60.03 F
New York, US
September 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੌਣ ਹੈ ਜਗਮਨ ਸਮਰਾ; ਮੁੱਖ ਮੰਤਰੀ ਮਾਨ ਦੀ ਵਿਵਾਦਤ ਵੀਡੀਓ ਤੋਂ ਬਾਅਦ ਚਰਚਾ ਵਿੱਚ ਆਇਆ ਵੱਡਾ ਨਾਮ

ਵੈਨਕੂਵਰ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਤੇ ਵਿਵਾਦਤ ਵੀਡੀਓ ਦਾ ਪੇਸ਼ਕਾਰ ਅਤੇ ਕੈਨੇਡਾ ਦੇ ਸ਼ਹਿਰ ਐਬਸਫੋਰਡ ਦਾ ਨਿਵਾਸੀ ਜਗਮਨਜੀਤ ਸਿੰਘ ਸਮਰਾ ਪੰਜਾਬ ਪੁਲੀਸ ਲਈ ਕੋਈ ਅਣਜਾਣ ਚਿਹਰਾ ਨਹੀਂ ਹੈ। ਪੁਲੀਸ ਉਸ ਤੋਂ ਚੰਗੀ ਤਰ੍ਹਾਂ ਵਾਕਫ਼ ਹੈ ਅਤੇ ਨਾ ਹੀ ਇਹ ਵੀਡੀਓ ਮਾਮਲਾ ਉਸ ਵਿਰੁੱਧ ਪਹਿਲਾ ਅਪਰਾਧਿਕ ਮਾਮਲਾ ਹੈ। ਉਹ ਕਥਿਤ 65 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ, ਜਿਸ ਫਰਾਰੀ ਦੇ ਮਾਮਲੇ ਵਿੱਚ ਕੁਝ ਜੇਲ੍ਹ ਗਾਰਡ ਵੀ ਮੁਅੱਤਲ ਕੀਤੇ ਗਏ ਸਨ।

ਅੱਜ ਮੁੱਖ ਮੰਤਰੀ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਸ ਵਿਵਾਦਤ ਵੀਡੀਓ ਬਾਰੇ ਕਿਹਾ ਗਿਆ ਕਿ ਜਗਮਨਦੀਪ ਸਮਰੇ ਵੱਲੋਂ ਕਿਸੇ ਹੋਰ ਦੇ ਮੂੰਹ ਉੱਤੇ ਉਨ੍ਹਾਂ ਦੀ ਸ਼ਕਲ ਵਰਗਾ ਮਾਸਕ ਲਗਾ ਕੇ ਇਹ ਵੀਡੀਓ ਬਣਾਈ ਗਈ ਹੈ। ਇਸ ਤੋਂ ਬਾਅਦ ਸਮਰੇ ਨੇ ਲਾਈਵ ਵੀਡੀਓ ਰਾਹੀਂ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ, ਪਰ ਉਸ ਨੇ ਇਹ ਗੱਲ ਜ਼ਰੂਰ ਮੰਨੀ ਕਿ ਇਹ ਵਿਵਾਦਤ ਵੀਡੀਓ ਕੈਨੇਡਾ ਦੇ ਹੋਟਲ ‘ਰਮਾਡਾ’ ਦੇ ਕਮਰੇ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਬਣਾ ਕੇ ਉਸ ਨੂੰ ਸੌਂਪੀ ਗਈ ਸੀ। ਫਿਰ ਵੀ, ਸਮਰਾ ਇਸ ਸਵਾਲ ਤੋਂ ਕਿਨਾਰਾ ਕਰ ਗਿਆ ਕਿ ਕੀ ਹੋਟਲਾਂ ਦੇ ਕਮਰਿਆਂ, ਖ਼ਾਸਕਰ ਵਿਦੇਸ਼ਾਂ ਦੇ ਹੋਟਲ ਕਮਰਿਆਂ ਵਿੱਚ ਗੁਰੂ ਸਾਹਿਬਾਨ ਦੀਆਂ ਫੋਟੋਆਂ ਲੱਗੀਆਂ ਹੋ ਸਕਦੀਆਂ ਹਨ ਅਤੇ ਕੀ ਹੋਟਲ ਦੇ ਕਮਰੇ ਵਿੱਚ ਸੰਤ ਭਿੰਡਰਾਂਵਾਲੇ ਦੀ ਫੋਟੋ ਵੀ ਹੋ ਸਕਦੀ ਹੈ?

