਿਜੀਲੈਂਸ ਨੇ ਕਿਹਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਕਹਿਣ ‘ਤੇ ਹੀ ਟੈਂਡਰ ਦਿੱਤੇ ਗਏ ਸਨ, ਡਿਪਟੀ ਡਾਇਰੈਕਟਰ ਅਤੇ ਉਸ ਦਾ ਪੀ.ਏ ਮੀਨੂੰ ਮਲਹੋਤਰਾ ਠੇਕੇਦਾਰ ਤੇਲੂ ਰਾਮ ਨਾਲ ਗੱਲ ਕਰਦਾ ਸੀ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਤੇਲੂ ਰਾਮ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਮੁਲਾਕਾਤ ਹੋਈ ਹੈ। ਭਾਰਤ ਭੂਸ਼ਣ ਆਸ਼ੂ ਨੇ ਖੁਦ ਜੱਜ ਨੂੰ ਕਿਹਾ ਕਿ ਉਸ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਹੈ, ਉਹ ਇੰਨੇ ਨੀਵੇਂ ਪੱਧਰ ‘ਤੇ ਕੰਮ ਨਹੀਂ ਕਰਦਾ।

On Punjab

Punjab news : ਅੱਤਵਾਦੀ ਨਾਲ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ASI ਦਾ ਮੋਬਾਈਲ ਜ਼ਬਤ

On Punjab

Salman Rushdie: ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਇੱਕ ਅੱਖ ਗੁਆਚ ਗਈ, ਏਜੰਟ ਨੇ ਪੁਸ਼ਟੀ ਕੀਤੀ

On Punjab