PreetNama
ਖੇਡ-ਜਗਤ/Sports News

ਯੋਗਰਾਜ ਦਾ ਵੱਡਾ ਬਿਆਨ, ‘ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ!’

ਨਵੀਂ ਦਿੱਲੀ: ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਯੁਵਰਾਜ ਸਿੰਘ ਦੇ ਪਿਤਾ ਨੇ ਮਹੇਂਦਰ ਸਿੰਘ ਧੋਨੀ ਬਾਰੇ ਵੱਡਾ ਬਿਆਨ ਦਿੱਤਾ ਹੈ। ਯੁਵੀ ਦੇ ਪਿਤਾ ਤੇ ਸਾਬਕਾ ਭਾਰਤੀ ਕ੍ਰਿਕੇਟਰ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦੀ ਗੱਲ ਕਰਦਿਆਂ ਧੋਨੀ ਨੂੰ ਆਪਣੇ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਧੋਨੀ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।

ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਰਾਇਡੂ ਦੇ ਸੰਨਿਆਸ ਲੈਣ ਤੋਂ ਕਾਫੀ ਦੁਖੀ ਹਨ। ਉਨ੍ਹਾਂ ਜਲਦਬਾਜ਼ੀ ਵਿੱਚ ਫੈਸਲਾ ਲਿਆ। ਯੋਗਰਾਜ ਨੇ ਰਾਇਡੂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ ਵਾਪਸ ਲੈ ਲਵੇ ਤੇ ਘਰੇਲੂ ਕ੍ਰਿਕੇਟ ਵਿੱਚ ਦੌੜਾਂ ਬਣਾ ਕੇ ਖ਼ੁਦ ਨੂੰ ਸਾਬਤ ਕਰੇ। ਦੱਸ ਦੇਈਏ ਵਿਸ਼ਵ ਕੱਪ ਟੀਮ ਵਿੱਚ ਥਾਂ ਨਾ ਮਿਲਣ ਕਰਕੇ ਅੰਬਾਤੀ ਰਾਇਡੂ ਨੇ ਕ੍ਰਿਕੇਟ ਤੋਂ ਅਲਵਿਦਾ ਕਹਿ ਦਿੱਤਾ ਸੀ।

ਯੋਗਰਾਜ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਰਾਇਡੂ ਮੇਰੇ ਬੱਚੇ ਤੂੰ ਸੰਨਿਆਸ ਦਾ ਫੈਸਲਾ ਜਲਦਬਾਜ਼ੀ ਵਿੱਚ ਲੈ ਲਿਆ। ਸੰਨਿਆਸ ਤੋਂ ਵਾਪਸ ਆ ਜਾਓ ਤੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਿਖਾਓ। ਐਮਐਸ ਧੋਨੀ ਵਰਗੇ ਲੋਕ ਹਮੇਸ਼ਾ ਕ੍ਰਿਕੇਟ ਵਿੱਚ ਨਹੀਂ ਰਹਿੰਦੇ। ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।

Related posts

ਸੁਪਰ ਓਵਰ ‘ਚ ਇੰਗਲੈਂਡ ਹੱਥੋਂ ਫਿਰ ਤੋਂ ਹਾਰਿਆ ਨਿਊਜ਼ੀਲੈਂਡ

On Punjab

ਓਲੰਪੀਅਨ ਨੀਰਜ ਚੋਪੜਾ ਵਿਆਹ ਦੇ ਬੰਧਨ ਵਿਚ ਬੱਝਾ

On Punjab

ਕੋਲਕਾਤਾ ਤੋਂ ਸਿੱਧਾ ਘਰ ਜਾਵੇਗੀ ਦੱਖਣੀ ਅਫ਼ਰੀਕੀ ਟੀਮ, ਵਨਡੇ ਸੀਰੀਜ਼ ਹੋ ਚੁੱਕੀ ਹੈ ਰੱਦ

On Punjab