ਠੱਗੀ ਦਾ ਮਾਮਲਾ ਅਤੇ ਜੇਲ੍ਹ ’ਚੋਂ ਫਰਾਰ ਦਾ ਪਿਛੋਕੜ- ਜਾਣਕਾਰੀ ਅਨੁਸਾਰ ਜਗਮਨਦੀਪ ਸਮਰੇ ਵਿਰੁੱਧ 28 ਨਵੰਬਰ 2020 ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ 65 ਲੱਖ ਰੁਪਏ ਦੀ ਠੱਗੀ ਦਾ ਪਰਚਾ ਦਰਜ ਹੋਇਆ ਸੀ, ਜਿਸ ਵਿੱਚ ਉਸ ਨੂੰ ਦਸੰਬਰ 2021 ਵਿੱਚ ਗ੍ਰਿਫ਼ਤਾਰ ਕਰਕੇ ਫਰੀਦਕੋਟ ਜੇਲ੍ਹ ਭੇਜਿਆ ਗਿਆ ਸੀ। ਜੇਲ੍ਹ ਵਿੱਚ ਰਹਿੰਦਿਆਂ ਉਹ ਕਥਿਤ ਤੌਰ ’ਤੇ ਹੱਡੀਆਂ ਦੇ ਦਰਦ ਦਾ ਬਹਾਨਾ ਬਣਾ ਕੇ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਹੋਇਆ, ਜਿੱਥੋਂ 1 ਫਰਵਰੀ 2022 ਨੂੰ ਉਹ ਫਰਾਰ ਹੋ ਕੇ ਕਥਿਤ ਤੌਰ ’ਤੇ ਨੇਪਾਲ ਦੇ ਰਸਤੇ ਹੁੰਦਾ ਹੋਇਆ ਕੈਨੇਡਾ ਪਹੁੰਚ ਗਿਆ। ਪਿਛਲੇ ਸਾਲ ਅਕਤੂਬਰ ਵਿੱਚ ਇਸ ਵਿਵਾਦਤ ਵੀਡੀਓ ਨੂੰ ਜਨਤਕ ਕੀਤੇ ਜਾਣ ਦੇ ਬਦਲੇ ਵੀ ਉਸ ਦੇ ਵਿਰੁੱਧ ਇੱਕ ਹੋਰ ਕੇਸ ਦਰਜ ਕੀਤਾ ਗਿਆ ਸੀ।

