PreetNama
ਫਿਲਮ-ਸੰਸਾਰ/Filmy

Anil Kapoor ਨੂੰ ਲੈ ਕੇ ਫ਼ਾਤਿਮਾ ਸਨਾ ਸ਼ੇਖ਼ ਨੇ ਕੀਤਾ ਦਿਲਚਸਪ ਖ਼ੁਲਾਸਾ, ਕਿਹਾ- ਉਹ ਸੈੱਟ ਦੀ ਜਾਨ ਹੈ ਤੇ…

ਆਮਿਰ ਖ਼ਾਨ ਦੀ ਫਿਲਮ ਦੰਗਲ ਤੋਂ ਬਤੌਰ ਗ੍ਰੋਨ ਅਪ ਅਦਾਕਾਰ ਡੈਬਿਊ ਕਰਨ ਵਾਲੀ ਫਾਤਿਮਾ ਸਨਾ ਸ਼ੇਖ਼ ਇਨ੍ਹੀ ਦਿਨੀਂ ਓਟੀਟੀ ਪਲੇਟਫਾਰਮ ‘ਤੇ ਕਾਫੀ ਕੰਮ ਕਰ ਰਹੀ ਹੈ। ਨੈੱਟਫਲਿਕਸ ਦੀਆਂ ਦੋ ਫਿਲਮਾਂ ‘ਚ ਲੂਡੋ ਤੇ ਅਜੀਬ ਦਾਸਤਾਂ ‘ਚ ਫਾਤਿਮਾ ਨਜ਼ਰ ਆ ਚੁੱਕੀ ਹੈ। ਫਾਤਿਮਾ ਫਿਲਹਾਲ ਵੈਟਰਨ ਅਨਿਲ ਕਪੂਰ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਤੇ ਆਪਣੇ ਇਸ ਸੀਨੀਅਰ ਕੋ-ਅਦਾਕਾਰ ਤੋਂ ਫਾਤਿਮਾ ਕਾਫੀ ਪ੍ਰਭਾਵਿਤ ਹੈ।ਲਾਕਡਾਊਨ ਕਾਰਨ ਫਿਲਮ ਦੀ ਸ਼ੂਟਿੰਗ ਰੁੱਕ ਗਈ ਹੈ। ਅਨਿਲ ਬਾਰੇ ਗੱਲ ਕਰਦਿਆਂ ਫਾਤਿਮਾ ਨੇ ਇਕ ਇੰਟਰਵਿਊ ‘ਚ ਕਿਹਾ ਕਿ ਉਹ ਇਕ ਅਦਭੁੱਤ ਵਿਅਕਤੀ ਹੈ ਤੇ ਸੈੱਟ ਦੀ ਜਾਨ ਹੁੰਦੇ ਹਨ। ਹਮੇਸ਼ਾ ਉਤਸ਼ਾਹਿਤ ਰਹਿਣ ਵਾਲੇ ਤੇ ਜੋਸ਼ ਨਾਲ ਭਰੇ ਹੋਏ। ਅਨਿਲ ਨਾਲ ਇਸ ਫਿਲਮ ਤੋਂ ਇਲਾਵਾ ਫਾਤਿਮਾ ਤਮਿਲ ਫਿਲਮ ਅਰੂਵੀ ਦੇ ਰੀਮੇਕ ‘ਚ ਕੰਮ ਕਰ ਰਹੀ ਹੈ। ਦੰਗਲ ਗਰਲ ਨੇ ਕਿਹਾ ਕਿ ਉਹ ਕਿਸੇ ਵੱਡੇ ਪ੍ਰੋਜਕਟ ਦਾ ਇੰਤਜ਼ਾਰ ਨਹੀਂ ਕਰਦੀ ਤੇ ਨਾ ਹੀ ਕਿਸੇ ਵੱਡੇ ਅਦਾਕਾਰ ਕਾਰਨ ਪ੍ਰੋਜਕਟ ਚੁਣਦੀ ਹੈ। ਚੰਗੀ ਸਕ੍ਰਿਪਟ ਤੇ ਡਾਇਰੈਕਟਰ ਪਹਿਲੀ ਜ਼ਰੂਰਤ ਹੈ।