PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਨਸਾ ਵਿਖੇ ਸੀਬੀਆਈ ਵੱਲੋਂ ਅਸ਼ਵਨੀ ਕੁਮਾਰ ਦੀ ਢਾਹੀ ਦੁਕਾਨ ਦੇ ਮਲਬੇ ਦੀ ਤਲਾਸ਼ੀ

ਮਾਨਸਾ- ਮਾਨਸਾ ਵਿੱਚ ਸੀਬੀਆਈ ਟੀਮ ਵੱਲੋਂ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਦੀ ਮੁੜ ਜਾਂਚ ਆਰੰਭ ਕਰ ਦਿੱਤੀ ਗਈ ਹੈ। ਢਾਹੀ ਗਈ ਦੁਕਾਨ ਦਾ ਪੂਰਾ ਮਲਬਾ ਜੇਸੀਬੀ ਨਾਲ ਚੁੱਕਿਆ ਜਾ ਰਿਹਾ ਹੈ। ਮਾਨਸਾ ਵਿੱਚ ਸੀਬੀਆਈ ਦੀ ਟੀਮ ਵੱਲੋਂ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਮਲਬੇ ਵਿੱਚੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਕਾਰਵਾਈ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੀ ਘਟਨਾ ਸਥਾਨ ’ਤੇ ਮੌਜੂਦ ਹਨ।

ਜਾਣਕਾਰੀ ਅਨੁਸਾਰ, ਅਜੇ ਤੱਕ ਪੰਜਾਬ ਪੁਲੀਸ ਅਤੇ ਸੀਬੀਆਈ ਨੂੰ ਅਸ਼ਵਨੀ ਕੁਮਾਰ ਵੱਲੋਂ ਚਲਾਈ ਗਈ ਪਹਿਲੀ ਗੋਲੀ ਸਬੰਧੀ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਦੇ ਚੱਲਦਿਆਂ ਹੁਣ ਜੇਸੀਬੀ ਮਸ਼ੀਨ ਦੀ ਮਦਦ ਨਾਲ ਦੁਕਾਨ ਦਾ ਪੂਰਾ ਮਲਬਾ ਚੁੱਕਿਆ ਜਾ ਰਿਹਾ ਹੈ, ਤਾਂ ਜੋ ਉਸ ਵਿੱਚੋਂ ਅਹਿਮ ਸਬੂਤ ਇਕੱਠੇ ਕੀਤੇ ਜਾ ਸਕਣ। ਘਟਨਾ ਨਾਲ ਜੁੜੇ ਸਬੂਤਾਂ ਦੀ ਭਾਲ ਲਈ ਜਾਂਚ ਟੀਮਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Related posts

ਬੰਬੀਹਾ ਗਰੋਹ ਦੇ ਚਾਰ ਗੁਰਗੇ ਬਰਨਾਲਾ ਤੋਂ ਹਥਿਆਰਾਂ ਸਮੇਤ ਕਾਬੂ

On Punjab

ਮੁਕਤਸਰ-ਮਲੋਟ ਸੜਕ ’ਤੇ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਖਤਾਨਾਂ ਵਿਚ ਪਲਟੀ

On Punjab

ਟਰੰਪ ਵੱਲੋਂ ਜਲ ਮਾਰਗ ਖੋਲ੍ਹਣ ਲਈ ਇਰਾਨ ਨੂੰ ਅਲਟੀਮੇਟਮ

On Punjab