ਇਰਾਕ ਦੇ ਖ਼ੁਦਮੁਖਤਿਆਰ ਕੁਰਦ ਖੇਤਰ ਏਰਬਿਲ ਦੀ ਰਾਜਧਾਨੀ ਦੇ ਨੇੜੇ ਕੋਏ ਸ਼ਹਿਰ ਵਿਚ ਈਰਾਨੀ ਕੁਰਦ ਪਾਰਟੀ ਦੇ ਮੁੱਖ ਦਫਤਰ ‘ਤੇ ਸੋਮਵਾਰ ਨੂੰ ਇਕ ਰਾਕੇਟ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਹਮਲੇ ‘ਚ 10 ਹੋਰ ਲੋਕ ਜ਼ਖਮੀ ਹੋ ਗਏ। ਮੇਅਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਅਕਤੂਬਰ ਮਹੀਨੇ ‘ਚ ਵੀ ਧਮਾਕਾ ਹੋਇਆ
ਦੱਸ ਦਈਏ ਕਿ ਇਰਾਕ ਦੀ ਰਾਜਧਾਨੀ ਬਗਦਾਦ ‘ਚ ਫੁੱਟਬਾਲ ਸਟੇਡੀਅਮ ਨੇੜੇ ਬੰਬ ਧਮਾਕਾ ਹੋਇਆ ਹੈ। ਇਸ ਹਾਦਸੇ ‘ਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਧਮਾਕਾ ਫੁੱਟਬਾਲ ਸਟੇਡੀਅਮ ਅਤੇ ਉੱਥੇ ਸਥਿਤ ਇਕ ਕੈਫੇ ਨੇੜੇ ਹੋਇਆ।
ਗੱਡੀ ‘ਚ ਬੰਬ ਰੱਖ ਕੇ ਧਮਾਕਾ ਕੀਤਾ
ਬੰਬ ਧਮਾਕੇ ਨੂੰ ਅੰਜਾਮ ਦੇਣ ਲਈ ਵਾਹਨ ਦੀ ਵਰਤੋਂ ਕਰਨ ਦੀ ਗੱਲ ਚੱਲ ਰਹੀ ਸੀ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਫੁੱਟਬਾਲ ਸਟੇਡੀਅਮ ਦੇ ਕੋਲ ਖੜੀ ਇਕ ਗੱਡੀ ਵਿਚ ਬੰਬ ਧਮਾਕਾ ਹੋਇਆ। ਜਿਸ ਨੇ ਨੇੜੇ ਖੜ੍ਹੇ ਇੱਕ ਗੈਸ ਟੈਂਕਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਤੋਂ ਬਾਅਦ ਮਿਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਮਾਰੇ ਗਏ ਲੋਕਾਂ ‘ਚ ਜ਼ਿਆਦਾਤਰ ਫੁੱਟਬਾਲ ਖਿਡਾਰੀ ਸਨ, ਜੋ ਧਮਾਕੇ ਦੇ ਸਮੇਂ ਨੇੜੇ ਹੀ ਮੌਜੂਦ ਸਨ।