75.09 F
New York, US
September 19, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੰਬ ਧਮਾਕਿਆਂ ਨੂੰ ਰੋਕਣ ’ਚ ਫੇਲ੍ਹ ਮਾਨ ਸਰਕਾਰ, ਹੁਣ ਭਾਜਪਾ ’ਤੇ ਲਾ ਰਹੀ ਝੂਠੇ ਦੋਸ਼: ਅਸ਼ਵਨੀ ਸ਼ਰਮਾ

ਚੰਡੀਗੜ੍ਹ: “ਨਾ ਘਸੁੰਨ ਮਾਰਦਾ, ਨਾ ਲੱਤ ਮਾਰਦਾ – ਰੱਬ ਜਦੋਂ ਵੀ ਮਾਰਦਾ, ਮੱਤ ਹੀ ਮਾਰਦਾ। ਭਗਵੰਤ ਮਾਨ ਜੀ, ਲੱਗਦਾ ਹੈ ਤੁਹਾਡੀ ਮਾਨਸਿਕ ਹਾਲਤ ਠੀਕ ਨਹੀਂ ਰਹੀ। ਤੁਹਾਨੂੰ ਅਸਤੀਫ਼ਾ ਦੇ ਕੇ ਆਪਣਾ ਢੰਗ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ,” ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜੋ ਪੰਜਾਬ ਵਿੱਚ ਹੋ ਰਹੇ ਬੰਬ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ‘ਤੇ ਲਗਾਏ ਗਏ ਦੋਸ਼ਾਂ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇਸਦੀ ਸੁਰੱਖਿਆ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ, ਪਰ ਮਾਨ ਸਰਕਾਰ ਹਰ ਮੋਰਚੇ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਭਾਜਪਾ ‘ਤੇ ਚਿੱਕੜ ਸੁੱਟਣਾ ਘਟੀਆ ਅਤੇ ਗੈਰ-ਜ਼ਿੰਮੇਵਾਰਾਨਾ ਰਾਜਨੀਤੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੀ ਜਨਤਾ ਗੋਲੀਆਂ, ਬੰਬ ਧਮਾਕਿਆਂ, ਕਤਲਾਂ ਅਤੇ ਨਿੱਤ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਦਾ ਸੰਤਾਪ ਭੋਗ ਰਹੀ ਹੈ, ਜੋ ਆਮ ਆਦਮੀ ਪਾਰਟੀ ਸਰਕਾਰ ਦੀ ਨਿਕੰਮੀ ਕਾਨੂੰਨ-ਵਿਵਸਥਾ ਦੀ ਸਿੱਧੀ ਨਿਸ਼ਾਨੀ ਹੈ। ਅਸ਼ਵਨੀ ਸ਼ਰਮਾ ਨੇ ਦੋਹਰਾਇਆ ਕਿ ਭਾਜਪਾ ਲਈ ਪੰਜਾਬ ਦੀ ਅਮਨ-ਸ਼ਾਂਤੀ, ਸੁਰੱਖਿਆ ਅਤੇ ਭਾਈਚਾਰਕ ਸਾਂਝ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਡੱਟ ਕੇ ਖੜ੍ਹੀ ਰਹੇਗੀ।

Related posts

ਹਲਵਾਰਾ ਆ ਰਹੇ ਫ਼ੌਜੀ ਜਵਾਨ ਵੱਲੋਂ ਆਗਰਾ ਨੇੜੇ ਰੇਲ–ਗੱਡੀ ’ਚ ‘ਖ਼ੁਦਕੁਸ਼ੀ’

On Punjab

26 ਸਤੰਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਕਾਂਗਰਸ ਦੀ ਵਿਦਿਆਰਥੀ ਜਥੇਬੰਦੀ NSUI ਦੇ ਸਾਬਕਾ ਪ੍ਰਧਾਨ ਭਾਜਪਾ ‘ਚ ਸ਼ਾਮਲ

On Punjab

ਅਫ਼ਗਾਨਿਸਤਾਨ ‘ਤੇ ਮੁੜ ਤਾਲਿਬਾਨ ਦਾ ਕਬਜ਼ਾ, ਅਸ਼ਰਫ ਗਨੀ ਤੇ ਕਈ ਵੱਡੇ ਲੀਡਰਾਂ ਨੇ ਦੇਸ਼ ਛੱਡਿਆ

On Punjab