PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

SCO ਸੰਮੇਲਨ ‘ਚ PM ਮੋਦੀ ਦਾ ਸਖ਼ਤ ਰੁੱਖ: “ਅਤਿਵਾਦ ਨੂੰ ਰਣਨੀਤਕ ਸੰਪਤੀ ਨਹੀਂ ਬਣਾਇਆ ਜਾ ਸਕਦਾ”

ਨਵੀਂ ਦਿੱਲੀ: ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਦੇ ਮੁੱਦੇ ‘ਤੇ ਵਿਸ਼ਵ ਮੰਚ ‘ ਤੋਂ ਸਖ਼ਤ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਤਿਵਾਦ ਨੂੰ ਕੋਈ ਵੀ ਮੁਲਕ ਆਪਣੀ ਰਣਨੀਤਕ ਸੰਪਤੀ ਵਜੋਂ ਵਰਤਣ ਦੀ ਭੁੱਲ ਨਾ ਕਰੇ। ਉਨ੍ਹਾਂ ਕਿਹਾ ਕਿ ਅਤਿਵਾਦ ਪੂਰੀ ਮਨੁੱਖਤਾ ਲਈ ਇੱਕ ਵੱਡਾ ਖ਼ਤਰਾ ਹੈ ਅਤੇ ਇਸ ਵਿਰੁੱਧ ਲੜਾਈ ਵਿੱਚ ਦੋਹਰੇ ਮਾਪਦੰਡਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਅਤਿਵਾਦ ਦੇ ਪੂਰੇ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਕਾਲਤ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ਼ ਅਤਿਵਾਦੀਆਂ ‘ਤੇ ਕਾਰਵਾਈ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਮਿਲਣ ਵਾਲੀ ਫੰਡਿੰਗ, ਨਵੀਂ ਭਰਤੀ, ਕੱਟੜਪੰਥੀ ਪ੍ਰਚਾਰ ਅਤੇ ਸੁਰੱਖਿਅਤ ਠਾਹਰਾਂ ਦੇ ਸਮੁੱਚੇ ਢਾਂਚੇ ਨੂੰ ਤਬਾਹ ਕਰਨਾ ਜ਼ਰੂਰੀ ਹੈ। ਜੋ ਦੇਸ਼ ਅਤਿਵਾਦ ਨੂੰ ਆਪਣੀ ਰਾਜ ਨੀਤੀ ਦਾ ਹਿੱਸਾ ਬਣਾਉਂਦੇ ਹਨ ਅਤੇ ਅਤਿਵਾਦੀਆਂ ਨੂੰ ਪਨਾਹ ਦਿੰਦੇ ਹਨ, ਉਨ੍ਹਾਂ ਨੂੰ ਸੰਸਾਰ ਵੱਲੋਂ ਇੱਕਜੁੱਟ ਹੋ ਕੇ ਸਖ਼ਤ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਖੇਤਰੀ ਸੁਰੱਖਿਆ, ਨਸ਼ਾ ਤਸਕਰੀ ਅਤੇ ਗਲੋਬਲ ਚੁਣੌਤੀਆਂ ‘ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਚੱਲ ਰਹੇ ਮੌਜੂਦਾ ਸੰਕਟਾਂ ਅਤੇ ਜੰਗਾਂ ਦਾ ਹੱਲ ਮੈਦਾਨ-ਏ-ਜੰਗ ਵਿੱਚ ਨਹੀਂ, ਸਗੋਂ ਸਿਰਫ਼ ਕੂਟਨੀਤੀ ਅਤੇ ਗੱਲਬਾਤ ਰਾਹੀਂ ਹੀ ਸੰਭਵ ਹੈ। ਭਾਰਤ ਵੱਲੋਂ ਦਿੱਤੇ ਗਏ ਇਸ ਸਖ਼ਤ ਸੁਨੇਹੇ ਨੇ ਸੰਮੇਲਨ ਵਿੱਚ ਸ਼ਾਮਲ ਸਾਰੇ ਮੈਂਬਰ ਦੇਸ਼ਾਂ ਦਾ ਧਿਆਨ ਖਿੱਚਿਆ ਹੈ।

Related posts

ਜਸਪ੍ਰੀਤ ਬੁਮਰਾਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ

On Punjab

ਨਾਜਾਇਜ਼ ਮਾਈਨਿੰਗ ਕਾਰਨ ਧੁੱਸੀ ਬੰਨ੍ਹ ਨੁਕਸਾਨਿਆ: ਰਾਜਾ ਵੜਿੰਗ

On Punjab

ਲਾਗਤ ਕੀਮਤ ਤੋਂ 30 ਗੁਣਾ ਜ਼ਿਆਦਾ ‘ਤੇ ਵੇਚਿਆ ਜਾਂਦਾ ਹੈ ਅਮਰੀਕਾ ‘ਚ Insulin, ਰਾਸ਼ਟਰਪਤੀ ਬਾਇਡਨ ਦੀਆਂ ਕੋਸ਼ਿਸ਼ਾਂ ‘ਤੇ ਕਿਸ ਨੇ ਲਗਾਈ ਰੋਕ

On Punjab