55.69 F
New York, US
October 25, 2026
PreetNama
ਫਿਲਮ-ਸੰਸਾਰ/Filmy

ਸਾਊਦੀ ਮੰਤਰੀ ਨੇ ਸੰਯੁਕਤ ਰਾਸ਼ਟਰ ਦੀ ‘ਜਮਾਲ ਖਸ਼ੋਗੀ ਰਿਪੋਰਟ’ ‘ਚ ਦੋਸ਼ ਨੂੰ ਦੱਸਿਆ ਬੇਬੁਨਿਆਦ

ਸਾਊਦੀ ਅਰਬ ਦੇ ਇਕ ਮੰਤਰੀ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਕਰਮ ਦੀ ਰਿਪੋਰਟ ‘ਤੇ ਨਿਸ਼ਾਨਾ ਸਾਧਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਭਰੋਸੇਯੋਗ ਸਬੂਤ ਹੈ ਕਿ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਹੋਰ ਉੱਚ ਪੱਧਰੀ ਅਧਿਕਾਰੀ ਵਿਅਕਤੀਗਤ ਤੌਰ ‘ਤੇ ਖਸ਼ੋਗੀ ਦੇ ਕਤਲ ਲਈ ਜ਼ਿੰਮੇਵਾਰ ਹਨ।
ਮੰਤਰੀ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹੈ। ਸੰਯੁਕਤ ਰਾਸ਼ਟਰ ਦੇ ਐਕਸਟਰਾ ਜੁਡੀਸ਼ੀਅਲ ਐਕਜੀਕਿਊਸ਼ਨ ਇੰਵੇਸੀਟੇਗਰ ਏਗਨੇਸ ਕਾਲ ਮਾਰਡ ਦੀ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਅਤੇ ਮੰਤਰੀ ਮੰਡਲ ਦੇ ਮੈਂਬਰ ਅਬਦੇਲ ਅਲ-ਜੁਬੈਰ ਨੇ ਸਾਊਦੀ ਪ੍ਰੈਸ ਏਜੰਸੀ ਨਾਲ ਬੁੱਧਵਾਰ ਨੂੰ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਕਈ ਬੇਬੁਨਿਆਦ ਦੋਸ਼ਾਂ ਨੂੰ ਪੇਸ਼ ਕੀਤਾ ਹੈ। ਇਸ ਤਹਿਤ ਕਈ ਅੰਤਰਰਾਸ਼ਟਰੀ ਸੰਧੀਆਂ ਦਾ ਉਲੰਘਣ ਕੀਤਾ ਗਿਆ, ਜੋ ਕਿ ਸਾਊਦੀ ਦੀ ਅਗਵਾਈ ਲਈ ਨਾਮਨਜ਼ੂਰ ਹੈ।
ਵਾਸ਼ਿੰਗਟਨ ਪੋਸਟ ਦੇ ਕਾਲਮਨਿਸਟ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਦੇ ਆਲੋਚਕ ਖਸ਼ੋਗੀ ਦਾ ਅਕਤੂਬਰ 2018 ਵਿੱਚ ਇਸਤਾਂਬੁਲ ਵਿੱਚ ਕਥਿਤ ਰੂਪ ਨਾਲ ਸਾਊਦੀ ਅਰਬ ਦੇ ਵਪਾਰਕ ਦੂਤਾਵਾਸ ਵਿੱਚ ਰਿਆਦ ਨਾਲ ਭੇਜੇ ਗਏ 15 ਏਜੰਟਾਂ ਦੀ ਟੀਮ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਲਾਸ਼ ਅਜੇ ਵੀ ਪ੍ਰਾਪਤ ਨਹੀਂ ਹੋਈ ਹੈ।

Related posts

ਕਰੀਨਾ ਕਪੂਰ ਦੀ ਲਾਈਫ ’ਚ ਆਇਆ ‘ਤੀਜਾ ਬੱਚਾ’, ਅਦਾਕਾਰਾ ਦੀ Ultrasound Report ਦੇਖ ਹੈਰਾਨ ਹੋਏ ਫੈਨਜ਼

On Punjab

ਰਣਵੀਰ ਸਿੰਘ ਤੇ ਆਲਿਆ ਭੱਟ ਨਾਲ ‘ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ’ ਲੈ ਕੇ ਆ ਰਹੇ ਕਰਨ ਜੌਹਰ ਨੇ ਕੀਤਾ ਇਹ ਦਾਅਵਾ, ਪੜ੍ਹੇ ਡਿਟੇਲਸ

On Punjab

ਆਥੀਆ ਸ਼ੈੱਟੀ ਤੇ ਕੇਐੱਲ ਰਾਹੁਲ ਦੇ ਵਿਆਹ ‘ਚ ਸ਼ਾਮਲ ਹੋਣਗੀਆਂ ਇਹ ਬਾਲੀਵੁੱਡ ਹਸਤੀਆਂ, ਵੇਖੋ ਸੂਚੀ

On Punjab