PreetNama
ਸਿਹਤ/Health

Black Fungus Treatment: ਬਲੈਕ ਫੰਗਸ ਦੇ ਇਲਾਜ ਲਈ Amphotericin-B ਦੀ ਉਪਲਬਧਤਾ ਵਧਾਏਗੀ ਭਾਰਤ ਸਰਕਾਰ

ਦੇਸ਼ ਭਰ ਵਿਚ ਬਲੈਕ ਫੰਗਸ ਭਾਵ ਮਿਊਕੋਮਾਇਕੋਰਟਿਸਿਸ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹੇ ਵਿਚ ਫਾਰਮਾ ਕੰਪਨੀਆਂ ਵੀ ਐਂਟੀਫੰਗਲ ਦਵਾਈ ਐਮਫੋਟੇਰਿਸਿਨ ਬੀ ਇੰਜੈਕਸ਼ਨ ਦੇ ਉਤਪਾਦਨ ਵਿਚ ਤੇਜ਼ੀ ਲਿਆਉਣ ਲਈ ਹੱਥ ਪੈਰ ਮਾਰ ਰਹੀ ਹੈ। ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੀ ਬਲੈਕ ਫੰਗਸ ਰੋਗ ਦੇ ਇਲਾਜ ਲਈ ਐਮਫੋਟੇਰਿਸਿਨ ਬੀ ਐਂਟੀ ਫੰਗਲ ਦਵਾਈ ਦੀ ਭਰਪਾਈ ਅਤੇ ਉਪਲਬਧਤਾ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦੇਸ਼ ਵਿਚ ਇਸ ਦਵਾਈ ਦੇ ਨਿਰਮਾਣ ਦਾ ਲਾਇਸੈਂਸ ਪੰਜ ਹੋਰ ਨਿਰਮਾਤਾਵਾਂ ਨੂੰ ਵੀ ਦਿੱਤਾ ਗਿਆ ਹੈ।

ਮੌਜੂਦਾ 5 ਨਿਰਮਾਤਾ ਵੀ ਕਰ ਰਹੇ ਹਨ ਉਤਪਾਦਨ ਵਿਚ ਵਾਧਾ
ਭਾਰਤ ਸਰਕਾਰ ਕੋਵਿਡ 19 ਪ੍ਰਬੰਧਨ ਲਈ ਦਵਾਈਆਂ ਅਤੇ ਨਿਦਾਨ ਦੀ ਖਰੀਦ ਵਿਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸਮਰਥਨ ਕਰ ਰਹੀ ਹੈ। ਅਪ੍ਰੈਲ 2020 ਤੋਂ ਵੱਖ ਵੱਖ ਦਵਾਈਆਂ, ਮੈਡੀਕਲ ਉਪਕਰਨਾਂ ਪੀਪੀਈ ਕਿੱਟ, ਮਾਸਕ ਆਦਿ ਦੀ ਲੋਡ਼ੀਂਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਕੇਂਦਰ ਸਰਕਾਰ ਵੱਲੋਂ ਸਰਗਰਮ ਰੂਪ ਵਿਚ ਸਮਰਥਨ ਦਿੱਤਾ ਜਾਂਦਾ ਹੈ।

 

ਪਿਛਲੇ ਕੁਝ ਦਿਨਾਂ ਵਿਚ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੋਵਿਡ ਨਾਲ ਜੁਡ਼ੀਆਂ ਮੁਸ਼ਕਲਾਂ ਦੇ ਰੂਪ ਵਿਚ ਬਲੈਕ ਫੰਗਸ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ। ਨਾਲ ਹੀ ਐਮਫੋਟੇਰਿਸਿਨ ਬੀ ਦਵਾਈ ਦੇ ਘਰੇਲੂ ਉਤਪਾਦਨ ਵਿਚ ਜ਼ਿਕਰਯੋਗ ਵਾਧਾ ਲਈ ਸਰਗਰਮ ਕੋਸ਼ਿਸ਼ਾਂ ਕਰ ਰਹੇ ਹਨ। ਕੇਂਦਰ ਸਰਕਾਰ ਨੇ ਵੀ ਵਿਸ਼ਵ ਪੱਧਰੀ ਨਿਰਮਾਤਾਵਾਂ ਤੋਂ ਭਰਪਾਈ ਕਰਕੇ ਦੇਸ਼ ਵਿਚ ਦਵਾਈ ਦੀ ਉਪਲਬਧਤਾ ਲਈ ਪ੍ਰਭਾਵੀ ਕੋਸ਼ਿਸ਼ਾਂ ਕੀਤੀਆਂ ਹਨ।

Related posts

Diabetic Symptoms : ਡਾਇਬਟੀਜ਼ ਦੇ ਮਰੀਜ਼ਾਂ ਦੀ ਕਿਉਂ ਰੋਜ਼ਾਨਾ ਸਵੇਰੇ 3 ਵਜੇ ਟੁੱਟਦੀ ਹੈ ਨੀਂਦ ?

On Punjab

Health Tips: ਜ਼ੁਕਾਮ ਤੋਂ ਤੁਰੰਤ ਪਾਓ ਛੁਟਕਾਰਾ, ਭਾਫ਼ ਲੈਂਦੇ ਸਮੇਂ ਪਾਣੀ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾਓ

On Punjab

ਘਰ ਬੈਠੇ ਬਣਾਓ Charcoal ਪੇਸਟ

On Punjab