PreetNama
ਸਿਹਤ/Health

Arthritis Diet : ਗਠੀਏ ਦੇ ਮਰੀਜ਼ ਹੋ ਤਾਂ ਰਾਜਮਾ, ਮਸ਼ਰੂਮ ਅਤੇ ਚੀਕੂ ਤੋਂ ਬਣਾਓ ਦੂਰੀ, ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਿਲ

ਜੋੜਾਂ ’ਚ ਦਰਦ ਅਤੇ ਸੋਜ ਦੀ ਸਮੱਸਿਆ ਦਾ ਕਾਰਨ ਆਮ ਤੌਰ ’ਤੇ ਗਠੀਆ ਹੁੰਦਾ ਹੈ। ਗਠੀਆ ਇਕ ਅਜਿਹਾ ਰੋਗ ਹੈ, ਜੋ ਆਮ ਤੌਰ ’ਤੇ ਬਜ਼ੁਰਗਾਂ ’ਚ ਵੱਧ ਪਾਇਆ ਜਾਂਦਾ ਹੈ, ਪਰ ਇਹ ਜਵਾਨ ਲੋਕਾਂ ਨੂੰ ਵੀ ਹੋ ਸਕਦਾ ਹੈ। ਪੁਰਸ਼ਾਂ ਦੀ ਤੁਲਨਾ ’ਚ ਗਠੀਏ ਦਾ ਜੋਖ਼ਮ ਜ਼ਿਆਦਾਤਰ ਔਰਤਾਂ ’ਚ ਜ਼ਿਆਦਾ ਹੁੰਦਾ ਹੈ। ਮੋਟਾਪਾ ਵੀ ਇਸਦੇ ਪਿਛੇ ਦਾ ਕਾਰਨ ਹੋ ਸਕਦਾ ਹੈ, ਕਿਉਂਕਿ ਸਰੀਰ ਦੇ ਜੋੜ ਜ਼ਿਆਦਾ ਭਾਰ ਸਹਿਣ ਨਹੀਂ ਕਰ ਪਾਉਂਦੇ ਅਤੇ ਜੋੜਾਂ ’ਚ ਦਰਦ ਅਤੇ ਸੋਜ ਦੀ ਸਮੱਸਿਆ ਹੋਣ ਲੱਗਦੀ ਹੈ।

ਇਸਦੇ ਪਿਛੇ ਦੂਸਰਾ ਕਾਰਨ ਸਰੀਰ ’ਚ ਯੂਰਿਕ ਐਸਿਡ ਦੀ ਸਮੱਸਿਆ ਹੋਣਾ ਵੀ ਹੈ। ਖ਼ਰਾਬ ਲਾਈਫਸਟਾਈਲ ਕਾਰਨ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਆਮ ਹੋ ਜਾਂਦੀ ਹੈ। ਅਸਲ ’ਚ, ਜ਼ਿਆਦਾ ਪਿਊਰਿਨ ਦਾ ਸੇਵਨ ਕਰਨ ਨਾਲ ਬਲੱਡ ’ਚ ਯੂਰਿਕ ਐਸਿਡ ਬਣਦਾ ਹੈ। ਯੂਰਿਕ ਐਸਿਡ ਬਲੱਡ ’ਚ ਜ਼ਿਆਦਾ ਹੋ ਜਾਵੇ ਤਾਂ ਇਸਨੂੰ ਹਾਈਪਰਯੂਰੀਸੀਮੀਆ ਕਹਿੰਦੇ ਹਨ। ਇਸ ਨਾਲ ਗਾਓਟ ਨਾਮਕ ਬਿਮਾਰੀ ਹੋ ਸਕਦੀ ਹੈ, ਜੋ ਜੋੜਾਂ ’ਚ ਦਰਦ ਦਾ ਕਾਰਨ ਬਣਦੀ ਹੈ। ਗਾਓਟ, ਗਠੀਏ ਦਾ ਹੀ ਜਟਿਲ ਰੂਪ ਹੈ।

 

ਕਿਵੇਂ ਵੱਧਦਾ ਹੈ ਯੂਰਿਕ ਐਸਿਡ?

