PreetNama
ਫਿਲਮ-ਸੰਸਾਰ/Filmy

Aashram 2: ਆਸ਼ਰਮ ਦਾ ਦੂਜਾ ਚੈਪਟਰ ਦੇਵੇਗਾ ਪਿਛਲੇ ਸੀਜ਼ਨ ਦੇ ਕਈ ਸਵਾਲਾਂ ਦਾ ਜਵਾਬ

ਚੰਡੀਗੜ੍ਹ: ਨਿਰਦੇਸ਼ਕ ਪ੍ਰਕਾਸ਼ ਝਾਅ ਵੱਲੋਂ ਡਾਇਰੈਕਟ ਕੀਤੀ ਸੁਪਰਹਿੱਟ ਵੈੱਬ ਸੀਰੀਜ਼ ‘ਆਸ਼ਰਮ’ ਦਾ ਚੈਪਟਰ-2 ਡਿਜੀਟਲ ਪਲੇਟਫਾਰਮ MX Player ਤੇ ਪ੍ਰੀਮਿਅਰ ਹੋ ਚੁੱਕਾ ਹੈ। ਦੂਸਰੇ ਸੀਜ਼ਨ ਦਾ ਇੰਤਜ਼ਾਰ ਕਾਫੀ ਦੇਰ ਤੋਂ ਹੋ ਰਿਹਾ ਸੀ , ਕਿਉਂਕਿ ਪਹਿਲਾ ਸੀਜ਼ਨ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਸੀਜੀਨ ਵਿੱਚ ਕਈ ਸਵਾਲ ਛੱਡੇ ਗਏ ਸੀ ਜਿਸਦਾ ਜਵਾਬ ਹੁਣ ਦੂਜੇ ਸੀਜ਼ਨ ਵਿੱਚ ਮਿਲੇਗਾ।
ਇਸੀ ਸਾਲ 28 ਅਗਸਤ ਨੂੰ ‘ਆਸ਼ਰਮ’ ਦਾ ਪਹਿਲਾ ਸੀਜ਼ਨ MX Player ਤੇ ਰਿਲੀਜ਼ ਕੀਤਾ ਗਿਆ ਸੀ। ਧਰਮ ਦੇ ਨਾਂ ਤੇ ਹੋ ਰਹੇ ਵਿਖਾਵੇ, ਅੰਧਵਿਸ਼ਵਾਸ ਅਤੇ ਅਤਿਆਚਾਰਾਂ ‘ਤੇ ਇਸ ਵੈਬ ਸੀਰੀਜ਼ ਦੀ ਕਹਾਣੀ ਹੈ ਇਸਦੇ ਪਹਿਲੇ ‘ਐਡੀਸ਼ਨ’ ਨੇ ਲੋਕਾਂ ਨੂੰ ਕਹਾਣੀ ਨਾਲ ਜੋੜ ਦਿੱਤਾ ਸੀ , ਤੇ ਕਹਾਣੀ ਦੇ ਇੱਕ-ਇੱਕ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਖਾਸ ਤੌਰ ਤੇ ਬੋਬੀ ਦਿਓਲ ਨੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ABP ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਬੋਬੀ ਦਿਓਲ ਨੇ ਇੱਕ ਗੱਲ ਸ਼ੇਅਰ ਕਰਦੇ ਹੋਏ ਕਿਹਾ, ਕੀ ਉਨ੍ਹਾਂ ਦੇ ਪਿਤਾ ਧਰਮੇਂਦਰ ਨੂੰ ਵੀ ਉਨ੍ਹਾਂ ਦਾ ਕੰਮ ਕਾਫੀ ਪਸੰਦ ਆਇਆ ਹੈ।

ਬਾਬਾ ਨੀਰਾਲਾ ਦੇ ਨੇਗਟਿਵ ਕਿਰਦਾਰ ਨੂੰ ਬੋਬੀ ਨੇ ਬਾਖੂਬੀ ਨਿਬਾਇਆ ਹੈ। ਜਿਸ ਕਰਕੇ ਕਹਾਣੀ ਹੋਰ ਵੀ ਦਿਲਚਸਪ ਬਣੀ ਹੈ।

Related posts

ਹੁਣ ਕੰਗਨਾ ਰਣੌਤ ਨੇ ਜਯਾ ਬੱਚਨ ਨਾਲ ਲਾਇਆ ਆਢਾ, ਕਿਹਾ- ਜੇਕਰ ਅਭਿਸ਼ੇਕ ਲੈ ਲਏ ਫਾਂਸੀ ਤਾਂ ਵੀ ਤੁਸੀਂ ਅਜਿਹਾ ਕਹਿੰਦੇ?

On Punjab

Raksha Bandhan Song Out : ਭੈਣ ਦਾ ਕੰਨਿਆਦਾਨ ਕਰ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ‘ਰਕਸ਼ਾ ਬੰਧਨ’ ਦਾ ਗੀਤ ‘ਤੇਰੇ ਸਾਥ ਹੂੰ ਮੈਂ’ ਹੋਇਆ ਰਿਲੀਜ਼

On Punjab

ਐਮੀ ਵਿਰਕ ਦੇ ਜਨਮ ਦਿਨ ਮੌਕੇ ਜਾਣੋ ਉਹਨਾਂ ਦੀ ਜਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ

On Punjab