PreetNama
ਸਮਾਜ/Social

ਉੱਡਦੇ ਜਹਾਜ਼ ‘ਚ ਬੰਦੇ ਦੀ ਮੌਤ, ਢਿੱਡ ‘ਚੋਂ ਨਿਕਲੀ 246 ਪੈਕੇਟ ਕੋਕੀਨ

ਕੋਲੰਬੀਆਜਾਪਾਨੀ ਮੂਲ ਦੇ ਵਿਅਕਤੀ ਦੀ ਮੌਤ ਉੱਡਦੇ ਹੋਏ ਜਹਾਜ਼ ਵਿੱਚ ਹੋ ਗਈ। ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਢਿੱਡ ਵਿੱਚ ਕੋਕੀਨ ਦੀ ਥੈਲੀ ਸੀ। ਜੀ ਹਾਂ,ਮ੍ਰਿਤਕ ਵਿਅਕਤੀ ਦੇ ਢਿੱਡ ਵਿੱਚੋਂ 246 ਪੈਕੇਟ ਕੋਕੀਨ ਮਿਲੇ ਹਨ। ਇਹ ਵਿਅਕਤੀ ਕੋਕੀਨ ਤਸਕਰੀ ਦੇ ਇਰਾਦੇ ਨਾਲ ਲੈ ਕੇ ਜਾ ਰਿਹਾ ਸੀ।

42 ਸਾਲਾਂ ਦੇ ਇਸ ਵਿਅਕਤੀ ਦਾ ਨਾਂ ਯੂਡੋ ਐਨ ਹੈ। ਕੋਲੰਬੀਆ ਤੋਂ ਜਾਪਾਨ ਜਾ ਰਹੇ ਯੂਡੋ ਨੇ ਕੋਕੀਨ ਨੂੰ ਆਪਣੇ ਢਿੱਡ ਤੇ ਆਂਤੜੀਆਂ ‘ਚ ਲੁਕਾਇਆ ਸੀ। ਅਧਿਕਾਰੀਆਂ ਮੁਤਾਬਕ ਫਲਾਈਟ ‘ਚ ਹੀ ਉਸ ਦੀ ਮੌਤ ਹੋ ਗਈ। ਇਸ ਕਰਕੇ ਫਲਾਈਟ ਦੀ ਨਾਰਦਨ ਮੈਕਸੀਕੋ ਦੇ ਸੋਨੋਰਾ ‘ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ।

ਤਸਕਰੀ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਏਅਰਪੋਰਟ ਪੁਲਿਸ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 2017 ‘ਚ ਡੈਲਟਾ ਏਅਰਲਾਈਨਸ ਦੇ ਦੋ ਯਾਤਰੀਆਂ ਨੂੰ ਕੋਕੀਨ ਤਸਕਰੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਜਾਂਚ ਅਧਿਕਾਰੀਆਂ ਨੇ ਦੋਵਾਂ ਕੋਲੋਂ 23 ਪਾਉਂਡ ਕੋਕੀਨ ਬਰਾਮਦ ਕੀਤੀ ਸੀ।

Related posts

ਐੱਨਐੱਚਏਆਈ ਨੇ ਦੇਸ਼ ਭਰ ਵਿਚ ਟੌਲ ਰੇਟ ਵਧਾਏ

On Punjab

ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ

On Punjab

ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਐਤਵਾਰ ਨੂੰ ਹੋਣਗੇ ਆਹਮੋ ਸਾਹਮਣੇ

On Punjab