58.75 F
New York, US
October 24, 2026
PreetNama
ਖਬਰਾਂ/News

iBikers ਚੰਡੀਗੜ੍ਹ ਵੱਲੋਂ ‘Roadies Rebirth – Meet & Ride’ ਦਾ ਸ਼ਾਨਦਾਰ ਆਯੋਜਨ, ਰੋਡੀਆਂ ਦੇ ਸ਼ੌਕੀਨਾਂ ‘ਚ ਭਾਰੀ ਉਤਸ਼ਾਹ

ਚੰਡੀਗਡ਼੍ਹ- ਬਾਈਕਿੰਗ ਅਤੇ ਐਡਵੈਂਚਰ ਦੇ ਸ਼ੌਕੀਨਾਂ ਲਈ ਚੰਡੀਗੜ੍ਹ ਵਿੱਚ iBikers ਵੱਲੋਂ ‘Roadies Rebirth – Meet & Ride’ ਈਵੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖਾਸ ਸਮਾਗਮ ਵਿੱਚ ਟ੍ਰਾਈਸਿਟੀ ਸਮੇਤ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਬਾਈਕਰਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਈਵੈਂਟ ਦੌਰਾਨ ਸ਼ਹਿਰ ਦੀਆਂ ਸੜਕਾਂ ‘ਤੇ ਸ਼ਾਨਦਾਰ ਬਾਈਕ ਰੈਲੀ ਕੱਢੀ ਗਈ, ਜਿਸ ਨੇ ਸੜਕ ਸੁਰੱਖਿਆ ਅਤੇ ਜ਼ਿੰਮੇਵਾਰ ਰਾਈਡਿੰਗ ਦਾ ਸੁਨੇਹਾ ਵੀ ਦਿੱਤਾ।

ਇਸ ਰਾਈਡ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਸੁਪਰਬਾਈਕਸ ਅਤੇ ਮੋਡੀਫਾਈਡ ਰੋਡੀਆਂ ਖਿੱਚ ਦਾ ਕੇਂਦਰ ਰਹੀਆਂ। ਪ੍ਰੋਗਰਾਮ ਵਿੱਚ ਪਹੁੰਚੇ ਰਾਈਡਰਾਂ ਨੇ ਇੱਕ-ਦੂਜੇ ਨਾਲ ਆਪਣੇ ਰਾਈਡਿੰਗ ਤਜਰਬੇ ਸਾਂਝੇ ਕੀਤੇ ਅਤੇ ਬਾਈਕਿੰਗ ਕਲਚਰ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਆਯੋਜਕਾਂ ਨੇ ਦੱਸਿਆ ਕਿ ਇਸ ਮੀਟ ਐਂਡ ਰਾਈਡ ਦਾ ਮੁੱਖ ਮਕਸਦ ਨੌਜਵਾਨਾਂ ਵਿੱਚ ਸੁਰੱਖਿਅਤ ਰਾਈਡਿੰਗ, ਹੈਲਮੇਟ ਦੀ ਵਰਤੋਂ ਅਤੇ ਯਾਤਾਯਾਤ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਈਵੈਂਟ ਦੇ ਅੰਤ ਵਿੱਚ ਬਾਈਕਰਾਂ ਲਈ ਖਾਸ ਨੈੱਟਵਰਕਿੰਗ ਸੈਸ਼ਨ ਅਤੇ ਮਨੋਰੰਜਕ ਗਤੀਵਿਧੀਆਂ ਵੀ ਰੱਖੀਆਂ ਗਈਆਂ। ਭਾਗ ਲੈਣ ਵਾਲੇ ਨੌਜਵਾਨਾਂ ਨੇ iBikers ਚੰਡੀਗੜ੍ਹ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਰੋਮਾਂਚਕ ਅਤੇ ਜਾਗਰੂਕਤਾ ਭਰਪੂਰ ਆਯੋਜਨਾਂ ਵਿੱਚ ਹਿੱਸਾ ਲੈਣ ਦੀ ਇੱਛਾ ਜਤਾਈ।

Related posts

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਮੰਗ, ਕੀਤਾ ਜਾਵੇ ਆੜਤੀਏ ਤੇ ਮਨੀਮਾਂ ਦੇ ਨਾਲ ਨਾਲ ਐਸਆਈ ‘ਤੇ ਪਰਚਾ ਦਰਜ ਕਰਕੇ ਗ੍ਰਿਫ਼ਤਾਰ

Pritpal Kaur

ਆਲ ਇੰਡੀਆ ਤਾਲਮੇਲ ਕਿਸਾਨ ਸੰਘਰਸ਼ ਕਮੇਟੀ ਦੀ ਇਕਾਈ ਪੰਜਾਬ ਵੱਲੋਂ 24/25 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਅਰਥੀਆ ਸਾੜਨ ਦਾ ਸੱਦਾ

Pritpal Kaur

ਕਿਸਾਨਾਂ ‘ਤੇ ਪਰਾਲੀ ਦੇ ਮੁੱਦੇ ‘ਤੇ ਕੀਤੇ ਪਰਚੇ ਤੇ ਜਮ੍ਹਾਂਬੰਦੀ ‘ਚ ਕੀਤੀ ਲਾਲ ਐਂਟਰੀ ਹੋਵੇਗੀ ਖਤਮ.!!

Pritpal Kaur