PreetNama
ਫਿਲਮ-ਸੰਸਾਰ/Filmy

ਦੂਜੇ ਦਿਨ ਵੀ ਕਾਇਮ ਸਲਮਾਨ ਦੀ ‘ਭਾਰਤ’ ਦਾ ਜਲਵਾ, ਕਮਾਈ ਪਹੁੰਚੀ 73 ਕਰੋੜ ਤੋਂ ਪਾਰ

ਮੁੰਬਈ: ਇਸ ਹਫਤੇ 5 ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ ਰਿਕਾਰਡ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਫ਼ਿਲਮ ਦੀ ਦੂਜੇ ਦਿਨ ਕਮਾਈ ਦਾ ਅੰਕੜਾ 31 ਕਰੋੜ ਰੁਪਏ ਰਿਹਾ। ਇਸ ਬਾਰੇ ਟ੍ਰੇਡ ਐਨਾਲਿਸਟ ਤਰਨ ਆਰਦਸ ਨੇ ਟਵਿਟਰ ‘ਤੇ ਲਿਖਿਆ, “ਭਾਰਤ ਨੇ ਦੂਜੇ ਦਿਨ ਵੱਡੀ ਕਮਾਈ ਕੀਤੀ। ਮਲਟੀਪਲੈਕਸ ‘ਚ ਮਾਮੂਲੀ ਗਿਰਾਵਟ ਆਈ, ਜਿਸ ਨੂੰ ਸਿੰਗਲ ਸਕਰੀਨਸ ਨੇ ਸਾਂਭਿਆ।”

 

ਇੰਡੀਆ ‘ਚ ਫ਼ਿਲਮ ਦੀ ਕਮਾਈ ਦੇਖੀ ਜਾਵੇ ਤਾਂ ਦੋ ਦਿਨਾਂ ‘ਚ ਫ਼ਿਲਮ 73 ਕਰੋੜ ਰੁਪਏ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਜਿਵੇਂ ਫ਼ਿਲਮ ਕਮਾਈ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ ਨਾਲ ਇਹ 100 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ।

 

ਭਾਰਤ ਨੇ ਬਾਲੀਵੁੱਡ ‘ਚ ਹੁਣ ਤਕ ਰਿਲੀਜ਼ ਫ਼ਿਲਮਾਂ ‘ਚ ਤੀਜੀ ਸਭ ਤੋਂ ਵੱਡੀ ਓਪਨਰ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ ਦੀ ਸ਼ੁਰੂਆਤ ਦੇ ਨਾਲ ਹੀ ਸਲਮਾਨ ਨੇ ਆਪਣੀ ਹੀ ਫ਼ਿਲਮ ‘ਸੁਲਤਾਨ’ ਦੀ ਪਹਿਲੇ ਦਿਨ ਦੀ ਕਮਾਈ ਦਾ ਰਿਕਾਰਡ ਤੋੜਿਆ ਹੈ। ਫ਼ਿਲਮ ‘ਚ ਸਲਮਾਨ–ਕੈਟਰੀਨਾ ਤੋਂ ਇਲਾਵਾ ਸੁਨੀਲ ਗਰੋਵਰ, ਦਿਸ਼ਾ ਪਾਟਨੀ, ਨੋਰਾ ਫਤੇਹੀ, ਤੱਬੂ ਤੇ ਜੈਕੀ ਸ਼ਰੌਫ ਜਿਹੇ ਕਲਾਕਾਰ ਹਨ।

Related posts

‘ਮੈਂ ਲਾਰੈਂਸ ਦਾ ਭਰਾ ਬੋਲ ਰਿਹਾ ਹਾਂ…’, Salman Khan ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫ਼ਤਾਰ; ਕੀ ਸੀ ਮੁਲਜ਼ਮ ਦੀ ਮੰਗ? ਹਾਲ ਹੀ ‘ਚ ਬਰੇਲੀ ਨਿਵਾਸੀ ਮੁਹੰਮਦ ਤਇਅਬ ਨੇ ਅਦਾਕਾਰ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਨੋਇਡਾ ਸੈਕਟਰ 92 ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ ‘ਤੇ ਇੱਕ ਟੈਕਸਟ ਸੁਨੇਹਾ ਭੇਜਿਆ ਸੀ।

On Punjab

ਨੈਸ਼ਨਲ ਫ਼ਿਲਮ ਐਵਾਰਡ 2019 ਦਾ ਹੋਇਆ ਐਲਾਨ, ਆਯੁਸ਼ਮਾਨ ਖੁਰਾਨਾ ਦੀ ‘ਵਧਾਈ ਹੋ’ ਨੇ ਮਾਰੀ ਬਾਜ਼ੀ

On Punjab

Kareena Kapoor ਦਾ ਖੁਲਾਸਾ, ਵਿਆਹ ਤੋਂ ਪਹਿਲਾਂ 5 ਸਾਲ ਤਕ ਰਹੀ ਸੈਫ ਅਲੀ ਖਾਨ ਨਾਲ ਲਿਵ-ਇਨ ‘ਚ, ਇਸ ਵਜ੍ਹਾ ਨਾਲ ਕੀਤਾ ਨਿਕਾਹ

On Punjab