PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

Adani Bribery Case ‘ਤੇ ਨਵੀਂ ਅਪਡੇਟ, ਦੇਸ਼ ਦੇ ਸਭ ਤੋਂ ਵੱਡੇ ਵਕੀਲ ਨੇ ਦੱਸੀ ਸੱਚਾਈ

 ਨਵੀਂ ਦਿੱਲੀ : ਭਾਰਤੀ ਅਰਬਪਤੀ ਗੌਤਮ ਅਡਾਨੀ (Gautam Adani) ‘ਤੇ ਹਾਲ ਹੀ ਵਿੱਚ ਯੂਐਸ ਕਰੱਪਟ ਪ੍ਰੈਕਟਿਸ ਐਕਟ (FCPA) ਤਹਿਤ ਦੋਸ਼ ਲਗਾਇਆ ਗਿਆ ਸੀ। ਇਸ ਦੋਸ਼ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਆਈ। ਹੁਣ ਕੰਪਨੀ ਨੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਕਿ ਗੌਤਮ ਅਡਾਨੀ ਉਸ ਦੇ ਭਤੀਜੇ ਸਾਗਰ ਅਡਾਨੀ ਜਾਂ ਵਿਨੀਤ ਜੈਨ ‘ਤੇ FCPA ਦੀ ਉਲੰਘਣਾ ਦਾ ਦੋਸ਼ ਨਹੀਂ ਹੈ।ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਜ਼ਿਕਰਯੋਗ ਹੈ ਕਿ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੂੰ ਦੇਸ਼ ਦਾ ਸਭ ਤੋਂ ਵੱਡਾ ਵਕੀਲ ਮੰਨਿਆ ਜਾਂਦਾ ਹੈ।ਮੁਕੁਲ ਰੋਹਤਗੀ ਨੇ ਕਿਹਾ ਕਿ ਮੈਂ ਮਾਮਲੇ ਦਾ ਮੁਲਾਂਕਣ ਕੀਤਾ ਹੈ ਤੇ ਮੇਰੇ ਮੁਤਾਬਕ ਗੌਤਮ ਅਡਾਨੀ ਤੇ ਉਸ ਦੇ ਭਤੀਜੇ ‘ਤੇ ਇਨ੍ਹਾਂ ‘ਚੋਂ ਕੋਈ ਵੀ ਦੋਸ਼ ਨਹੀਂ ਲਗਾਇਆ ਗਿਆ ਹੈ।

ਕੀ ਹੈ ਪੂਰਾ ਮਾਮਲਾ-ਪਿਛਲੇ ਹਫ਼ਤੇ ਗੌਤਮ ਅਡਾਨੀ ‘ਤੇ ਦੋਸ਼ ਲੱਗੇ ਸਨ। ਗੌਤਮ ਅਡਾਨੀ ਅਤੇ ਉਨ੍ਹਾਂ ਦੀ ਕੰਪਨੀ ‘ਤੇ ਅਮਰੀਕੀ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਰਿਸ਼ਵਤ ਦੇਣ ਦਾ ਵੀ ਦੋਸ਼ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ 2020 ਤੋਂ 2024 ਦਰਮਿਆਨ ਸੋਲਰ ਪ੍ਰੋਜੈਕਟ ਨੂੰ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਕਰੀਬ 2236 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਹੈ।

ਅਡਾਨੀ ਗਰੁੱਪ ਸ਼ੇਅਰ ਦਾ ਹਾਲ-ਕੰਪਨੀ ਤੇ ਵਕੀਲ ਦੇ ਬਿਆਨਾਂ ਦੇ ਬਾਵਜੂਦ ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ।

  • ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 3.60 ਫੀਸਦੀ ਵਾਧੇ ਨਾਲ 2,227.85 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਹਨ।
  • ਅਡਾਨੀ ਪਾਵਰ 5.39 ਫੀਸਦੀ ਵਾਧੇ ਨਾਲ 461.25 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਿਹਾ ਹੈ।
  • ਅਡਾਨੀ ਪੋਰਟਸ ਤੇ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ ਦਾ ਸਟਾਕ 5.60 ਰੁਪਏ ਦੇ ਵਾਧੇ ਨਾਲ 1,134.45 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਿਹਾ ਹੈ।
  • ਅਡਾਨੀ ਗੈਸ ਲਿਮਟਿਡ ਦੇ ਸ਼ੇਅਰ 4.72 ਫੀਸਦੀ ਵਾਧੇ ਨਾਲ 606.80 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਹਨ।

Related posts

ਹੋਟਲ ਦੀ ਇਮਾਰਤ ਡਿੱਗਣ ਕਾਰਨ ਹੁਣ ਤਕ 12 ਫ਼ੌਜੀਆਂ ਸਮੇਤ 13 ਮੌਤਾਂ

On Punjab

ਭਾਰਤੀ ਨੇ ਯੂਏਈ ਵਿਚ ਜਿੱਤਿਆ ਜੈਕਪੌਟ

On Punjab

ਮਿਆਂਮਾਰ ਦੇ ਫ਼ੌਜ ਕੈਂਪ ਤਬਾਹ, ਕੈਰਨ ਵਿਰੋਧੀਆਂ ਨੇ ਕੀਤਾ ਸੀ ਹਮਲਾ

On Punjab