 

 

ਯੂਰਿਕ ਐਸਿਡ ਸਾਡੇ ਖ਼ੂਨ ’ਚ ਪਾਇਆ ਜਾਂਦਾ ਹੈ ਅਤੇ ਇਹ ਵੇਸਟ ਪ੍ਰੋਡਕਟ ਹੁੰਦਾ ਹੈ। ਇਹ ਉਦੋਂ ਬਣਦਾ ਹੈ, ਜਦੋਂ ਸਰੀਰ ਪਿਊਰਿਨ ਨਾਮ ਦੇ ਕੈਮੀਕਲਜ਼ ਨੂੰ ਤੋੜਦਾ ਹੈ। ਰੈੱਡ ਮੀਟ, ਰਾਜਮਾ, ਭਿੰਡੀ ਅਤੇ ਅਰਬੀ ਜਿਹੀਆਂ ਚੀਜ਼ਾਂ ’ਚ ਪਿਊਰਿਨ ਹੁੰਦਾ ਹੈ ਅਤੇ ਇਸਦੇ ਸੇਵਨ ਨਾਲ ਯੂਰਿਕ ਐਸਿਡ ਵੱਧਦਾ ਹੈ। ਐਕਸਪਰਟਸ ਅਨੁਸਾਰ, ਜਦੋਂ ਕਿਡਨੀ ਦੀ ਕਿਸੇ ਕਾਰਨ ਫਿਲਟਰ ਕਰਨ ਦੀ ਸਮਰੱਥਾ ਧੀਮੀ ਹੋ ਜਾਂਦੀ ਹੈ ਤਾਂ ਯੂਰੀਆ ਯੂਰਿਕ ਐਸਿਡ ’ਚ ਬਦਲ ਜਾਂਦਾ ਹੈ ਅਤੇ ਗਾਓਟ ਦਾ ਰੂਪ ਲੈ ਲੈਂਦਾ ਹੈ। ਜਿਸ ਕਾਰਨ ਜੋੜਾਂ ’ਚ ਦਰਦ ਅਤੇ ਸੋਜ ਆਉਣ ਲੱਗਦੀ ਹੈ।

 

 

ਗਠੀਏ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਬਣਾਉਣੀ ਚਾਹੀਦੀ ਦੂਰੀ

 

 

ਗਠੀਆ ਪੀੜਤ ਲੋਕਾਂ ਨੂੰ ਖਾਣੇ ’ਚ ਰਾਜਮਾ, ਛੋਲੇ, ਮਸਰਾਂ ਦੀ ਦਾਲ, ਸਬਜ਼ੀਆਂ ’ਚ ਮਸ਼ਰੂਮ, ਮਟਰ, ਬੈਂਗਣ, ਫੁੱਲਗੋਭੀ, ਬੀਨਸ, ਫਲ਼ਾਂ ’ਚ ਸ਼ਰੀਫਾ ਅਤੇ ਚੀਕੂ ਖਾਣ ਤੋਂ ਬਚਣਾ ਚਾਹੀਦਾ ਹੈ ਜਾਂ ਬੇਹੱਦ ਘੱਟ ਮਾਤਰਾ ’ਚ ਖਾਣੇ ਚਾਹੀਦੇ ਹਨ। ਨਾਲ ਹੀ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸਤੋਂ ਇਲਾਵਾ ਕਾਡ ਫਿਸ਼, ਟ੍ਰਾਓਟ, ਹੈਰਿੰਗ ਜਿਹੇ ਸੀ-ਫੂਡ ’ਚ ਵੀ ਪਿਊਰਿਨ ਦੀ ਮਾਤਰਾ ਵੱਧ ਹੁੰਦਾ ਹੈ।

