66.6 F
New York, US
June 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਾਕਸ ਆਫਿਸ ‘ਤੇ ‘ਭੂਤ ਬੰਗਲਾ’ ਦਾ ਜਾਦੂ ਬਰਕਾਰ !130 ਕਰੋੜ ਪਾਰ

ਚੰਡੀਗੜ੍ਹ- ਮਨੋਰੰਜਨ ਜਗਤ ਤੋਂ ਅਕਸ਼ੈ ਕੁਮਾਰ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਸ਼ਾਨਦਾਰ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਭੂਤ ਬੰਗਲਾ’ ਬਾਕਸ ਆਫਿਸ ‘ਤੇ ਰੁਕਣ ਦਾ ਨਾਮ ਨਹੀਂ ਲੈ ਰਹੀ। ਮੰਗਲਵਾਰ ਦਾ ਦਿਨ ਇਸ ਫਿਲਮ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੈ। ਜਿੱਥੇ ਵੱਡੀਆਂ-ਵੱਡੀਆਂ ਫਿਲਮਾਂ ਦੂਜੇ ਹਫਤੇ ‘ਚ ਦਮ ਤੋੜ ਦਿੰਦੀਆਂ ਨੇ, ਉੱਥੇ ‘ਭੂਤ ਬੰਗਲਾ’ ਨੇ 12ਵੇਂ ਦਿਨ ਵੀ ਇਹ ਫਿਲਮ ਟਿਕੀ ਹੋਈ ਹੈ। ਫਿਲਮ ਦੀ ਮੰਗਲਵਾਰ ਨੂੰ ਕਮਾਈ ਵਿੱਚ 20 ਫੀਸਦ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਮੁਤਾਬਕ, ਸੋਮਵਾਰ ਨੂੰ ਜਿੱਥੇ ਫਿਲਮ ਨੇ 3.65 ਕਰੋੜ ਦਾ ਕਾਰੋਬਾਰ ਕੀਤਾ ਸੀ, ਉੱਥੇ ਮੰਗਲਵਾਰ ਨੂੰ ‘ਬਲੌਕਬਸਟਰ ਟਿਊਜ਼ਡੇ ਆਫਰ’ ਸਦਕਾ ਫਿਲਮ ਨੇ 4.35 ਕਰੋੜ ਰੁਪਏ ਕਮਾ ਲਏ। ਇਸ ਦੇ ਨਾਲ ਹੀ 12 ਦਿਨਾਂ ਵਿੱਚ ਫਿਲਮ ਦਾ ਕੁੱਲ ਕਲੈਕਸ਼ਨ 130 ਕਰੋੜ ਦੇ ਪਾਰ ਪਹੁੰਚ ਗਿਆ ਹੈ। ਇਹ ਸਾਬਤ ਕਰਦਾ ਹੈ ਕਿ ਅਕਸ਼ੈ ਤੇ ਪ੍ਰਿਯਦਰਸ਼ਨ ਦੀ ਜੋੜੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਸਾਲ 2010 ਤੋਂ ਬਾਅਦ ਅਕਸ਼ੈ ਕੁਮਾਰ ਅਤੇ ਕਾਮੇਡੀ ਦੇ ਕਿੰਗ ਡਾਇਰੈਕਟਰ ਪ੍ਰਿਯਦਰਸ਼ਨ ਲੰਬੇ ਸਮੇਂ ਬਾਅਦ ਇਕੱਠੇ ਆਏ ਹਨ। ਪ੍ਰਸ਼ੰਸਕਾਂ ਨੂੰ ‘ਹੇਰਾ ਫੇਰੀ’ ਅਤੇ ‘ਭੂਲ ਭੁਲਈਆ’ ਵਾਲੇ ਅਕਸ਼ੈ ਦੀ ਉਡੀਕ ਸੀ। ਇਹੀ ਕਾਰਨ ਹੈ ਕਿ ਪਰਿਵਾਰਿਕ ਦਰਸ਼ਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ ‘ਚ ਭੀੜ ਲਗਾ ਰਹੇ ਹਨ। ਪਿਛਲੇ ਕੁਝ ਸਾਲਾਂ ‘ਚ ਅਕਸ਼ੈ ਦੀਆਂ ਕਈ ਫਿਲਮਾਂ ਪਹਿਲੇ ਹਫਤੇ ਤੋਂ ਬਾਅਦ ਫਲਾਪ ਹੋ ਰਹੀਆਂ ਸਨ, ਪਰ ‘ਭੂਤ ਬੰਗਲਾ’ ਇੱਕ ‘ਲੰਬੀ ਰੇਸ ਦਾ ਘੋੜਾ’ ਸਾਬਤ ਹੋ ਰਹੀ ਹੈ।

ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ‘ਸੂਰਿਆਵੰਸ਼ੀ’ ਤੋਂ ਬਾਅਦ ‘ਭੂਤ ਬੰਗਲਾ’ ਅਕਸ਼ੈ ਦੀ ਅਜਿਹੀ ਪਹਿਲੀ ਫਿਲਮ ਹੈ ਜਿਸ ਨੂੰ ਇੰਨਾ ਮਜ਼ਬੂਤ ‘ਸੈਕਿੰਡ ਵੀਕੈਂਡ’ ਮਿਲਿਆ ਹੈ। ਦੂਜੇ ਹਫਤੇ ਦੇ ਅੰਤ ਤੱਕ ਫਿਲਮ 137 ਕਰੋੜ ਤੱਕ ਪਹੁੰਚ ਜਾਵੇਗੀ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫਿਲਮ ‘ਹਾਊਸਫੁੱਲ 5’ ਦੇ ਰਿਕਾਰਡ ਨੂੰ ਵੀ ਮਾਤ ਦੇਵੇਗੀ ਅਤੇ ਅਕਸ਼ੈ ਦੀ ਪਿਛਲੇ 5 ਸਾਲਾਂ ਦੀ ਸਭ ਤੋਂ ਵੱਡੀ ਹਿੱਟ ਬਣ ਸਕਦੀ ਹੈ।

ਆਉਣ ਵਾਲੇ ਸ਼ੁੱਕਰਵਾਰ ਨੂੰ ਕੋਈ ਵੱਡੀ ਹਿੰਦੀ ਫਿਲਮ ਰਿਲੀਜ਼ ਨਹੀਂ ਹੋ ਰਹੀ, ਜਿਸ ਦਾ ਸਿੱਧਾ ਫਾਇਦਾ ‘ਭੂਤ ਬੰਗਲਾ’ ਨੂੰ ਮਿਲੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਲਾਈਫਟਾਈਮ ਕਲੈਕਸ਼ਨ 160 ਕਰੋੜ ਦੇ ਕਰੀਬ ਪਹੁੰਚ ਸਕਦਾ ਹੈ। ਅਕਸ਼ੈ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਦੀ ਗੱਲ ਸੁਣੀ ਅਤੇ ਕਾਮੇਡੀ ਵੱਲ ਵਾਪਸੀ ਕੀਤੀ, ਜਿਸ ਦਾ ਨਤੀਜਾ ਹੁਣ ਬਾਕਸ ਆਫਿਸ ‘ਤੇ ਨਜ਼ਰ ਆ ਰਿਹਾ ਹੈ। ਅਕਸ਼ੈ ਕੁਮਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ‘ਖਿਲਾੜੀ’ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ‘ਭੂਤ ਬੰਗਲਾ’ ਦੀ ਇਹ ਸਫਲਤਾ ਅਕਸ਼ੈ ਦੇ ਕਰੀਅਰ ਲਈ ਇੱਕ ਨਵਾਂ ਮੋੜ ਸਾਬਤ ਹੋ ਸਕਦੀ ਹੈ।

Related posts

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ

On Punjab

ਸ਼ਿਵਰਾਤਰੀ ਮੌਕੇ ਮਹਾਂਕੁੰਭ ਲਈ ਆਖਰੀ ‘ਇਸ਼ਨਾਨ’ ਸ਼ੁਰੂ

On Punjab

Kisan Andolan: ਕੀ ਮੈਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਿਆ ? ਮਮਤਾ ਬੈਨਰਜੀ ਨਾਲ ਮੀਟਿੰਗ ਦੇ ਸਵਾਲ ‘ਤੇ ਭੜਕੇ ਰਾਕੇਸ਼ ਟਿਕੈਤ

On Punjab