53.15 F
New York, US
October 21, 2026
PreetNama
ਖਾਸ-ਖਬਰਾਂ/Important News

ਤਾਜਮਹੱਲ ‘ਚ ਹੁਣ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਖਾਸ ਪ੍ਰਬੰਧ ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ

ਆਗਰਾ: ਤਾਜ ਮਹੱਲ ਦੇਸ਼ ਦਾ ਅਜਿਹਾ ਸੈਲਾਨੀ ਥਾਂ ਬਣਨ ਜਾ ਰਿਹਾ ਹੈ ਜਿੱਥੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਅਲੱਗ ਤੋਂ ਕਮਰਾ ਬਣਨ ਜਾ ਰਿਹਾ ਹੈ। ਆਰਕਿਊਲੋਜੀਕਲ ਸਰਵੇ ਆਫ਼ ਇੰਡੀਆ ਮੁਤਾਬਕ ਇਸ ਕਦਮ ਦਾ ਮਕਸਦ ਔਰਤਾਂ ਦੀ ਨਿੱਜਤਾ ਨੂੰ ਪ੍ਰਮੁੱਖਤਾ ਦੇਣਾ ਹੈ। ਏਐਸਆਈ ਦੇ ਅਧਿਕਾਰੀ ਮੁਤਾਬਕ ਮਹਿਲਾਵਾਂ ਲਈ ਖਾਸ ਕਮਰਾ ਜੁਲਾਈ ਮਹੀਨੇ ਤਕ ਬਣਕੇ ਤਿਆਰ ਹੋ ਜਵੇਗਾ।

ਹੁਣ ਤਕ ਤਾਜ ਮਹੱਲ ਏਰੀਆ ‘ਚ ਮਹਿਲਾਵਾਂ ਨੂੰ ਸਾਈਡ ਜਾ ਕੇ ਜਾ ਪਰਦੇ ਦਾ ਸਹਾਰਾ ਲੈ ਕੇ ਬੱਚਿਆਂ ਨੂੰ ਦੁੱਧ ਪਿਲਾਉਣਾ ਪੈਦਾ ਸੀ। ਇਸ ਖਾਸ ਕਮਰੇ ਦੇ ਬਣ ਜਾਣ ਤੋਂ ਬਾਅਦ ਔਰਤਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਤਾਜ ਮਹੱਲ ਦੇਖਣ ਨੂੰ ਹਰ ਸਾਲ 80 ਲੱਖ ਤੋਂ ਜ਼ਿਆਦਾ ਲੋਕ ਆਉਂਦੇ ਹਨ। ਏਐਸਆਈ ਮੁਤਾਬਕ ਦੇਸ਼ ਦੇ 3600 ਨੈਸ਼ਨਲ ਸਮਾਰਕਾਂ ‘ਚ ਤਾਜ ਮਹੱਲ ਪਹਿਲਾ ਅਜਿਹਾ ਸੈਲਾਨੀ ਥਾਂ ਹੋਵੇਗਾ ਜਿੱਥੇ ਬ੍ਰੈਸਟਫੀਡਿੰਗ ਸੈਂਟਰ ਬਣਾਇਆ ਜਾ ਰਿਹਾ ਹੈ।

Related posts

ਐੱਨਜੀਟੀ ਅਦਾਲਤ ਵੱਲੋਂ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਬੰਦ ਕਰਨ ਦੇ ਹੁਕਮ

On Punjab

King Charles III ਦੇ 20 ਤੋਂ ਜ਼ਿਆਦਾ ਔਰਤਾਂ ਨਾਲ ਸਨ ਪ੍ਰੇਮ ਸਬੰਧ, ਬਚਪਨ ‘ਚ ਮਾਊਂਟਬੈਟਨ ਨੇ ਦਿੱਤੀ ਸੀ ਜ਼ਿਆਦਾ ਅਫੇਅਰ ਦੀ ਸਲਾਹ

On Punjab

Flood in Pakistan : ਪਾਕਿਸਤਾਨ ‘ਚ ਹੜ੍ਹ ਨਾਲ ਹਾਲ ਬੇਹਾਲ, ਖੈਬਰ ਪਖਤੂਨਖਵਾ ਦੇ ਚਾਰ ਜ਼ਿਲਿਆਂ ‘ਚ ਐਮਰਜੈਂਸੀ ਦਾ ਐਲਾਨ

On Punjab