PreetNama
ਫਿਲਮ-ਸੰਸਾਰ/Filmy

‘Bigg Boss 10’ ਦੇ ਕੰਟੈਸਟੰਟ ਗੌਰਵ ਚੌਪੜਾ ਦੇ ਪਿਤਾ ਦਾ ਦੇਹਾਂਤ, 10 ਦਿਨ ਪਹਿਲਾਂ ਹੋਈ ਸੀ ਮਾਂ ਦੀ ਮੌਤ

ਮੁੰਬਈ: ‘ਬਿੱਗ ਬੌਸ 10’ ਦੇ ਕੰਟੈਸਟੈਂਟ ਤੇ ਪ੍ਰਸਿੱਧ ਟੀਵੀ ਸ਼ੋਅ ‘ਉਤਰਨ’ ਵਿੱਚ ਰਘੁਵੇਂਦਰ ਪ੍ਰਤਾਪ ਰਾਠੌੜ ਦੀ ਭੂਮਿਕਾ ਨਿਭਾਉਣ ਵਾਲੇ ਗੌਰਵ ਚੋਪੜਾ ਦੀ ਮਾਂ ਦੀ 19 ਅਗਸਤ ਨੂੰ ਮੌਤ ਹੋ ਗਈ ਸੀ। ਇਸ ਤੋਂ 10 ਦਿਨਾਂ ਬਾਅਦ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਗਈ। ਗੌਰਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਿਲ ਨੂੰ ਛੂਹਣ ਵਾਲਾ ਨੋਟ ਸ਼ੇਅਰ ਕੀਤਾ ਹੈ।

ਗੌਰਵ ਚੋਪੜਾ ਨੇ ਆਪਣੇ ਨੋਟ ਵਿੱਚ ਲਿਖਿਆ, “ਸ਼੍ਰੀ ਸਵਤੰਤਰ ਚੋਪੜਾ ਮੇਰੇ ਹੀਰੋ, ਮੇਰੇ ਆਦਰਸ਼, ਮੇਰੀ ਪ੍ਰੇਰਣਾ। ਮੈਨੂੰ ਇਹ ਵਿਸ਼ਵਾਸ ਕਰਨ ਵਿੱਚ ਸਮਾਂ ਲੱਗੇਗਾ ਕਿ ਲੱਖਾਂ ਵਿੱਚ ਕੋਈ ਉਨ੍ਹਾਂ ਵਰਗਾ ਹੋਵੇਗਾ ਕੀ? ਮੈਨੂੰ ਨਹੀਂ ਲੱਗਦਾ… ਮੇਰਾ ਆਦਰਸ਼ ਵਿਅਕਤੀ, ਆਦਰਸ਼ ਪੁੱਤਰ, ਆਦਰਸ਼ ਭਰਾ ਤੇ ਇੱਕ ਅਜਿਹਾ ਵਿਅਕਤੀ ਜਿਸ ਨੇ ਪਰਿਵਾਰ ਨੂੰ ਸਭ ਤੋਂ ਉੱਪਰ ਰੱਖਿਆ। ਇਹ ਸਮਝਣ ਵਿਚ ਮੈਨੂੰ 25 ਸਾਲ ਲੱਗ ਗਏ ਕਿ ਸਾਰੇ ਪਿਤਾ ਉਨ੍ਹਾਂ ਵਰਗੇ ਨਹੀਂ ਹਨ ਉਹ ਸਪੈਸ਼ਲ ਸੀ।”
ਗੌਰਵ ਚੋਪੜਾ ਨੇ ਅੱਗੇ ਲਿਖਿਆ, “ਉਸ ਦਾ ਪੁੱਤਰ ਬਣਨਾ ਮੇਰੇ ਲਈ ਵਰਦਾਨ ਵਰਗਾ ਹੈ। ਬਚਪਨ ‘ਚ ਜਦੋਂ ਮੈਂ ਉਨ੍ਹਾਂ ਨਾਲ ਗਲੀਆਂ ਜਾਂ ਬਾਜ਼ਾਰਾਂ ‘ਚ ਜਾਂਦਾ ਹੁੰਦਾ ਸੀ ਤਾਂ ਲੋਕ ਮੈਨੂੰ ਜਾਣਦੇ ਸੀ ਕਿਉਂਕਿ ਮੈਂ ਉਨ੍ਹਾਂ ਦਾ ਪੁੱਤਰ ਸੀ। ਦੁਕਾਨਦਾਰ ਮੈਨੂੰ ਦੁਲਾਰਦੇ ਸੀ ਅਤੇ ਪੈਸੇ ਘੱਟ ਲਗਾਉਂਦੇ ਸੀ, ਕਿਉਂਕਿ ਮੈਂ ਉਨ੍ਹਾਂ ਦਾ ਬੇਟਾ ਸੀ ਮੇਰੀ ਮਾਂ ਨੇ 19 ਤਰੀਕ ਨੂੰ ਅਲਵਿਦਾ ਕਿਹਾ ਅਤੇ ਪਿਤਾ ਨੇ 29 ਨੂੰ। ਉਹ ਦੋਵੇਂ 10 ਦਿਨਾਂ ‘ਚ ਚਲੇ ਗਏ। ਜ਼ਿੰਦਗੀ ‘ਚ ਇਕ ਖਾਲੀਪਨ ਆਇਆ ਹੈ ਜੋ ਕਦੇ ਨਹੀਂ ਭਰਨ ਵਾਲਾ।

Related posts

‘ਖਾਨਦਾਨੀ ਸ਼ਫ਼ਾਖਾਨਾ’ ਲੌਂਚ ਕਰਨ ਆਏ ਬਾਦਸ਼ਾਹ ਦਾ ਸਵੈਗ, ਸੋਨਾਕਸ਼ੀ ਦਾ ਕੂਲ ਅੰਦਾਜ਼ ਆਇਆ ਨਜ਼ਰ

On Punjab

ਸ਼ਰਧਾ ਕਪੂਰ, ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਫਸੀਆਂ ਕਸੂਤੀਆਂ, ਡਰੱਗਸ ਕੇਸ ‘ਚ NCB ਭੇਜੇਗੀ ਸੰਮਨ

On Punjab

ਮਰਨ ਉਪਰੰਤ ਗਾਇਕਾ ਗੁਰਮੀਤ ਬਾਵਾ ਨੂੰ ਪਦਮ ਭੂਸ਼ਣ, ਧੀ ਨੇ ਕਿਹਾ- ਮਾਂ ਖ਼ੁਦ ਐਵਾਰਡ ਹਾਸਲ ਕਰਦੀ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ

On Punjab