PreetNama
ਖਾਸ-ਖਬਰਾਂ/Important News

Afghanistan News: ਅਫ਼ਗਾਨ ਦੇ ਹਾਲਾਤ ਦੇ ਪਿੱਛੇ ਗਨੀ ਜ਼ਿੰਮੇਵਾਰ, ਸਾਡਾ ਫ਼ੌਜ ਨੂੰ ਹਟਾਉਣ ਦਾ ਫੈਸਲਾ ਸਹੀ, ਪੜ੍ਹੋ ਬਾਇਡਨ ਦੇ ਸੰਬੋਧਨ ਦੀਆਂ ਖਾਸ ਗੱਲਾਂ

ਅਫਗਾਨਿਸਤਾਨ ‘ਤੇ ਤਾਲਿਬਾਨ ਦੁਆਰਾ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਮਸਲੇ ‘ਤੇ ਆਪਣਾ ਬਿਆਨ ਦਿੱਤਾ ਹੈ। ਵ੍ਹਾਈਟ ਹਾਊਸ ਤੋਂ ਰਾਸ਼ਟਰ ਦੇ ਨਾਂ ਉਨ੍ਹਾਂ ਦੇ ਇਸ ਸੰਬੋਧਨ ‘ਤੇ ਪੂਰੇ ਵਿਸ਼ਵ ਦੀ ਨਿਗਾਹਾਂ ਸੀ। ਉਨ੍ਹਾਂ ਨੇ ਕਿਹਾ ਕਿ ਅਫਗਾਨ ‘ਚ ਅੱਜ ਜੋ ਹਾਲਾਤ ਬਣੇ ਹਨ ਉਸ ਲਈ ਜ਼ਿੰਮੇਵਾਰ ਅਸ਼ਰਫ ਗਨੀ ਖੁਦ ਹਨ। ਉਨ੍ਹਾਂ ਨੂੰ ਤਾਂ ਆਪਣੇ ਲੋਕਾਂ ਦੀ ਮਦਦ ਲਈ ਉੱਥੇ ਮੌਜੂਦ ਰਹਿਣਾ ਚਾਹੀਦਾ ਸੀ ਪਰ ਉਹ ਖੁਦ ਭੱਜ ਗਏ। ਜਿੱਥੋਂ ਤਕ ਸਾਡੀਆਂ ਫੌਜਾਂ ਹਟਾਏ ਜਾਣ ਦੀ ਗੱਲ ਹੈ ਅਸੀਂ ਆਪਣੇ ਇਸ ਫੈਸਲੇ ‘ਤੇ ਕਾਇਮ ਰਹਾਂਗੇ। ਹਾਲਾਂਕਿ ਅੱਤਵਾਦ ਖ਼ਿਲਾਫ ਸਾਡੀ ਜੰਗ ਜਾਰੀ ਰਹੇਗੀ।

