PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

AI ਵਿਚ ਹੁਨਰ ਹੈ, ਪਰ ਕਲਾ ਨਹੀਂ…ਮਨੁੱਖੀ ਭਾਵਨਾਵਾਂ ਦੀ ਥਾਂ ਨਹੀਂ ਲੈ ਸਕਦਾ: ਚੇਤਨ ਭਗਤ

ਪੁਣੇ- ਉੱਘੇ ਲੇਖਕ ਚੇਤਨ ਭਗਤ ਨੇ ਇਨ੍ਹਾਂ ਫ਼ਿਕਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੋਧਿਕਤਾ) ਅਤੇ ਏਆਈ-ਅਧਾਰਿਤ ਭਾਸ਼ਾ ਸੰਦ ਖਾਸ ਕਰਕੇ ਗਲਪ ਦੇ ਖੇਤਰ ਵਿਚ ਲੇਖਕਾਂ ਦੇ ਪੇਸ਼ੇ ਨੂੰ ਅਸਰਅੰਦਾਜ਼ ਕਰਨਗੇ। ਭਗਤ ਨੇ ਕਿਹਾ, ‘‘ਏਆਈ ਵਿੱਚ ਹੁਨਰ ਹੋਵੇਗਾ ਪਰ ਕਲਾ ਨਹੀਂ।’’ ਉਨ੍ਹਾਂ ਕਿਹਾ ਕਿ ਇਹ ਸੰਦ ਲੇਖਣੀ ਵਿੱਚ ਸੱਚੀ ਭਾਵਨਾ ਨਹੀਂ ਲਿਆ ਸਕਦੇ, ਅਤੇ ਮਨੁੱਖੀ ਤਜਰਬੇ ਤੋਂ ਮਿਲਣ ਵਾਲੀ ਰਚਨਾਤਮਕਤਾ ਅਟੱਲ ਰਹੇਗੀ।

ਭਗਤ ਐਤਵਾਰ ਨੂੰ ਪੁਣੇ ਵਿਚ ਕਿਤਾਬਾਂ ਦੀ ਇਕ ਦੁਕਾਨ ’ਤੇ ਆਪਣੀ ਨਵੀਂ ਕਿਤਾਬ ‘12 ਈਅਰਜ਼: ਮਾਈ ਮੈਸਡ-ਅੱਪ ਲਵ ਸਟੋਰੀ’ ਦੀ ਲਾਂਚ ਮੌਕੇ ਬੋਲ ਰਹੇ ਸਨ, ਜਿੱਥੇ ਉਨ੍ਹਾਂ ਦਾ ਇੰਟਰਵਿਊ ਰਾਜਨੀਤਿਕ ਵਿਸ਼ਲੇਸ਼ਕ ਤਹਿਸੀਨ ਪੂਨਾਵਾਲਾ ਨੇ ਲਿਆ ਸੀ। ਭਗਤ ਨੂੰ ਜਦੋਂ ਸਵਾਲ ਕੀਤਾ ਕਿ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਏਆਈ-ਅਧਾਰਿਤ ਭਾਸ਼ਾ ਮਾਡਲ ਇੱਕ ਲੇਖਕ ਵਜੋਂ ਉਨ੍ਹਾਂ ਦੇ ਪੇਸ਼ੇ ਨੂੰ ਪ੍ਰਭਾਵਿਤ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਮਨੁੱਖੀ ਭਾਵਨਾਵਾਂ ’ਤੇ ਬਣੀ ਕਹਾਣੀ ਸੁਣਾਉਣ ਦੇ ਅੰਦਾਜ਼ ਨੂੰ ਮਸ਼ੀਨਾਂ ਵੱਲੋਂ ਨਹੀਂ ਦੁਹਰਾਇਆ ਜਾ ਸਕਦਾ।

ਭਗਤ ਨੇ ਕਿਹਾ, ‘‘ਜਦੋਂ ਲੋਕ ਪੁੱਛਦੇ ਹਨ ਕਿ ਕੀ ਏਆਈ ਜਾਂ ਚੈਟਜੀਪੀਟੀ ਇੱਕ ਲੇਖਕ ਵਜੋਂ ਮੇਰੇ ਪੇਸ਼ੇ ਨੂੰ ਅਸਰਅੰਦਾਜ਼ ਕਰਨਗੇ, ਤਾਂ ਮੇਰਾ ਜਵਾਬ ਹੈ: ਇਹ ਨਹੀਂ ਹੋਵੇਗਾ – ਘੱਟੋ ਘੱਟ ਗਲਪ ਲਈ ਨਹੀਂ।’’ ਲੇਖਕ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਮਾਣਿਕ ​​ਲਿਖਤ ਜੀਵਿਤ ਤਜਰਬਿਆਂ ਨਾਲ ਜੁੜੀ ਹੁੰਦੀ ਹੈ। ਭਗਤ ਨੇ ਕਿਹਾ ਕਿ ਕਈ ਔਨਲਾਈਨ OTT ਪਲੈਟਫਾਰਮ ਹੋਣ ਦੇ ਬਾਵਜੂਦ, ਭਾਰਤ ਵਿੱਚ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿੱਚ ਪੜ੍ਹਨ ਦਾ ਰੁਝਾਨ ਹੈ।

Related posts

ਸਾਬਕਾ CM ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਰੂਪਨਗਰ ‘ਚ ਵੰਡੇ ਗਰਾਂਟਾਂ ਦੇ ਗੱਫੇ, ਹੁਣ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਕਮੇਟੀ ਕਰੇਗੀ ਰਿਕਾਰਡ ਦੀ ਜਾਂਚ

On Punjab

ਫੋਨ ਕਾਲ ਨੇ ਪਾਈਆਂ ਭਾਜੜਾਂ, ਐਮਰਜੈਂਸੀ ਹਾਲਤ ‘ਚ ਜਹਾਜ਼ ਉਤਾਰਿਆ

On Punjab

ਪੰਜਾਬੀ ਨੌਜਵਾਨ ਦੀ ਇਟਲੀ ‘ਚ ਭੇਤਭਰੀ ਹਾਲਤ ‘ਚ ਮੌਤ

On Punjab