PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਜਟ ਇਜਲਾਸ: ਦੁੱਧ ਉਤਪਾਦਾਂ ਵਿੱਚ ਮਿਲਾਵਟਖੋਰੀ ਬਾਰੇ ਸਵਾਲ ਉੱਠੇ

ਚੰਡੀਗਡ਼੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਦੁੱਧ ਉਤਪਾਦਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟਖੋਰੀ ਦਾ ਮੁੱਦਾ ਉੱਠਿਆ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੁੱਧ ਉਤਪਾਦਾਂ ਵਿੱਚ ਮਿਲਾਵਟ ਕਾਰਨ ਫੈਲ ਰਹੀਆਂ ਬਿਮਾਰੀਆਂ ’ਤੇ ਚਿੰਤਾ ਜਤਾਈ ਜਿਸ ਦੇ ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਮੌਕੇ ਮਿਲਾਵਟ ਵਧ ਜਾਂਦੀ ਹੈ ਅਤੇ ਅਕਸਰ ਖਰਾਬ ਪਨੀਰ ਯੂ ਪੀ, ਹਰਿਆਣਾ ਤੇ ਰਾਜਸਥਾਨ ਤੋਂ ਆਉਂਦਾ ਹੈ ਜਿਸ ’ਤੇ ਰੋਕ ਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜਿਮ ਵਿੱਚ ਵਰਤੇ ਜਾਂਦੇ ਫੂਡ ਸਪਲੀਮੈਂਟਾਂ ਵਿੱਚ ਅਲਫਾ ਟੌਕਸਿਨ, ਸਟੀਰੌਇਡ ਅਤੇ ਹੈਵੀ ਮੈਟਲਜ਼ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ 1162 ਸੈਂਪਲਾਂ ’ਚੋਂ 88 ਫੇਲ੍ਹ ਅਤੇ 327 ਸਬ-ਸਟੈਂਡਰਡ ਮਿਲੇ ਸਨ। ਵਿਧਾਇਕ ਸ੍ਰੀ ਜੌੜਾਮਾਜਰਾ ਨੇ ਮਿਲਾਵਟਖੋਰਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਾਲ 2006 ਵਾਲੇ ‘ਐੱਫ ਐੱਸ ਐੱਸ ਏ ਆਈ’ ਐਕਟ ਨੇ ਸਜ਼ਾਵਾਂ ਘਟਾ ਦਿੱਤੀਆਂ ਹਨ ਜਦਕਿ 1854 ਈਸਵੀ ਦਾ ਕਾਨੂੰਨ ਵਧੇਰੇ ਸਖ਼ਤ ਸੀ। ਉਨ੍ਹਾਂ ਇਸ ਲਈ ‘ਗਰੁੱਪ ਆਫ਼ ਐਕਸਪਰਟਸ’ ਬਣਾਉਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਰਨ ਤਾਰਨ ਵਿੱਚ ‘ਚਾਂਪਾਂ’ ਖਾਣ ਨਾਲ ਦੋ ਬੱਚਿਆਂ ਦੀ ਮੌਤ ਦਾ ਹਵਾਲਾ ਦਿੰਦਿਆਂ ਦੁਕਾਨਾਂ ਸੀਲ ਕਰਨ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ। ਵਿਧਾਇਕ ਦਿਨੇਸ਼ ਚੱਢਾ ਦੇ ਸਵਾਲ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਐਲਾਨ ਕੀਤਾ ਕਿ ਪੰਜਾਬ ਦਾ ਪਹਿਲਾ ਜਲ ਸਰੋਤ ਮਿਊਜ਼ੀਅਮ ਰੋਪੜ ਹੈੱਡਵਰਕਸ ਵਿੱਚ ਬਣਾਇਆ ਜਾਵੇਗਾ।

Related posts

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ

On Punjab

‘ਮੈਂ ਲਾਰੈਂਸ ਦਾ ਭਰਾ ਬੋਲ ਰਿਹਾ ਹਾਂ…’, Salman Khan ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫ਼ਤਾਰ; ਕੀ ਸੀ ਮੁਲਜ਼ਮ ਦੀ ਮੰਗ? ਹਾਲ ਹੀ ‘ਚ ਬਰੇਲੀ ਨਿਵਾਸੀ ਮੁਹੰਮਦ ਤਇਅਬ ਨੇ ਅਦਾਕਾਰ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਨੋਇਡਾ ਸੈਕਟਰ 92 ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ ‘ਤੇ ਇੱਕ ਟੈਕਸਟ ਸੁਨੇਹਾ ਭੇਜਿਆ ਸੀ।

On Punjab

‘Singham Again’ ਦਾ ਬਾਕਸ ਆਫਿਸ ‘ਤੇ ਤਾਂਡਵ, ਦੁਨੀਆ ਭਰ ’ਚ ਛੂਹਿਆ ਇਹ ਜਾਦੂਈ ਅੰਕੜਾ Singham Again Worldwide Collection: ‘Singham Again’ ਦਾ ਬਾਕਸ ਆਫਿਸ ‘ਤੇ ਤਾਂਡਵ, ਦੁਨੀਆ ਭਰ ’ਚ ਛੂਹਿਆ ਇਹ ਜਾਦੂਈ ਅੰਕੜਾ

On Punjab