PreetNama
ਖਾਸ-ਖਬਰਾਂ/Important News

ਬਾਰਾਮੂਲਾ ਮੁਕਾਬਲੇ ’ਚ ਭਾਰਤੀ ਜਵਾਨਾਂ ਨੇ ਜੈਸ਼ ਦਾ ਪਾਕਿਸਤਾਨੀ ਕਮਾਂਡਰ ਕੀਤਾ ਢੇਰ

ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ ਜਾਰੀ ਹੈ। ਬਾਰਾਮੂਲਾ ’ਚ ਸਨਿੱਚਰਵਾਰ ਨੂੰ ਸ਼ੁਰੂ ਹੋਏ ਇੱਕ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ। ਮਾਰੇ ਗਏ ਦਹਿਸ਼ਤਗਰਦ ਨੁੰ ਜੈਸ਼–ਏ–ਮੁਹੰਮਦ ਦਾ ਚੋਟੀ ਦਾ ਕਮਾਂਡਰ ਦੱਸਿਆ ਜਾ ਰਿਹਾ ਹੈ।

 

 

ਪੁਲਿਸ ਮੁਤਾਬਕ ਮਾਰਿਆ ਗਿਆ ਦਹਿਸ਼ਤਗਰਦ ਪਾਕਿਸਤਾਨੀ ਸੀ ਤੇ ਉਸ ਦਾ ਨਾਂਅ ਲੁਕਮਾਨ ਸੀ। ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ।ਖ਼

 

 

ਸੂਤਰਾਂ ਮੁਤਾਬਕ ਜੈਸ਼ ਦਾ ਇਹ ਕਮਾਂਡਰ ਦੱਖਣੀ ਕਸ਼ਮੀਰ ਤੋਂ ਉੱਤਰੀ ਕਸ਼ਮੀਰ ਜਾ ਰਿਹਾ ਸੀ, ਤਾਂ ਜੋ ਘੁਸਪੈਠ ਕਰ ਕੇ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੂੰ ਵੀ ਕੰਮ ’ਤੇ ਲਾਇਆ ਜਾ ਸਕੇ। ਇਸੇ ਦੌਰਾਨ ਸੁਰੱਖਿਆ ਬਲਾਂ ਨੂੰ ਇਸ ਦੀ ਖ਼਼ੁਫ਼ੀਆ ਜਾਣਕਾਰੀ ਮਿਲ ਗਈ। ਕਾਰਵਾਈ ਦੌਰਾਨ ਜੈਸ਼ ਦਾ ਕਮਾਂਡਰ ਮਾਰਿਆ ਗਿਆ।

 

 

ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਬੋਨਆਰ ਦੇ ਬ੍ਰਜਥਲਨ ਇਲਾਕੇ ਵਿੱਚ ਸਨਿੱਚਰਵਾਰ ਸਵੇਰੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਸ਼ੁਰੂ ਹੋਇਆ ਮੁਕਾਬਲਾ ਬਾਅਦ ਦੁਪਹਿਰ ਵੀ ਜਾਰੀ ਸੀ।

 

 

ਸੂਤਰਾਂ ਮੁਤਾਬਕ ਫ਼ੌਜ ਤੇ SOG ਬਾਰਾਮੂਲਾ ਦੀ 6 ਜੈਕਲਾਈ ਦੀ ਇੱਕ ਸਾਂਝੀ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ ਸੀ ਤੇ ਸੁਰੱਖਿਆ ਬਲਾਂ ਨੂੰ ਆਉਂਦਾ ਵੇਖ ਕੇ ਅੱਤਵਾਦੀਆਂ ਨੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

Related posts

ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਰਸਤੇ ਰਾਹੀਂ ਪਰਤਣ ਲੱਗੇ

On Punjab

Maruti Suzuki ਅਤੇ Mahindra ਸਮੇਤ ਕਈ ਕੰਪਨੀਆਂ ਦੇ ਵਾਹਨ ਹੋਣਗੇ ਮਹਿੰਗੇ

On Punjab

ਹਰਮਨਪ੍ਰੀਤ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

On Punjab