PreetNama
ਖਾਸ-ਖਬਰਾਂ/Important News

ਮਰੀਅਮ ਨਵਾਜ਼ ਨੇ ਦਿੱਤੀ ਭੁੱਖ ਹੜਤਾਲ ‘ਤੇ ਜਾਣ ਦੀ ਧਮਕੀ, ਪਿਤਾ ਲਈ ਜੇਲ੍ਹ ‘ਚ ਘਰ ਦੇ ਖਾਣੇ ਦੀ ਰੱਖੀ ਮੰਗ

ਇਸਲਾਮਾਬਾਦ: ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨਵਾਜ਼ ਨੇ ਸੋਮਵਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੇ ਬਿਮਾਰ ਪਿਤਾ ਲਈ ਘਰ ਦਾ ਖਾਣਾ ਖਾਣ ਦੀ ਆਗਿਆ ਨਹੀਂ ਦਿੰਦੀ ਤਾਂ ਉਹ ਭੱਖ ਹੜਤਾਲ ‘ਤੇ ਬੈਠੇਗੀ। ਮਰੀਅਮ ਨਵਾਜ਼ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਫ਼ਰਜ਼ੀ ਸਰਕਾਰ ਨੇ ਨਵਾਜ਼ ਸ਼ਰੀਫ ਲਈ ਘਰ ਦੇ ਬਣੇ ਖਾਣੇ ‘ਤੇ ਰੋਕ ਲਾ ਰੱਖੀ ਹੈ।

ਉਨ੍ਹਾਂ ਦਾ ਖਾਣਾ ਲੈ ਕੇ ਗਏ ਕਰਮਚਾਰੀ ਘੱਟੋ ਘੱਟ 5 ਘੰਟੇ ਜੇਲ੍ਹ ਦੇ ਬਾਹਰ ਇੰਤਜ਼ਾਰ ਕਰ ਰਹੇ ਹਨ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ ਕਿ ਮੀਆਂ ਸਾਹਬ ਨੇ ਜੇਲ੍ਹ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਜੇਕਰ ਸਰਕਾਰ ਅਗਲੇ 24 ਘੰਟਿਆਂ ‘ਚ ਉਨ੍ਹਾਂ ਦੇ ਪਿਤਾ ਲਈ ਘਰ ਦੇ ਬਣੇ ਖਾਣੇ ਦੀ ਇਜ਼ਾਜਤ ਨਹੀਂ ਦਿੰਦੀ ਤਾਂ ਉਹ ਅਦਲਾਤ ਵੱਲ ਰੁਖ ਕਰੇਗੀ।

ਜੇਕਰ ਅਦਾਲਤ ਤੋਂ ਰਾਹਤ ਨਾ ਮਿਲੀ ਤਾਂ ਉਹ ਕੋਟ ਲਖਪਤ ਜੇਲ੍ਹ ਦੇ ਬਾਹਰ ਬੈਠੇਗੀ। ਇੱਥੋਂ ਤਕ ਕਿ ਉਸਨੂੰ ਭੁੱਖ ਹੜਤਾਲ ‘ਤੇ ਜਾਣਾ ਪਿਆ ਤਾਂ ਉਹ ਜਾਵੇਗੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਅਲ ਅਜੀਜਿਆ ਸਟੀਲ ਮਿਲਸ ਭ੍ਰਿਸ਼ਟਾਚਾਰੀ ਮਾਮਲੇ ‘ਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਨੇ ਇਸ ਵੇਲੇ ਉਹ ਕੋਟ ਲਖਪਤ ਜੇਲ੍ਹ ਚ ਬੰਦ ਹਨ।

Related posts

ਪੰਜਾਬ ਵਿੱਚ ਮੁੜ ਮੀਂਹ ਪੈਣ ਕਾਰਨ ਲੋਕਾਂ ਦੀ ਚਿੰਤਾ ਵਧੀ

On Punjab

ਅਮਰੀਕਾ ਦੇ ਫਲੋਰਿਡਾ ਸ਼ਹਿਰ ‘ਚ ਹੋਈ ਗੋਲ਼ੀਬਾਰੀ, ਦੋ ਦੀ ਮੌਤ 20 ਤੋਂ ਜ਼ਿਆਦਾ ਜ਼ਖ਼ਮੀ

On Punjab

ਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਕਾਰੀਆਂ ਨੂੰ ਘਰ ਜਾਣ ਦੀ ਕੀਤੀ ਅਪੀਲ, ਹਡ਼ਤਾਲ ਨੂੰ ਖਤਮ ਕਰਵਾਉਣ ਦਾ ਲਿਆ ਸੰਕਲਪ

On Punjab