PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਟਰਨੈੱਟ ਕਨੈਕਸ਼ਨ ਟੁੱਟਣ ਤੋਂ ਬਾਅਦ ਪੁਲੀਸ ਵੈਨ ਨਾਲ ਟਕਰਾਈ ‘ਰਿਮੋਟ-ਕੰਟਰੋਲਡ ਕਾਰ’; ਵੀਡੀਓ ਵਾਇਰਲ

ਚੰਡੀਗੜ੍ਹ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਬਿਨਾਂ ਡਰਾਈਵਰ (ਡਰਾਈਵਰਲੈੱਸ) ਚੱਲਣ ਵਾਲੀ ਕਾਰ ਦਾ ਟਰਾਇਲ ਉਸ ਸਮੇਂ ਹਾਸੋਹੀਣਾ ਅਤੇ ਹੈਰਾਨੀਜਨਕ ਬਣ ਗਿਆ, ਜਦੋਂ ਵਾਹਨ ਨੇ ਅਚਾਨਕ ਆਪਣਾ ਰਸਤਾ ਬਦਲ ਲਿਆ ਅਤੇ ਖੜ੍ਹੀ ਪੁਲੀਸ ਵੈਨ ਨਾਲ ਸਿੱਧਾ ਟਕਰਾ ਗਿਆ। ਇਸ ਘਟਨਾ ਦੀ ਵੀਡੀਓ ਕੈਮਰੇ ’ਚ ਕੈਪਚਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕ ਇਸ ਦਾ ਕਾਫੀ ਮਜ਼ਾਕ ਉਡਾ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਪੱਤਰਕਾਰ ਮੁਹੰਮਦ ਆਲੀਜਾਹ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਐਤਵਾਰ ਨੂੰ ਇਸਲਾਮਾਬਾਦ ਵਿੱਚ ਕੀਤੇ ਗਏ ਇਸ ਟਰਾਇਲ ਦੀ ਵੀਡੀਓ ਸਾਂਝੀ ਕੀਤੀ ਸੀ। ਵੀਡੀਓ ਵਿੱਚ ਆਲੀਜਾਹ ਕਾਰ ਦੀ ਫਰੰਟ ਪੈਸੇਂਜਰ ਸੀਟ (ਡਰਾਈਵਰ ਦੇ ਨਾਲ ਵਾਲੀ ਸੀਟ) ’ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਕੈਮਰੇ ’ਤੇ ਦੱਸ ਰਹੇ ਹਨ ਕਿ ਇਹ ‘ਰਿਮੋਟ-ਕੰਟਰੋਲਡ ਕਾਰ’ ਬਿਨਾਂ ਡਰਾਈਵਰ ਦੇ ਆਪ ਚੱਲ ਰਹੀ ਹੈ। ਸ਼ੁਰੂਆਤ ਵਿੱਚ ਟਰਾਇਲ ਬਿਲਕੁਲ ਠੀਕ ਚੱਲ ਰਿਹਾ ਸੀ, ਪਰ ਕੁਝ ਹੀ ਪਲਾਂ ਵਿੱਚ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੀ ਪੁਲੀਸ ਦੀ ਗੱਡੀ ਨਾਲ ਜਾ ਵੱਜੀ।

ਰਿਪੋਰਟ ਮੁਤਾਬਕ ਪੱਤਰਕਾਰ ਆਲੀਜਾਹ ਨੇ ਦੱਸਿਆ ਕਿ ਐਬਟਾਬਾਦ ਦੇ ਤਕਨਾਲੋਜੀ ਪ੍ਰੇਮੀ ਅਹਿਸਾਨ ਜ਼ਫਰ ਨੇ ਉਨ੍ਹਾਂ ਨੂੰ ਇਸ ਆਟੋਮੇਟਿਡ ਡਰਾਈਵਿੰਗ ਇਨੋਵੇਸ਼ਨ ਦੀ ਰਿਪੋਰਟਿੰਗ ਕਰਨ ਲਈ ਬੁਲਾਇਆ ਸੀ। ਉਨ੍ਹਾਂ ਹਾਦਸੇ ਦਾ ਕਾਰਨ ਇੰਟਰਨੈੱਟ ਸੇਵਾ ਵਿੱਚ ਆਈ ਰੁਕਾਵਟ ਨੂੰ ਦੱਸਿਆ। ਆਲੀਜਾਹ ਨੇ ਕਿਹਾ, “ਕਾਰ ਨੂੰ ਸੈਟੇਲਾਈਟ ਅਤੇ ਇੰਟਰਨੈੱਟ ਕਨੈਕਸ਼ਨ ਰਾਹੀਂ ਰਿਮੋਟਲੀ ਚਲਾਇਆ ਜਾ ਰਿਹਾ ਸੀ, ਪਰ ਇੰਟਰਨੈੱਟ ਡਿਸਕਨੈਕਟ ਹੁੰਦੇ ਹੀ ਤਕਨੀਕੀ ਖਰਾਬੀ ਆ ਗਈ ਅਤੇ ਕਾਰ ਬੇਕਾਬੂ ਹੋ ਕੇ ਪੁਲੀਸ ਵੈਨ ਨਾਲ ਜਾ ਟਕਰਾਈ।”

