65.91 F
New York, US
June 28, 2025
PreetNama
ਫਿਲਮ-ਸੰਸਾਰ/Filmy

Anupam Kher ਨੇ ਕਿਉਂ ਕੀਤਾ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੈਲੀਬੇ੍ਰਸ਼ਨ? ਬੁਲਾਇਆ ਸੀ ਰਾਕਬੈਂਡ

ਦਿੱਗਜ਼ ਅਦਾਕਾਰ ਅਨੁਪਮ ਖੇਰ ਇਨ੍ਹਾਂ ਦਿਨਾਂ ਆਪਣੀ ਜ਼ਿੰਦਗੀ ਬਾਰੇ ਬਹੁਤ ਸਾਰੇ ਖੁਲਾਸੇ ਕਰਨ ਦੀ ਵਜ੍ਹਾ ਕਾਰਨ ਕਾਫੀ ਚਰਚਾ ‘ਚ ਹਨ। ਉਨ੍ਹ੍ਹਾਂ ਨੇ ਆਪਣੀ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਈ ਸਾਰੇ ਖੁਲਾਸੇ ਕੀਤੇ ਹੈ। ਅਨੁਪਮ ਖੇਰ ਨੇ ਪੋਸਟ ‘ਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਬਾਲੀਵੁੱਡ ‘ਚ ਆਪਣੇ ਸੰਘਰਸ਼ਾਂ ਦੇ ਬਾਰੇ ‘ਚ ਦੱਸਿਆ ਕੀਤਾ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਸੀ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਮੌਤ ਦਾ ਜਸ਼ਨ ਮਨਾਇਆ ਸੀ।ਦਿੱਗਜ਼ ਅਦਾਕਾਰ ਨੇ ਹਿਊਨਜ਼ ਆਫ ਬਾਂਬੇ ਦੇ ਪੇਜ਼ ਨਾਲ ਪੋਸਟ ਸਾਂਝਾ ਕਰਦੇ ਹੋਏ ਆਪਣੇ ਪੋਸਟ ‘ਚ ਲਿਖਿਆ, ਪਿਤਾ ਦੀ ਮੌਤ ਤੋਂ ਬਾਅਦ ਮੈਂ ਤੇ ਮਾਂ ਕਰੀਬ ਹੋ ਗਏ ਉਨ੍ਹਾਂ ਨੇ ਆਪਣਾ ਪਾਰਟਨਰ ਖੋ ਦਿੱਤਾ ਸੀ ਤੇ ਮੈਂ ਸਭ ਤੋਂ ਚੰਗਾ ਦੋਸਤ। ਚੌਥੇ ‘ਤੇ ਮੈਂ ਕਿਹਾ ਕਿ ਰੋਣ ਤੋਂ ਚੰਗਾ ਹੈ ਅਸੀਂ ਆਪਣੀ ਜ਼ਿੰਦਗੀ ਤਾਂ ਜਸ਼ਨ ਮਨਾਈਏ। ਅਸੀਂ ਰੰਗੀਨ ਕੱਪੜੇ ਪਾਏ ਤੇ ਇਕ ਰਾਕ ਬੈਂਡ ਬੁਲਾਇਆ। ਅਸੀਂ ਪਾਪਾ ਨਾਲ ਆਪਣੀਆਂ ਚੰਗੀਆਂ ਯਾਦਾਂ ਦਾ ਜ਼ਿਕਰ ਕੀਤਾ। ਮਾਂ ਬੋਲੀ ਮੈਨੂੰ ਪਤਾ ਨਹੀਂ ਸੀ ਕਿ ਮੈਂ ਇਨ੍ਹੇਂ ਬਿਹਤਰੀਨ ਇਨਸਾਨ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਮੇਰੀ ਚੰਗੀ ਦੋਸਤ ਬਣ ਗਈ ਹੈ। ਇਸ ਤੋਂ ਇਲਾਵਾ ਅਨੁਪਮ ਖੇਰ ਨੇ ਪੋਸਟ ‘ਚ ਦੱਸਿਆ ਹੈ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਚੰਗੇ ਸਕੂਲ ‘ਚ ਪੜਾਉਣ ਲਈ ਆਪਣੇ ਗਹਿਣੇ ਤਕ ਵੇਚ ਦਿੱਤੇ ਸੀ। ਉਨ੍ਹਾਂ ਨੇ ਪੋਸਟ ‘ਚ ਇਹ ਵੀ ਦੱਸਿਆ ਹੈ ਕਿ ਉਹ ਪੜ੍ਹਾਈ ‘ਚ ਜ਼ਿਆਦਾ ਚੰਗੇ ਨਹੀਂ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਮਾਂ ਪਰੇਸ਼ਾਨ ਰਹਿੰਦੀ ਸੀ। ਦੂਜੇ ਪਾਸੇ ਅਨੁਪਮ ਖੇਰ ਦੇ ਪਿਤਾ ਉਨ੍ਹਾਂ ਨੂੰ ਕਾਫੀ ਪਿਆਰ ਕਰਦੇ ਸੀ। ਅਜਿਹੇ ‘ਚ ਅਦਾਕਾਰ ਦੀ ਮਾਂ ਉਨ੍ਹਾਂ ਦੇ ਪਿਤਾ ਨੂੰ ਜ਼ਿਆਦਾ ਪਿਆਰ ਕਰਨ ਤੋਂ ਮਨ੍ਹਾ ਕਰਦੀ ਸੀ ਤਾਂ ਜੋ ਉਹ ਧਿਆਨ ਲਾ ਕੇ ਪੜਾਈ ਕਰੇ। ਅਨੁਪਮ ਖੇਰ ਨੇ ਪੋਸਟ ‘ਚ ਕਿੱਸਾ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਵੱਖ ਸਖ਼ਸੀਅਤ ਬਣਾਉਣ ‘ਚ ਉਨ੍ਹਾਂ ਦੀ ਮਾਂ ਦਾ ਹੱਥ ਹੈ।

Related posts

ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੇ ਬੋਲ ਗਾਉਣ ਨਾਲੋਂ ਨਾ ਗਾਉਣਾ ਹੀ ਚੰਗਾ- ਗਾਇਕ ਜਸਟਿਨ ਸਿੱਧੂ

On Punjab

ਸਿੱਖ ਦੇ ਸੰਘਰਸ਼ ਨੇ ਬਦਲਾ ਦਿੱਤੇ ਅਮਰੀਕੀ ਨਿਯਮ, ਉਸ ਬਾਰੇ ਬਣੀ ਫਿਲਮ ‘ਸਿੰਘ’ ਨੂੰ ਮਿਲਿਆ ਐਵਾਰਡ

On Punjab

Vikram Gokhale Hospitalised : ਦਿੱਗਜ ਅਭਿਨੇਤਾ ਵਿਕਰਮ ਗੋਖਲੇ ਦੀ ਹਾਲਤ ਗੰਭੀਰ, ਪੁਣੇ ਦੇ ਹਸਪਤਾਲ ‘ਚ ਭਰਤੀ

On Punjab