PreetNama
ਖੇਡ-ਜਗਤ/Sports News

CWC 2019: ਮਾਇਕਲ ਕਲਾਰਕ ਨੇ ਇਸ ਬੱਲੇਬਾਜ਼ ਨੂੰ ਦੱਸਿਆ ਪਾਕਿ ਦਾ ‘ਵਿਰਾਟ ਕੋਹਲੀ’

ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ‘ਵਿਰਾਟ ਕੋਹਲੀ’ ਕਿਹਾ ਹੈ।  ਕਲਾਰਕ ਦੀ ਟਿੱਪਣੀ ਉਸ ਸਮੇਂ ਆਈ ਹੈ, ਜਦੋਂ ਵਿਸ਼ਵ ਕੱਪ (ICC World Cup 2019) ਅਭਿਆਸ ਮੈਚ ਵਿੱਚ ਅਫ਼ਗ਼ਾਨਿਸਤਾਨ ਵਿਰੁੱਧ ਸ਼ੁੱਕਰਵਾਰ ਨੂੰ ਆਜਮ ਨੇ ਸੈਂਕੜਾ ਲਾਇਆ।

ਕਲਾਰਕ ਨੇ ਬਾਬਰ ਆਜ਼ਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬਾਬਰ ਆਜ਼ਮ ਕੋਲ ਕਲਾਸ ਹੈ। ਮੇਰੇ ਲਈ, ਉਹ ਪਾਕਿਸਤਾਨ ਦੇ ‘ਵਿਰਾਟ ਕੋਹਲੀ’ ਹਨ।

ਮਲਾਇਕਕਲਾਰਕ ਨੇ ਕਿਹਾ, “ਜੇ ਪਾਕਿਸਤਾਨ ਸੈਮੀਫਾਈਨਲ ਜਾਂ ਫਾਈਨਲ ਤੱਕ ਸਫਰ ਤੈਅ ਕਰਨਾ ਹੈ ਤਾਂ ਇਹ ਬਹੁਤ ਕੁੱਝ ਬਾਬਰ ਉੱਤੇ ਨਿਰਭਰ ਕਰੇਗਾ। 

ਆਜ਼ਮ ਨੇ ਅਫ਼ਗ਼ਾਨਿਸਤਾਨ ਵਿਰੁੱਧ 108 ਗੇਂਦਾਂ ‘ਤੇ  112 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਪਾਕਿਸਤਾਨ ਦੀ ਪੂਰੀ ਟੀਮ ਨੇ 47.5 ਓਵਰਾਂ ਵਿੱਚ 262 ਦੌੜਾਂ ਬਣਾਈਆਂ। ਜਵਾਬ ਵਿੱਚ ਹਸ਼ਮਤੁੱਲਾ ਸ਼ਾਹਿਦੀ ਨੇ ਨਾਬਾਦ 74 ਦੌੜਾਂ ਬਣਾਈਆਂ ਅਤੇ ਅਫ਼ਗ਼ਾਨਿਸਤਾਨ ਨੂੰ ਜਿੱਤ ਦਿਵਾਈ।

Related posts

ਮਸ਼ਹੂਰ ਐਕਟਰ ਸਤੀਸ਼ ਕੌਸ਼ਿਕ ਦਾ ਦੇਹਾਂਤ, ਸੋਸ਼ਲ ਮੀਡੀਆ ‘ਤੇ ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

On Punjab

IND vs WI 1st ODI : ਵਿੰਡੀਜ਼ ਨੇ 10 ਸਾਲ ਬਾਅਦ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

On Punjab

Argentina Open: ਅਰਜਨਟੀਨਾ ਦੇ ਟੈਨਿਸ ਖਿਡਾਰੀ ਜੁਆਨ ਮਾਰਿਟਨ ਡੇਲ ਪੋਤਰੋ ਪਹਿਲੇ ਗੇੜ ‘ਚ ਹਾਰੇ

On Punjab