86.29 F
New York, US
June 19, 2024
PreetNama
ਸਮਾਜ/Social

Amritsar News: ਪੱਟੀ ਤੋਂ ਦਿਲ ਦਹਿਲਾਉਣ ਵਾਲੀ ਖਬਰ! ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

ਪੱਟੀ ਤੋਂ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਦੀ ਖਬਰ ਆਈ ਹੈ। ਪਰਿਵਾਰ ਦੀਆਂ ਦੋ ਔਰਤਾਂ ਤੇ ਇੱਕ ਬੰਦੇ ਦਾ ਕਤਲ ਹੋਇਆ ਹੈ। ਪਰਿਵਾਰ ਦੇ ਬੱਚੇ ਵਿਦੇਸ਼ ਰਹਿੰਦੇ ਹਨ। ਪੁਲਿਸ ਨੂੰ ਇਹ ਲੁੱਟ ਦੀ ਘਟਨਾ ਜਾਪ ਰਹੀ ਹੈ। ਇਸ ਲਈ ਪੁਲਿਸ ਕਈ ਪੱਖਾਂ ਤੋਂ ਜਾਂਚ ਵਿੱਚ ਜੁੱਟ ਗਈ ਹੈ।

ਹਾਸਲ ਜਾਣਕਾਰੀ ਮੁਤਾਬਕ ਪੱਟੀ ਨੇੜਲੇ ਪਿੰਡ ਤੁੰਗ ਅੰਦਰ ਬੀਤੀ ਰਾਤ ਪਰਿਵਾਰ ਦੇ ਤਿੰਨ ਜੀਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ, ਲਖਵਿੰਦਰ ਕੌਰ ਪਤਨੀ ਇਕਬਾਲ ਸਿੰਘ ਤੇ ਸੀਤਾ ਕੌਰ ਪਤਨੀ ਹਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਹ ਹੱਤਿਆਵਾਂ ਗਲਾ ਘੁੱਟ ਕੇ ਕੀਤੀਆਂ ਗਈਆਂ ਹਨ।

ਪਰਿਵਾਰ ਅਨੁਸਾਰ ਮ੍ਰਿਤਕਾਂ ਦੇ ਬੱਚੇ ਆਸਟਰੇਲੀਆ ਵਿੱਚ ਹਨ। ਮੁਲਜ਼ਮਾਂ ਵੱਲੋਂ ਘਟਨਾ ਦੌਰਾਨ ਤਿੰਨਾਂ ਦੇ ਹੱਥਾਂ-ਪੈਰਾਂ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਤੇ ਮੂੰਹਾਂ ਉਪਰ ਟੇਪ ਨਾਲ ਲਗਾ ਦਿੱਤੀ। ਕਮਰਿਆਂ ਦੀਆਂ ਅਲਮਾਰੀਆਂ ਨੂੰ ਤੋੜਿਆ ਗਿਆ ਤੇ ਸਾਮਾਨ ਵੀ ਖਿੱਲਰਿਆ ਪਿਆ ਸੀ।

ਤਰਨ ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਮੌਕੇ ’ਤੇ ਪਹੁੰਚ ਕਿ ਘਟਨਾ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਘਟਨਾ ਲੁੱਟ ਦੀ ਜਾਪਦੀ ਹੈ। 25 ਸਾਲਾਂ ਤੋਂ ਅਸ਼ੋਕ ਭਈਆ ਨਾਮੀ ਮਜ਼ਦੂਰ ਇਸ ਪਰਿਵਾਰ ਨਾਲ ਕੰਮ ਕਰ ਰਿਹਾ ਸੀ ਜੋ ਘਰ ਵਿੱਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Related posts

ਅੰਮ੍ਰਿਤਪਾਲ ਦਾ ਸ਼ਾਰਪ ਸ਼ੂਟਰ ਗ੍ਰਿਫ਼ਤਾਰ, NSA ਲਾਉਣ ਤੋਂ ਬਾਅਦ ਭੇਜਿਆ ਡਿਬਰੂਗੜ੍ਹ ਜੇਲ੍ਹ; ਪੱਟੀ ਦੇ ਇਸ ਪਿੰਡ ਦਾ ਹੈ ਵਸਨੀਕ

On Punjab

ਬਜਟ ਸੈਸ਼ਨ 2022: PM ਮੋਦੀ ਦੀ ਸੰਸਦ ਮੈਂਬਰਾਂ ਨੂੰ ਖੁੱਲ੍ਹੇ ਮਨ ਨਾਲ ਚਰਚਾ ਕਰਨ ਦੀ ਅਪੀਲ, ਕਿਹਾ- ਚੋਣਾਂ ਜਾਰੀ ਰਹਿਣਗੀਆਂ

On Punjab

Water Crisis in Pakistan: ਪਾਕਿਸਤਾਨ ’ਚ ਪਾਣੀ ਦੀ ਕਮੀ ਕਾਰਨ ਹੋ ਸਕਦੇ ਨੇ ਅਕਾਲ ਵਰਗੇ ਹਾਲਾਤ

On Punjab