PreetNama
ਖੇਡ-ਜਗਤ/Sports News

ਪਾਕਿ ਟੀਮ ਕੋਲ ਭਾਰਤ ਨੂੰ ਹਰਾਉਣ ਦਾ ਕੋਈ ਮੌਕਾ ਨਹੀਂ: ਹਰਭਜਨ ਸਿੰਘ

ਤਜਰਬੇਕਾਰ ਆਫ਼ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪਾਕਿਸਤਾਨੀ ਟੀਮਕੋਲ 16 ਜੂਨ ਨੂੰ ਭਾਰਤ ਖਿਲਾਫ ਹੋਣ ਵਾਲੇ ਵਿਸ਼ਵ ਕੱਪ (ICC World Cup 2019)ਮੈਚ ਚ ਹਰਾਉਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਸਰਫਰਾਜ਼ ਅਹਿਮਦ ਦੀ ਅਗਵਾਈ ਚਮੌਜੂਦਾ ਟੀਮ ਚ ਤਜਰਬੇ ਦੀ ਘਾਟ ਹੈ।

 

ਹਰਭਜਨ ਨੇ ਇੱਥੇ ਇੰਡੀਆ ਟੂਡੇ ਦੇ ਪ੍ਰੋਗਰਾਮ ਚ ਕਿਹਾ, “ਪਾਕਿਸਤਾਨ ਦੀ ਲਹਿ ਬਹੁਤੀਵਧੀਆ ਨਹੀਂ ਹੈ ਤੇ ਉਨ੍ਹਾਂ ਕੋਲ ਜ਼ਿਆਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਕਿਹਾ, “ਪਿਛਲੇਦੌਰ ਚ ਪਾਕਿਸਤਾਨੀ ਟੀਮ ਨੂੰ ਹਰਾਉਣਾ ਮੁਸ਼ਕਲ ਸੀ ਪਰ ਮੌਜੂਦਾ ਟੀਮ ਭਾਰਤ ਖਿਲਾਫ10 ਚੋਂ 9 ਵਾਰ ਹਾਰ ਜਾਵੇਗੀ। ਉਨ੍ਹਾਂ ਕਿਹਾ, “ਕੋਈ ਮੌਕਾ ਹੀ ਨਹੀਂ ਹੈ।”

 

ਦੱਸਣਯੋਗ ਹੈ ਕਿ ਵਿਸ਼ਵ ਕੱਪ ਦੇ ਇਤਿਹਾਸ ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣਤੱਕ 6 ਵਾਰ ਟੱਕਰ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਟੀਮ ਇੰਡੀਆ ਕਦੇ ਵੀਵਿਸ਼ਵ ਕੱਪ ਚ ਪਾਕਿਸਤਾਨ ਤੋਂ ਹਾਰੀ ਨਹੀਂ ਹੈ। ਟੀਮ ਇੰਡੀਆ ਨੇ ਵਿਸ਼ਵ ਕੱਪ ਵਿਚਪਾਕਿਸਤਾਨ ਖਿਲਾਫ ਖੇਡੇ ਗਏ ਸਾਰੇ 6 ਮੈਚ ਜਿੱਤੇ ਹਨ।

Related posts

ਬੰਗਲਾਦੇਸ਼ ਦੇ ਦਿੱਗਜ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਪੀਐੱਮ ਨਰਿੰਦਰ ਮੋਦੀ ਦੀ ਤਾਰੀਫ਼, ਦਿੱਤਾ ਇਹ ਬਿਆਨ

On Punjab

ਕੀ ਇਸ ਵਾਰ ਰੱਦ ਹੋਣਗੀਆਂ ਓਲੰਪਿਕ ਖੇਡਾਂ? ਜਾਣੋ ਕਾਰਨ…

On Punjab

ਇਗੋਰ ਸਟੀਮੈਕ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਫੀਫਾ ਕੁਆਲੀਫਾਇਰ

On Punjab