ਦੋਸ਼ਾਂ ਦਾ ਖੰਡਨ ਅਤੇ ਬਦਲਦੇ ਬਿਆਨ- ਅੱਜ ਵਾਲੀ ਲਾਈਵ ਵੀਡੀਓ ਵਿੱਚ ਉਹ ਆਪਣੇ ਉੱਪਰ ਲੱਗੇ ਬਲੈਕਮੇਲਰ ਹੋਣ ਦੇ ਦੋਸ਼ਾਂ ਨੂੰ ਝੁਠਲਾਉਂਦਾ ਹੋਇਆ ਕਹਿੰਦਾ ਸੁਣਿਆ ਗਿਆ ਕਿ ਉਸ ਨੇ ਕਿਹੜਾ ਕਿਸੇ ਤੋਂ 100 ਕਰੋੜ ਰੁਪਏ ਮੰਗੇ ਸੀ? ਇਸ ਦੇ ਨਾਲ ਹੀ ਉਸ ਨੇ ਕਿਸੇ ਹੋਰ ਪਾਰਟੀ ਦਾ ਏਜੰਟ ਹੋਣ ਤੋਂ ਵੀ ਸਾਫ਼ ਇਨਕਾਰ ਕੀਤਾ। ਪਿਛਲੇ ਸਾਲ ਇਸੇ ਵੀਡੀਓ ਨੂੰ ਕਥਿਤ ਤੌਰ ‘ਤੇ ਸਾਲ 2018 ਵਿੱਚ ਬਣੀ ਕਹਿਣ ਵਾਲਾ ਸਮਰਾ, ਅੱਜ ਆਪਣੇ ਲਾਈਵ ਦੌਰਾਨ ਇਸ ਨੂੰ ਸਾਲ 2013 ਵਿੱਚ ਬਣੀ ਹੋਈ ਦੱਸ ਰਿਹਾ ਸੀ। ਇਹ ਵਿਵਾਦਤ ਵੀਡੀਓ ਸੱਚੀ ਹੈ ਜਾਂ ਝੂਠੀ, ਇਸ ਦੇ ਨਿਤਾਰੇ ਤੋਂ ਬਾਅਦ ਇਹ ਕਿਸ ਸਿਆਸੀ ਪਾਰਟੀ ਦੀਆਂ ਜੜ੍ਹਾਂ ਵਿੱਚ ਬੈਠਦੀ ਹੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ। ਪਰ ਹਾਲ ਦੀ ਘੜੀ ਇਸ ਵੀਡੀਓ ਨੇ ਪੰਜਾਬ ਸਰਕਾਰ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਵਿਰੁੱਧ ਖੁੱਲ੍ਹ ਕੇ ਮੋਰਚਾ ਲਗਾਉਣ ਦਾ ਇੱਕ ਵੱਡਾ ਮੌਕਾ ਜ਼ਰੂਰ ਦੇ ਦਿੱਤਾ ਹੈ।

Related posts

ਬੇਅਦਬੀ ਕਰਨ ਵਾਲੇ ਦੀ ਥਾਂ ਸਾਂਭ-ਸੰਭਾਲ ਕਰਨ ਵਾਲੇ ਨੂੰ ਦੋਸ਼ੀ ਬਣਾਉਣਾ ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ

On Punjab

ਇੰਡੀਗੋ ਏਅਰਲਾਈਨ ਦੇ ਸਿਸਟਮ ‘ਚ ਤਕਨੀਕੀ ਖਰਾਬੀ, ਦੇਸ਼ ਭਰ ‘ਚ ਉਡਾਣਾਂ ਪ੍ਰਭਾਵਿਤ; ਘੰਟਿਆਂਬੱਧੀ ਲਾਈਨ ’ਚ ਖੜ੍ਹੇ ਰਹੇ ਲੋਕ ਟਵਿੱਟਰ ‘ਤੇ ਪੋਸਟ ਕੀਤੀ ਗਈ Travel Advisory ਵਿੱਚ, ਇੰਡੀਗੋ ਨੇ ਕਿਹਾ, ‘ਅਸੀਂ ਵਰਤਮਾਨ ਵਿੱਚ ਸਾਡੇ ਨੈਟਵਰਕ ਵਿੱਚ ਇੱਕ ਅਸਥਾਈ ਰੂਪ ਨਾਲ ਸਿਸਟਮ ’ਚ ਸੁਸਤੀ ਦਾ ਸਾਹਮਣਾ ਕਰ ਰਹੇ ਹਾਂ ਜੋ ਸਾਡੀ ਵੈਬਸਾਈਟ ਅਤੇ ਬੁਕਿੰਗ ਪ੍ਰਣਾਲੀ ਨੂੰ ਪ੍ਰਭਾਵਤ ਕਰ ਰਿਹਾ ਹੈ।

On Punjab

ਚੰਨੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਨੇ ਵੱਟੀ ਦੂਰੀ

On Punjab