PreetNama
ਸਮਾਜ/Social

Afghanistan: ਰੂਸੀ ਦੂਤਾਵਾਸ ਦੇ ਬਾਹਰ ਆਤਮਘਾਤੀ ਹਮਲਾ, ਦੋ ਡਿਪਲੋਮੈਟਾਂ ਸਮੇਤ 20 ਦੀ ਮੌਤ; ਹਮਲਾਵਰ ਢੇਰ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਰੂਸੀ ਦੂਤਾਵਾਸ ਨੇੜੇ ਆਤਮਘਾਤੀ ਹਮਲਾ ਹੋਇਆ ਹੈ। ਦੂਤਾਵਾਸ ਦੇ ਐਂਟਰੀ ਗੇਟ ਕੋਲ ਹੋਏ ਇਸ ਧਮਾਕੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਦੋ ਰੂਸੀ ਡਿਪਲੋਮੈਟ ਵੀ ਸ਼ਾਮਲ ਦੱਸੇ ਜਾ ਰਹੇ ਹਨ।

ਨਿਊਜ਼ ਏਜੰਸੀ ਮੁਤਾਬਕ ਸੁਰੱਖਿਆ ਬਲਾਂ ਨੇ ਹਮਲਾਵਰ ਨੂੰ ਮਾਰ ਮੁਕਾਇਆ ਹੈ। ਪੁਲਿਸ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੂੰ ਦੂਤਾਵਾਸ ਦੇ ਗੇਟ ਤਕ ਪਹੁੰਚਣ ਤੋਂ ਪਹਿਲਾਂ ਹੀ ਗੋਲੀ ਮਾਰ ਦਿੱਤੀ ਗਈ। ਰੂਸੀ ਦੂਤਾਵਾਸ ਦੇ ਬਾਹਰ ਖੜ੍ਹੇ ਤਾਲਿਬਾਨ ਸੁਰੱਖਿਆ ਬਲਾਂ ਨੇ ਹਮਲਾਵਰ ਦੀ ਪਛਾਣ ਕਰ ਲਈ ਸੀ। ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਇਸ ਧਮਾਕੇ ‘ਚ ਕੁੱਲ 20 ਲੋਕਾਂ ਦੀ ਮੌਤ ਹੋ ਗਈ ਹੈ।

ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਸ ਬੰਬ ਬਾਰੀ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੰਤਰਾਲੇ ਨੇ ਕਿਹਾ, ‘5 ਸਤੰਬਰ ਨੂੰ ਸਵੇਰੇ ਕਰੀਬ 11 ਵਜੇ ਕਾਬੁਲ ‘ਚ ਰੂਸੀ ਦੂਤਾਵਾਸ ਦੇ ਬਾਹਰ ਅੱਤਵਾਦੀ ਹਮਲਾ ਹੋਇਆ। ਬੰਬ ਧਮਾਕੇ ਵਿੱਚ ਦੋ ਡਿਪਲੋਮੈਟ ਮਾਰੇ ਗਏ ਸਨ। ਇਸ ਧਮਾਕੇ ਵਿੱਚ ਅਫਗਾਨਿਸਤਾਨ ਦੇ ਕਈ ਨਾਗਰਿਕਾਂ ਦੀ ਵੀ ਮੌਤ ਹੋ ਗਈ ਹੈ।

ਕਾਬੁਲ ਵਿੱਚ ਰੂਸੀ ਦੂਤਾਵਾਸ

ਤੁਹਾਨੂੰ ਦੱਸ ਦੇਈਏ ਕਿ ਰੂਸ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਅਜੇ ਵੀ ਕਾਬੁਲ ਵਿੱਚ ਦੂਤਾਵਾਸ ਹੈ। ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਅਫਗਾਨਿਸਤਾਨ ‘ਚ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਹਨ। ਰੂਸ ਦੁਆਰਾ ਤਾਲਿਬਾਨ ਨੂੰ ਅਧਿਕਾਰਤ ਤੌਰ ‘ਤੇ ਮਾਨਤਾ ਨਹੀਂ ਦਿੱਤੀ ਗਈ ਹੈ। ਜ਼ਰੂਰੀ ਸੇਵਾਵਾਂ ਦੀ ਸਪਲਾਈ ਲਈ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ।

Related posts

FWICE ਨੇ ‘ਬਾਰਡਰ 2’ ਵਿੱਚ ਦਿਲਜੀਤ ਦੋਸਾਂਝ ਦੀ ਕਾਸਟਿੰਗ ’ਤੇ ਇਤਰਾਜ਼ ਜਤਾਇਆ

On Punjab

ਤਾਲਾਬੰਦੀ ਨੂੰ ਗੰਭੀਰਤਾ ਨਾਲ ਲਿਆ ਜਾਵੇ, ਸਰਕਾਰਾਂ ਕਰਵਉਣ ਕਾਨੂੰਨ ਦੀ ਪਾਲਣਾ : ਮੋਦੀ

On Punjab

ਨਿਊ ਯਾਰਕ ‘ਚ ਆਇਆ ਬਰਫੀਲਾ ਤੂਫ਼ਾਨ

On Punjab