 

 

ਉਥੇ ਹੀ ਜੇਕਰ ਤੁਸੀਂ ਗਾਓਟ ਦੇ ਮਰੀਜ਼ ਹੋ ਤਾਂ ਜਿੰਨਾ ਸੰਭਵ ਹੋ ਸਕੇ, ਲੂਣ ਦੀ ਮਾਤਰਾ ਘੱਟ ਰੱਖੋ। ਟਮਾਟਰ, ਨਿੰਬੂ ਦਾ ਰਸ, ਦਹੀ, ਸਿਰਕਾ, ਕੋਕਮ, ਆਮਚੂਰ ਅਤੇ ਕਾਲੀ ਮਿਰਚ ਪਾਊਡਰ ਜਿਹੀਆਂ ਚੀਜ਼ਾਂ ਦਾ ਉਪਯੋਗ ਘੱਟ ਤੋਂ ਘੱਟ ਕਰੋ। ਗਾਓਟ ਰੋਗੀ ਨੂੰ ਖਾਣੇ ’ਚ ਉੱਪਰੋਂ ਵੱਧ ਲੂਣ ਪਾਉਣ ਤੋਂ ਬਚਣਾ ਚਾਹੀਦਾ ਹੈ।

 

ਕੀ ਖਾਣਾ ਚਾਹੀਦਾ ਹੈ?
ਖੋਜ ’ਚ ਇਹ ਪਤਾਲੱਗਾ ਹੈ ਕਿ ਕੈਲੋਰੀ ਦੀ ਸੰਖਿਆ, ਭਾਰ ਅਤੇ ਪਿਊਰਿਨ ਵਾਲੀਆਂ ਚੀਜ਼ਾਂ ਦਾ ਸੇਵਨ ਘੱਟ ਕਰਨ ਨਾਲ ਗਾਓਟ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਦੂਰ ਕੀਤਾ ਜਾ ਸਕਦਾ ਹੈ। ਗਾਓਟ ਦੇ ਮਰੀਜ਼ ਆਪਣੇ ਖਾਣੇ ’ਚ ਦਹੀ, ਬਿਨਾਂ ਮਲਾਈ ਵਾਲਾ ਦੁੱਧ, ਤਾਜ਼ੇ ਫਲ਼ ਅਤੇ ਸਬਜ਼ੀਆਂ, ਮੇਵੇ, ਪੀਨਟ ਬਟਰ, ਫੈਟਸ, ਤੇਲ, ਆਲੂ, ਚਾਵਲ ਸ਼ਾਮਿਲ ਕਰ ਸਕਦੇ ਹਨ। ਜੋ ਲੋਕ ਅੰਡੇ ਅਤੇ ਮਾਸ ਜਿਵੇਂ ਮੱਛੀ, ਚਿਕਨ ਅਤੇ ਲਾਲ ਮਾਸ ਖਾਂਦੇ ਹਨ, ਇਸਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ।

 

Related posts

10 ਬੋਤਲਾਂ ਬੀਅਰ ਪੀ ਕੇ ਨਸ਼ੇ ‘ਚ 18 ਘੰਟੇ ਸੁੱਤਾ ਰਿਹਾ ਸ਼ਖ਼ਸ, ਬਲੈਡਰ ਫਟਿਆ

On Punjab

Cholesterol Alert : ਜੇਕਰ ਤੁਹਾਨੂੰ ਵੀ ਹੈ ਇਹ ਆਦਤ ਤਾਂ ਜ਼ਰੂਰ ਕਰਵਾਓ Heart Checkup, ਨਹੀਂ ਤਾਂ ਆ ਸਕਦੈ ਅਟੈਕ

On Punjab

ਜ਼ਿੰਦਗੀ ਨੂੰ ਦਿਸ਼ਾ ਦਿੰਦੀਆਂ ਕਿਤਾਬਾਂ

On Punjab