PreetNama
ਸਿਹਤ/Health

Banana Tea ਨਾਲ ਦੂਰ ਕਰੋ ਬਿਮਾਰੀਆਂ, ਜਾਣੋ ਚਾਹ ਬਣਾਉਣ ਦਾ ਤਰੀਕਾ

Banana Tea benefits: ਦੁਨੀਆ ਦੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ, ਫਰਕ ਸਿਰਫ ਇਹੀ ਹੈ ਕਿ ਕੁਝ ਲੋਕ ਦੁੱਧ ਵਾਲੀ ਚਾਹ ਅਤੇ ਕੁੱਝ ਲੋਕ ਆਪਣੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਹਰੀ, ਬਲੈਕ ਚਾਹ ਪੀਣਾ ਪਸੰਦ ਕਰਦੇ ਹਨ।

ਇਸਦੇ ਨਾਲ ਤੁਸੀਂ ਆਮ ਘਰਾਂ ‘ਚ ਇਲਾਇਚੀ, ਗੁੜ, ਸੌਫ, ਅਦਰਕ ਵਾਲੀ ਚਾਹ ਬਾਰੇ ਸੁਣਿਆ ਹੋਵੇਗਾ, ਪਰ ਕੇਲੇ ਦੀ ਚਾਹ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ। ਕੇਲਾ ਜਿੰਨਾ ਸਾਡੀ ਸਿਹਤ ਲਈ ਫਾਇਦੇਮੰਦ ਹੈ, ਉੱਨੀ ਹੀ ਇਸ ਤੋਂ ਬਣੀ ਚਾਹ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੇਲੇ ਦੀ ਚਾਹ ਕਿਵੇਂ ਬਣਾਈ ਜਾਂਦੀ ਹੈ।

2 ਕੱਪ ਪਾਣੀ, ਛਿਲਕੇ ਸਮੇਤ ਕੇਲਾ, ਅੱਧਾ ਚਮਚਾ ਦਾਲਚੀਨੀ, 1 teaspoon ਸ਼ਹਿਦ

ਚਾਹ ਬਣਾਉਣ ਦਾ ਤਰੀਕਾ

ਇਕ ਪੈਨ ‘ਚ 2 ਕੱਪ ਪਾਣੀ ਪਾ ਕੇ ਇਸ ‘ਚ ਛਿਲਕੇ ਸਮੇਤ ਕੇਲੇ ਪਾਓ ਅਤੇ ਇਸ ਨੂੰ 15 ਮਿੰਟ ਲਈ ਉਬਾਲੋ। ਫਿਰ ਇਸ ਨੂੰ ਕੱਪ ‘ਚ ਪਾਓ। ਸਵਾਦ ਲਈ ਤੁਸੀਂ ਇਸ ‘ਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਲਓ। ਇਸ ਦੇ ਨਾਲ ਹੀ ਤੁਹਾਡੀ ਕੇਲੇ ਵਾਲੀ ਚਾਹ ਤਿਆਰ ਹੈ।ਚਾਹ ਤੋਂ ਹੋਣ ਵਾਲੇ ਫਾਇਦੇ

ਪੂਰੇ ਦਿਨ ਦੀ ਥਕਾਵਟ ਤੋਂ ਬਾਅਦ ਚਾਹ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਚਾਹ ਪੀਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ, ਤਾਂ ਰੋਜ਼ਾਨਾ ਚਾਹ ਪੀਣ ਨਾਲ ਇਹ ਦੂਰ ਹੋ ਜਾਵੇਗੀ। ਚਾਹ ਪੀਣ ਨਾਲ ਟੈਨਸ਼ਨ ਅਤੇ ਤਣਾਅ ਘੱਟ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ ਆਕਸੀਡੈਂਟ ਅਤੇ ਪੋਸ਼ਣ ਤੱਤ ਨਰਵਸ ਸਿਸਟਮ ਨੂੰ ਰਿਲੈਕਸ ਕਰਨ ‘ਚ ਮਦਦਗਾਰ ਹੁੰਦੇ ਹਨ।ਇਸ ‘ਚ ਤੁਹਾਡੇ ਭਾਰ ਨੂੰ ਘਟਾਉਣ ਲਈ ਵਿਟਾਮਿਨ ਏ, ਬੀ, ਪੋਟਾਸ਼ੀਅਮ, ਲੂਟੀਨ ਅਤੇ ਹੋਰ ਐਂਟੀ ਆਕਸੀਡੈਂਟ ਹੁੰਦੇ ਹਨ।

Related posts

ਬੱਚਿਆਂ ਲਈ ਖਤਰਨਾਕ ਹੋ ਸਕਦਾ ਮੂੰਹ ਤੋਂ ਸਾਹ ਲੈਣਾ, ਜਾਣੋ ਕਿਉਂ ?

On Punjab

Hormonal Imbalance in Women : ਮਿਡਲ ਉਮਰ ’ਚ ਔਰਤਾਂ ’ਚ ਬਦਲਾਅ ਦਾ ਕਾਰਨ ਕੀ ਹੈ? ਜਾਣੋ ਲੱਛਣ ਤੇ ਇਲਾਜ

On Punjab

ਦੁਪਹਿਰ ਦੀ ਨੀਂਦ ਨਾਲ ਵਧ ਸਕਦੈ ਬੱਚਿਆਂ ਦਾ ਆਈਕਿਊ

On Punjab