PreetNama
ਫਿਲਮ-ਸੰਸਾਰ/Filmy

ਮੁੰਬਈ ਦੀ ਬਾਰਿਸ਼ ‘ਤੇ ਬਣਿਆ Amitabh Bachchan ‘ਤੇ Meme, ਖ਼ੁਦ ਕੀਤਾ ਟਵਿੱਟਰ ‘ਤੇ ਸ਼ੇਅਰ

ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ (Amitabh Bachchan) ਆਪਣੀ ਆਉਣ ਵਾਲੀ ਫ਼ਿਲਮ ‘ਗੁਲਾਬੋ ਸਿਤਾਬੋ’ (Gulabo Sitabo) ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਇਸ ਵਿਚਕਾਰ ਉਨ੍ਹਾਂ ਦਾ ਮੁੰਬਈ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਮੁੰਬਈ ਵਿੱਚ ਬਾਰਿਸ਼ ਦਾ ਹਾਲ ਬੁਰਾ ਹੈ ਅਤੇ ਲੋਕ ਥਾਂ-ਥਾਂ ਪਾਣੀ ਭਰਨ ਕਾਰਨ ਪ੍ਰੇਸ਼ਾਨ ਹਨ। ਇਸ ਦੇ ਚਲਦਿਆਂ ਹਾਲ ਹੀ ਵਿੱਚ ਅਮਿਤਾਬ ਬੱਚਨ ਉੱਤੇ ਇਕ ਮੀਮ ਬਣਿਆ ਹੈ ਜੋ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਅਮਿਤਾਬ ਬੱਚਨ ਨੇ ਜਦੋਂ ਇਹ ਮੀਮ ਸੋਸ਼ਲ ਮੀਡੀਆ ‘ਤੇ ਵੇਖਿਆ ਤਾਂ ਖੁਦ ਦੇ ਟਵਿੱਟਰ ਅਕਾਊਂਟ ਤੋਂ ਸਾਂਝਾ ਕਰ ਕੇ ਇੱਕ ਕੈਪਸ਼ਨ ਵੀ ਲਿਖੀ। ਕੈਪਸ਼ਨ ਵਿੱਚ ਉਨ੍ਹਾਂ ਨੇ ਖ਼ੁਦ ਦਾ ਮਜ਼ਾਕ ਬਣਾਉਂਦੇ ਹੋਏ ਲਿਖਿਆ ਜਲਸਾ ਹੁੰਦੇ ਹੋਏ। ਦਰਅਸਲ,. ਅਮਿਤਾਬ ਬੱਚਨ ਦੇ ਇਸ ਮੀਮ ਵਿੱਚ ਤਸਵੀਰ ਉੱਤੇ ਲਿਖਿਆ ਹੈ ਭਈਆ ਗੋਰੇਗਾਂਵ ਲੈਣਾ। ਜਿਸ ਦੇ ਜਵਾਬ ਵਿੱਚ ਅਮਿਤਾਬ ਬੱਚਨ ਨੇ ਲਿਖਿਆ ਹੈ ਜਲਸਾ ਹੁੰਦੇ ਹੋਏ।

ਦੱਸਣਯੋਗ ਹੈ ਕਿ ਅਮਿਤਾਬ ਦੀ ਫ਼ਿਲਮ ‘ਦ ਗ੍ਰੇਟ ਗੇਮਬਲਰ’ ਦੇ ਇੱਕ ਗਾਣੇ ਦਾ ਸੀਨ ਹੈ, ਜਿਸ ਵਿੱਚ ਉਹ ਅਤੇ ਜੀਨਤ ਅਮਾਨ ਇੱਕ ਕਿਸ਼ਤੀ ਵਿੱਚ ਬੈਠੇ ਹਨ। ਪ੍ਰਸ਼ੰਸਕਾਂ ਨਾਲ ਇਹ ਮੀਮ ਸ਼ੇਅਰ ਕਰਨ ਤੋਂ ਬਾਅਦ ਟਵਿੱਟਰ ਉੱਤੇ ਕੁਮੈਂਟਸ ਦੀ ਬਾਰਿਸ਼ ਹੋਣ ਲੱਗੀ।

ਕੰਮ ਦੀ ਗੱਲ ਕਰੀਏ ਤਾਂ ਅਮਿਤਾਬ ਬੱਚਨ ਲਖਨਊ ਵਿੱਚ ਆਉਣ ਵਾਲੀ ਫ਼ਿਲਮ ‘ਗੁਲਾਬੋ ਸਿਤਾਬੋ’ ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਨੂੰ ਵੇਖਣ ਵਾਲੀ ਭੀੜ ਕਾਰਨ ਅਮਿਤਾਬ ਦੀ ਸੁਰੱਖਿਆ ਵਧਾਈ ਗਈ ਹੈ।

 

Related posts

Passport Renewal Case : ਜਾਵੇਦ ਅਖ਼ਤਰ ਨੇ ਕੰਗਨਾ ਰਣੌਤ ’ਤੇ ਲਾਇਆ ਇਹ ਇਲਜ਼ਾਮ, ਜਾਣੋ ਕੀ ਹੈ ਮਾਮਲਾ

On Punjab

West Bengal Election 2021 : ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ ਤੁਲਨਾ, ਕਹੀ ਇਹ ਵੱਡੀ ਗੱਲ

On Punjab

On Punjab