ਕੜਕਦੀ ਧੁੱਪ ਅਤੇ ਪਸੀਨੇ ਤੋਂ ਬਚਣ ਲਈ ਅਕਸਰ ਲੋਕ ਗਰਮੀਆਂ ‘ਚ ਏਅਰ ਕੰਡੀਸ਼ਨਰ ਦਾ ਸਹਾਰਾ ਲੈਂਦੇ ਹਨ ਪਰ ਇਨਸਾਨ ਦੀ ਇਹ ਜ਼ਰੂਰਤ ਕਦੋਂ ਆਦਤ ਬਣ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਤਾਪਮਾਨ ‘ਚ ਥੋੜ੍ਹਾ ਜਿਹਾ ਵਾਧਾ ਹੁੰਦੇ ਹੀ ਲੋਕ AC ਵੱਲ ਭੱਜਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਰਾਮ ਦੇ ਇਹ ਦੋ ਪਲ ਤੁਹਾਡੇ ਲਈ ਕਿੰਨੇ ਨੁਕਸਾਨਦੇਹ ਹਨ।ਕੜਕਦੀ ਧੁੱਪ ਅਤੇ ਪਸੀਨੇ ਤੋਂ ਬਚਣ ਲਈ ਅਕਸਰ ਲੋਕ ਗਰਮੀਆਂ ‘ਚ ਏਅਰ ਕੰਡੀਸ਼ਨਰ ਦਾ ਸਹਾਰਾ ਲੈਂਦੇ ਹਨ ਪਰ ਇਨਸਾਨ ਦੀ ਇਹ ਜ਼ਰੂਰਤ ਕਦੋਂ ਆਦਤ ਬਣ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਤਾਪਮਾਨ ‘ਚ ਥੋੜ੍ਹਾ ਜਿਹਾ ਵਾਧਾ ਹੁੰਦੇ ਹੀ ਲੋਕ AC ਵੱਲ ਭੱਜਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਰਾਮ ਦੇ ਇਹ ਦੋ ਪਲ ਤੁਹਾਡੇ ਲਈ ਕਿੰਨੇ ਨੁਕਸਾਨਦੇਹ ਹਨ।
ਕੜਕਦੀ ਧੁੱਪ ਅਤੇ ਪਸੀਨੇ ਤੋਂ ਬਚਣ ਲਈ ਅਕਸਰ ਲੋਕ ਗਰਮੀਆਂ ‘ਚ ਏਅਰ ਕੰਡੀਸ਼ਨਰ ਦਾ ਸਹਾਰਾ ਲੈਂਦੇ ਹਨ ਪਰ ਇਨਸਾਨ ਦੀ ਇਹ ਜ਼ਰੂਰਤ ਕਦੋਂ ਆਦਤ ਬਣ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ। ਤਾਪਮਾਨ ‘ਚ ਥੋੜ੍ਹਾ ਜਿਹਾ ਵਾਧਾ ਹੁੰਦੇ ਹੀ ਲੋਕ AC ਵੱਲ ਭੱਜਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਰਾਮ ਦੇ ਇਹ ਦੋ ਪਲ ਤੁਹਾਡੇ ਲਈ ਕਿੰਨੇ ਨੁਕਸਾਨਦੇਹ ਹਨ।
ਅੱਜ ਘਰ, ਦਫਤਰ ਅਤੇ ਕਾਰ ਸਭ ਕੁਝ ਏਅਰ ਕੰਡੀਸ਼ਨਡ ਹੋ ਗਿਆ ਹੈ। ਅਜਿਹੇ ‘ਚ ਤੁਸੀਂ ਦਿਨ ਦੇ ਕਈ ਘੰਟੇ AC ‘ਚ ਹੀ ਬਿਤਾਉਂਦੇ ਹੋ। ਲਗਾਤਾਰ AC ਵਿੱਚ ਬੈਠਣਾ ਜਿੱਥੇ ਇੱਕ ਪਾਸੇ AC ਦੀ ਹਵਾ ਤੁਹਾਨੂੰ ਠੰਢਕ ਅਤੇ ਗਰਮੀ ਤੋਂ ਰਾਹਤ ਦਿੰਦਾ ਹੈ, ਉੱਥੇ ਹੀ ਇਸ ਨਾਲ ਕਈ ਨੁਕਸਾਨ ਵੀ ਹੋ ਸਕਦੇ ਹਨ।
ਬੁਖਾਰ ਜਾਂ ਜ਼ੁਕਾਮ
ਜੇਕਰ ਤੁਸੀਂ ਅਜਿਹੀ ਜਗ੍ਹਾ ‘ਤੇ ਜ਼ਿਆਦਾ ਦੇਰ ਤਕ ਬੈਠਦੇ ਹੋ ਜਿੱਥੇ AC ਚੱਲ ਰਿਹਾ ਹੋਵੇ ਤਾਂ ਕਈ ਲੋਕਾਂ ਨੂੰ ਇਸ ਤੋਂ ਸਰਦੀ, ਜ਼ੁਕਾਮ ਅਤੇ ਬੁਖਾਰ ਵੀ ਹੋ ਜਾਂਦਾ ਹੈ। ਖਾਸ ਤੌਰ ‘ਤੇ ਜੇਕਰ ਬਾਹਰ ਬਹੁਤ ਗਰਮੀ ਹੋਵੇ ਤਾਂ ਇਸ ਠੰਡੇ-ਗਰਮ ਮਾਹੌਲ ਤੋਂ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਲਗਾਤਾਰ ਏਅਰ ਕੰਡੀਸ਼ਨਰ ‘ਚ ਨਾ ਰਹੋ।
ਮੋਟਾਪਾ
ਏਸੀ ਦੀ ਜ਼ਿਆਦਾ ਵਰਤੋਂ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾ ਸਕਦੀ ਹੈ। ਤਾਪਮਾਨ ਘੱਟ ਹੋਣ ਕਾਰਨ ਸਾਡਾ ਸਰੀਰ ਜ਼ਿਆਦਾ ਕਿਰਿਆਸ਼ੀਲ ਨਹੀਂ ਰਹਿੰਦਾ ਅਤੇ ਸਰੀਰ ਦੀ ਊਰਜਾ ਦੀ ਸਹੀ ਮਾਤਰਾ ‘ਚ ਵਰਤੋਂ ਨਹੀਂ ਹੁੰਦੀ। ਜਿਸ ਕਾਰਨ ਸਰੀਰ ਦੀ ਚਰਬੀ ਵੱਧ ਜਾਂਦੀ ਹੈ।
ਦਿਮਾਗ ਦੀ ਸਿਹਤ ‘ਤੇ ਬੁਰਾ ਪ੍ਰਭਾਵ
AC ਦਾ ਤਾਪਮਾਨ ਬਹੁਤ ਘੱਟ ਹੋਣ ‘ਤੇ ਦਿਮਾਗ ਦੇ ਸੈੱਲ ਵੀ ਸੁੰਗੜ ਜਾਂਦੇ ਹਨ, ਜਿਸ ਨਾਲ ਦਿਮਾਗ ਦੀ ਸਮਰੱਥਾ ਅਤੇ ਕੰਮਕਾਜ ਪ੍ਰਭਾਵਿਤ ਹੁੰਦਾ ਹੈ।
ਇੰਨਾ ਹੀ ਨਹੀਂ ਤੁਹਾਨੂੰ ਲਗਾਤਾਰ ਚੱਕਰ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਕਈ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਵੀ ਹੋਣ ਲੱਗਦੀ ਹੈ।

