PreetNama
ਫਿਲਮ-ਸੰਸਾਰ/Filmy

Ajay Devgn viral: ਅਜੇ ਦੇਵਗਨ ਨੇ ਕੁੱਟਮਾਰ ਵਾਲਾ ਵੀਡੀਓ ਵਾਇਰਲ ਹੋਣ ਮਗਰੋਂ ਦੱਸੀ ਪੂਰੀ ਕਹਾਣੀ

ਮੁੰਬਈ: ਸੋਸ਼ਲ ਮੀਡੀਆ ‘ਤੇ ਇੱਕ ਕੁੱਟਮਾਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਜਿਸ ਸ਼ਖਸ ਦੀ ਇਸ ਵੀਡੀਓ ਵਿੱਚ ਕੁੱਟਮਾਰ ਹੋ ਰਹੀ ਹੈ, ਉਹ ਮਸ਼ਹੂਰ ਬੌਲੀਵੁੱਡ ਅਦਾਕਾਰ ਅਜੇ ਦੇਵਗਨ ਹੈ। ਇਹ ਵੀਡੀਓ ਦਿੱਲੀ ਦਾ ਹੈ।

ਇਹ ਵੀਡੀਓ ਕਾਫੀ ਜ਼ਿਆਦਾ ਹੀ ਵਾਇਰਲ ਹੋ ਗਿਆ। ਹੁਣ ਇਸ ਵੀਡੀਓ ਬਾਰੇ ਅਜੇ ਦੇਵਗਨ ਨੂੰ ਖੁਦ ਸਫ਼ਾਈ ਦੇਣੀ ਪੈ ਗਈ ਹੈ। ਅਜੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ, “ਲੱਗਦਾ ਹੈ ਕਿ ਮੇਰਾ ਕੋਈ ‘ਡੁਪਲੀਕੇਟ’ ਮੁਸ਼ਕਲ ਵਿੱਚ ਫਸ ਗਿਆ। ਮੈਨੂੰ ਇਸ ਸਬੰਧੀ ਕਾਫੀ ਫੋਨ ਆ ਰਹੇ ਹਨ। ਬਸ ਸਪੱਸ਼ਟ ਕਰ ਦੇਵਾਂ, ਮੈਂ ਕਿਤੇ ਵੀ ਟ੍ਰੈਵਲ ਨਹੀਂ ਕੀਤਾ। ਮੇਰੇ ਬਾਰੇ ਕਿਸੇ ਵੀ ਕੁੱਟਮਾਰ ਜਾਂ ਲੜਾਈ ਝਗੜੇ ਸਬੰਧੀ ਇਹ ਸਾਰੀਆਂ ਰਿਪੋਰਟਾਂ ਬੇਬੁਨਿਆਦ ਹਨ। ਹੋਲੀ ਮੁਬਾਰਕ..”ਉਧਰ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਹੀ ਹੈ ਕਿ ਅਜੇ ਦੇਵਗਨ ਦੀ ਕੁੱਟਮਾਰ ਹੋ ਰਹੀ ਹੈ। ਕੁੱਟਮਾਰ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਨਾ ਦਿਖਾਉਣ ਕਰਕੇ ਤੇ ਸਰਕਾਰ ਦਾ ਸਮਰਥਨ ਕਰਨ ‘ਤੇ ਅਜੇ ਦੇਵਗਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।ਹਾਲਾਂਕਿ ਇਸ ਵੀਡੀਓ ਵਿੱਚ ਵਿਅਕਤੀ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਪਰ ਕੁੱਟਮਾਰ ਦੇ ਆਧਾਰ ‘ਤੇ ਸੋਸ਼ਲ ਮੀਡੀਆ’ ਤੇ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਜੇ ਦੇਵਗਨ ਹੈ।

ਇਸ ਬਾਰੇ ਜਦੋਂ ਏਬੀਪੀ News ਨੇ ਅਜੈ ਦੇਵਗਨ ਦੇ ਪੱਖ ਵਿੱਚ ਜਾਣਨ ਲਈ ਉਨ੍ਹਾਂ ਦੇ ਬੁਲਾਰੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਏਬੀਪੀ News ਨੂੰ ਦੱਸਿਆ ਕਿ ਇਸ ਵੀਡੀਓ ਵਿੱਚ ਦਿਖਾਇਆ ਜਾਣ ਵਾਲਾ ਵਿਅਕਤੀ ਅਜੇ ਦੇਵਗਨ ਨਹੀਂ ਹੈ। ਉਨ੍ਹਾਂ ਦੇ ਨਾਮ ਤੇ ਇੱਕ ਝੂਠਾ ਤੇ ਗੁੰਮਰਾਹ ਕਰਨ ਵਾਲਾ ਵੀਡੀਓ ਫੈਲਾਇਆ ਜਾ ਰਿਹਾ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ।

ਦੱਸ਼ ਦਈਏ ਕਿ ਅਜੇ ਦੇਵਗਨ ਇਸ ਸਮੇਂ ‘ਮੈਦਾਨ’ ‘ਮੇ ਡੇਅ’ ਤੇ ‘ਗੰਗੂਬਾਈ ਕਾਠਿਆਵਾੜੀ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ ਤੇ ਪਿਛਲੇ 14 ਮਹੀਨਿਆਂ ਤੋਂ ਉਹ ਦਿੱਲੀ ਨਹੀਂ ਆਏ।

Related posts

Khuda Haafiz 2 Agni Pariksha Fame ਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’

On Punjab

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਦੇ ਸੋਸ਼ਲ ਮੀਡੀਆ ‘ਤੇ ਚਰਚੇ, ਤਸਵੀਰਾਂ ਨੇ ਖਾਸ ਵਜ੍ਹਾ

On Punjab

ਅਲਾਹਾਬਾਦੀਆ ਤੇ ਸਮਯ ਸਣੇ 40 ਤੋਂ ਵਧ ਜਣੇ ਤਲਬ

On Punjab