PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਤਿੰਨ ਸਾਲਾ ਬੱਚੀ ਵੱਲੋਂ ਆਪਣੀ 4 ਸਾਲਾ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ਦੇ ਟੈਕਸਾਸ ਸੂਬੇ ਵਿਚ 3 ਸਾਲ ਦੀ ਬੱਚੀ ਨੇ ਆਪਣੀ 4 ਸਾਲਾ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਸਲ ਵਿਚ ਬੱਚੀ ਦੇ ਹੱਥ ਲੋਡਿਡ ਸੈਮੀ-ਆਟੋਮੈਟਿਕ ਬੰਦੂਕ ਲੱਗ ਗਈ।

ਘਟਨਾ ਉਦੋਂ ਹੋਈ ਜਦੋਂ ਘਰ ਵਿਚ ਬੱਚੀਆਂ ਦੇ ਮਾਪੇ ਵੀ ਸਨ। ਜਾਣਕਾਰੀ ਮਿਲੀ ਹੈ ਕਿ ਹਥਿਆਰ ਲਾਪ੍ਰਵਾਹੀ ਨਾਲ ਰੱਖਿਆ ਹੋਇਆ ਸੀ। ਇਸ ਦੌਰਾਨ ਇਹ ਬੰਦੂਕ ਬੱਚੀ ਦੇ ਹੱਥ ਲੱਗ ਗਈ। ਇਸ ਤੋਂ ਬਾਅਦ ਖੇਡ-ਖੇਡ ਵਿਚ ਬੱਚੀ ਨੇ ਗੋਲੀ ਚਲਾ ਦਿੱਤੀ। ਸਾਹਮਣੇ ਖੜ੍ਹੀ ਉਸ ਦੀ ਭੈਣ ਇਸ ਫਾਇਰਿੰਗ ਦੀ ਜਦ ਵਿਚ ਆ ਗਈ ਤੇ ਮਾਰ ਗਈ।

ਜਾਣਕਾਰੀ ਮਿਲੀ ਹੈ ਕਿ ਗੋਲੀਬਾਰੀ ਤਿੰਨ ਸਾਲ ਦੀ ਬੱਚੀ ਤੋਂ ਅਣਜਾਣੇ ਵਿਚ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਹਥਿਆਰ ਉੱਥੇ ਨਾ ਰੱਕੇ ਜਾਣ ਜਿੱਥੇ ਬੱਚੇ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੇ ਹਨ। ਖ਼ਾਸਕਰ ਜਦੋਂ ਬੱਚੇ ਛੁੱਟੀਆਂ ਲਈ ਘਰ ਹੋਣ।

ਦੱਸ ਦਈਏ ਕਿ ਹਾਲ ਹੀ ਵਿਚ ਵਰਜੀਨੀਆ ਵਿੱਚ ਇੱਕ 6 ਸਾਲ ਦੇ ਬੱਚੇ ਨੇ ਆਪਣੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ ਸੀ।

Related posts

ਭਾਰਤ-ਚੀਨ ਵਿਚਾਲੇ ਮਤਭੇਦ ਵਿਵਾਦ ਨਾ ਬਣਨ: ਜੈਸ਼ੰਕਰ

On Punjab

ਚੀਨੀ ਲੈਬ ’ਚ ਬਣਾਇਆ ਗਿਆ ਸੀ ਕੋਰੋਨਾ ਵਾਇਰਸ, ਦੁਰਲੱਭ ਜੀਨੋਮ ਸੀਕਵੈਂਸ ਹੈ ਸਬੂਤ – ਅਮਰੀਕੀ ਮਾਹਰਾਂ ਦਾ ਵੱਡਾ ਦਾਅਵਾ

On Punjab

26 ਸਾਲ ਬਾਅਦ ਅਕਤੂਬਰ ਮਹੀਨੇ ਏਨਾ ਘੱਟ ਤਾਪਮਾਨ, 1994 ਮਗਰੋਂ ਇਸ ਵਾਰ ਪਏਗੀ ਸਭ ਤੋਂ ਜ਼ਿਆਦਾ ਠੰਡ

On Punjab