ਇਸ ਅਨੋਖੇ ਟਰਾਇਲ ਦੀ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਮਜ਼ੇਦਾਰ ਪ੍ਰਤੀਕਿਰਿਆਵਾਂ ਦੀ ਲੜੀ ਸ਼ੁਰੂ ਹੋ ਗਈ। ਬੌਲੀਵੁੱਡ ਅਦਾਕਾਰ ਰਣਵੀਰ ਸ਼ੋਰੀ ਨੇ ਵੀਡੀਓ ’ਤੇ ਚੁਟਕੀ ਲੈਂਦਿਆਂ ਲਿਖਿਆ, “ਟੈਸਲਾ ਦੀ ਸੈਲਫ-ਡਰਾਈਵਿੰਗ ਕਾਰ ਨੂੰ ਪਾਕਿਸਤਾਨ ਦਾ ਜਵਾਬ: ਦਿ ਮਸਲਾ” ਇੱਕ ਯੂਜ਼ਰ ਨੇ ਮਜ਼ਾਕ ਕਰਦਿਆਂ ਲਿਖਿਆ, “ਕੀ ਟੇਲੈਂਟ ਹੈ, ਕਾਰ ਨੇ ਬਾਕੀ ਸਭ ਕੁਝ ਛੱਡ ਕੇ ਸਿੱਧਾ ਪੁਲੀਸ ਵੈਨ ਨੂੰ ਹੀ ਨਿਸ਼ਾਨਾ ਬਣਾਇਆ।” ਜਦਕਿ ਦੂਜੇ ਯੂਜ਼ਰ ਨੇ ਲਿਖਿਆ, “ਵਾਹ, ਤੁਸੀਂ ਪੁਲੀਸ ਤੋਂ ਕੁੱਟ ਖਾਣ ਤੋਂ ਬਚ ਗਏ, ਕਿਸਮਤ ਵਾਲੇ ਹੋ।” ਇਕ ਹੋਰ ਯੂਜ਼ਰ ਨੇ ਆਲੀਜਾਹ ਦੇ ਬੋਲਾਂ ’ਤੇ ਤੰਜ ਕੱਸਦਿਆਂ ਕਿਹਾ, “ਬਿਲਕੁਲ, ਪਾਕਿਸਤਾਨ ’ਚ ਟੇਲੈਂਟ ਦੀ ਕੋਈ ਘਾਟ ਨਹੀਂ ਹੈ।”

Related posts

ਕੀ ਭਾਰਤ-ਪਾਕਿ ’ਚ ਮੁੜ ਜੰਗ ਹੋ ਸਕਦੀ ਹੈ? ਪਾਕਿ ਵਜ਼ੀਰ ਨੇ ਦਿੱਤਾ ਇਹ ਜਵਾਬ

On Punjab

ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੀ ਸੁਣਵਾਈ 22 ’ਤੇ ਪਈ

On Punjab

ਗਾਜ਼ਾ ’ਤੇ ਕਬਜ਼ਾ ਛੱਡੇਗਾ ਹਮਾਸ; ਟਰੰਪ ਦੀ ਧਮਕੀ ਤੋਂ ਬਾਅਦ ਜੰਗਬੰਦੀ ਲਈ ਰਾਜ਼ੀ

On Punjab