  • ਅਸੀਂ ਅਫਗਾਨਿਸਤਾਨ ‘ਚ ਤਿੰਨ ਲੱਖ ਫੌਜ ਖੜ੍ਹੀ ਕੀਤੀ ਸੀ। ਅਰਬਾਂ ਰੁਪਏ ਖਰਚ ਕੀਤੇ। ਟਰੰਪ ਦੇ ਸਮੇਂ ਅਫਗਾਨਿਸਤਾਨ ‘ਚ 15 ਹਜ਼ਾਰ ਤੋਂ ਜ਼ਿਆਦਾ ਫੌਜੀ ਸੀ, ਸਾਡੇ ਸਮੇਂ ‘ਚ ਸਿਰਫ਼ ਦੋ ਹਜ਼ਾਰ ਫੌਜੀ ਰਹਿ ਗਏ ਸੀ। ਇਸ ਸਮੇਂ ਛੇ ਹਜ਼ਾਰ ਫੌਜੀ ਹਨ ਜੋ ਕਾਬੁਲ ਏਅਰਪੋਰਟ ਦੀ ਸੁਰੱਖਿਆ ਕਰ ਰਹੇ ਹਨ। ਬਾਇਡਨ ਨੇ ਕਿਹਾ ਕਿ ਇਸ ਦੇ ਬਾਵਜੂਦ ਅਸੀਂ ਅਫਗਾਨਿਸਤਾਨ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ। ਉਨ੍ਹਾਂ ਨੇ ਮੰਨਿਆ ਹੈ ਕਿ ਹਾਲ ਦੇ ਦਿਨਾਂ ‘ਚ ਸਾਡੇ ਤੋਂ ਕਈ ਗਲਤੀਆਂ ਹੋਈਆਂ ਹਨ।
  • ਮੈਂ ਆਪਣੇ ਫੈਸਲੇ ‘ਤੇ ਕਾਇਮ ਰਹਾਂਗਾ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਬਿਨਾਂ ਲੜਾਈ ਕੀਤੇ ਹੀ ਭੱਜ ਗਏ ਹਨ। ਅਸੀਂ ਆਪਣੇ ਫੌਜ ਨੂੰ ਕੁਝ ਸਮੇਂ ਲਈ ਹੋਰ ਰੱਖ ਸਕਦੇ ਸੀ ਪਰ ਫੌਜ ਨੂੰ ਉੱਥੋਂ ਹਟਾਉਣ ਦਾ ਸਾਡਾ ਫੈਸਲਾ ਸਹੀ ਹੈ।
  • ਅਸੀਂ ਨਾਗਰਿਕਾਂ ਦੀ ਸੁਰੱਖਿਆ ਦੀ ਕੋਸ਼ਿਸ਼ ਕਰਾਂਗੇ ਤੇ ਆਉਣ ਵਾਲੇ ਦਿਨਾਂ ‘ਚ ਸਹਾਇਤਾ ਪ੍ਰਦਾਨ ਕਰਾਂਗੇ। ਅਸੀਂ ਲਗਾਤਾਰ ਲੜਾਈ ਲੜੀ ਅਸੀਂ ਕੋਸ਼ਿਸ਼ ਲਗਾਤਾਰ ਜਾਰੀ ਰੱਖੀ ਹੈ।
  • ਅਸੀਂ ਕਈ ਦੇਸ਼ਾਂ ‘ਚ ਅੱਤਵਾਦੀ ਸਮੂਹਾਂ ਖਿਲਾਫ ਪ੍ਰਭਾਵੀ ਅੱਤਵਾਦ ਵਿਰੋਧੀ ਮੁਹਿੰਮ ਚਲਾਉਂਦੇ ਹਾਂ ਜਿੱਥੇ ਸਾਡੇ ਸਥਾਈ ਫੌਜੀ ਹਾਜ਼ਰ ਨਹੀਂ ਹਨ। ਜ਼ਰੂਰਤ ਪਈ ਤਾਂ ਅਸੀਂ ਅਫਗਾਨਿਸਤਾਨ ‘ਚ ਵੀ ਅਜਿਹਾ ਹੀ ਕਰਾਂਗੇ।

Related posts

Chandrayaan-3 : ਰੋਵਰ ਪ੍ਰਗਿਆਨ ਦੇ ਰਾਹ ‘ਚ ਆਇਆ ਇੰਨਾ ਵੱਡਾ ਟੋਆ, ਇਸਰੋ ਨੇ ‘ਨਵੇਂ ਮਾਰਗ’ ਵੱਲ ਮੋੜਿਆ

On Punjab

ਆਸਟਰੇਲੀਆ ‘ਚ ਵਰ੍ਹ ਰਹੀ ਅਸਮਾਨ ਤੋਂ ਅੱਗ, ਜੰਗਲ ਸੜ ਕੇ ਸੁਆਹ, ਘਰ ਵੀ ਚਪੇਟ ‘ਚ, ਲੋਕਾਂ ਦਾ ਬੁਰਾ ਹਾਲ

On Punjab

ਠੰਢ ਕਾਰਨ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ’ਚ ਵਾਧਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ

On Punjab