ਫ਼ਾਤਿਮਾ ਨੇ ਕਿਹਾ ਕਿ ਉਹ ਉਨ੍ਹਾਂ ਫਿਲਮ ਨਿਰਮਾਤਾਂ ਤੋਂ ਸੰਪਰਕ ਕਰਨ ਤੋਂ ਨਹੀਂ ਸ਼ਰਮਾਉਂਦੀ ਹੈ, ਜਿਨ੍ਹਾਂ ਨਾਲ ਉਹ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਟੈਕਸਟ ਤੇ ਕਾਲ ‘ਤੇ ਲੋਕਾਂ ਤਕ ਪਹੁੰਚਾਉਣ ‘ਚ ਕਦੇ ਵੀ ਕੋਈ ਇਤਰਾਜ਼ ਨਹੀਂ ਹੈ। ਫ਼ਾਤਿਮਾ ਨੇ ਸਾਂਝਾ ਕੀਤਾ, ‘ਮੈਂ ਅਜਿਹੇ ਲੋਕਾਂ ਨੂੰ ਇਹ ਯਾਦ ਦਿਲਾਉਣ ਲਈ ਕਰਦੀ ਹਾਂ ਕਿ ਮੈਂ ਮੌਜੂਦ ਹਾਂ। ਮੈਂ ਬਹੁਤ ਸਾਰੀਆਂ ਫਿਲਮਾਂ ਨਹੀਂ ਕਰਦੀ, ਇਸਲਈ ਮੈਂ ਹਮੇਸ਼ਾ ਉੱਥੇ ਨਹੀਂ ਰਹਿੰਦੀ। ਕਦੇ ਲੋਕ ਕਾਸਟਿੰਗ ‘ਚ ਭੁੱਲ ਜਾਂਦੇ ਹਨ ਕਿ ਇਹ ਵੀ ਅਦਾਕਾਰਾ ਹੈ। ਯਾਦ ਦਿਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਤਕ ਤੁਸੀਂ ਆਪਣੇ ਸਥਾਨ ‘ਤੇ ਆਪਣੀ ਹਾਲਾਤ ਲਈ ਨਹੀਂ ਲੜੋਗੇ, ਕੋਈ ਹੋਰ ਨਹੀਂ ਕਰੇਗਾ। ਜੇ ਮੈਨੂੰ ਕਿਸੇ ਨੂੰ ਫੋਨ ਕਰ ਕੇ ਯਾਦ ਦਿਵਾਉਣਾ ਹੈ ਕਿ ਮੈਂ ਹਾਂ ਤੇ ਮੈਨੂੰ ਆਡੀਸ਼ਨ ਦੇਣ ‘ਚ ਕੋਈ ਇਤਰਾਜ਼ ਨਹੀਂ ਹੈ, ਇਹ ਸਹੀ ਹੈ। ਇਸ ‘ਚ ਕੁਝ ਗਲਤ ਨਹੀਂ ਹੈ।’

Related posts

ਸਿੰਗਰ ਰਾਏ ਜੁਝਾਰ ਗੀਤ ‘ਵੈਲੀਆਂ ਦੀ ਢਾਣੀ’ ਨਾਲ ਪਾਉਣਗੇ ਇੰਡਸਟਰੀ ‘ਚ ਧਮਾਲਾਂ

On Punjab

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੇ ਘਰ ‘ਤੇ ਐਨਸੀਬੀ ਦਾ ਛਾਪਾ, ਡਰਾਈਵਰ ਹਿਰਾਸਤ ‘ਚ

On Punjab

International Yoga Day: ਯੋਗਾ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਅਦਾਕਾਰਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋਡ਼ਾ ਤਕ ਦਾ ਨਾਂ ਸ਼ਾਮਲ

On Punjab